ETV Bharat / state

Permanent solution to straw: ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਮੀਟਿੰਗ, ਅਧਿਕਾਰੀਆਂ ਨੇ ਪਰਾਲੀ ਦੇ ਪੱਕੇ ਹੱਲ ਲਈ ਦਿੱਤੇ ਸੁਝਾਅ

author img

By ETV Bharat Punjabi Team

Published : Oct 4, 2023, 9:38 PM IST

ਸੰਗਰੂਰ ਦੇ ਭਵਾਨੀਗੜ੍ਹ ਵਿੱਚ ਖੇਤੀਬਾੜੀ ਵਿਭਾਗ (Department of Agriculture) ਦੇ ਮੁਲਾਜ਼ਮਾਂ ਨੇ ਪਰਾਲੀ ਦੇ ਪੱਕੇ ਹੱਲ ਲਈ ਕਿਸਾਨਾਂ ਅਤੇ ਫੈਕਟਰੀ ਮਾਲਕਾਂ ਨਾਲ ਮੀਟਿੰਗ ਕੀਤੀ। ਖੇਤੀਬਾੜੀ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਰਾਲੀ ਨਾ ਸਾੜਨ ਅਤੇ ਉਨ੍ਹਾਂ ਦੀ ਪਰਾਲੀ ਫੈਕਟਰੀ ਮਾਲਕ ਖਰੀਦਣਗੇ।

In Sangrur the employees of the agriculture department gave suggestions to the farmers for a permanent solution to straw
Permanent solution to straw: ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਮੀਟਿੰਗ, ਅਧਿਕਾਰੀਆਂ ਨੇ ਪਰਾਲੀ ਦੇ ਪੱਕੇ ਹੱਲ ਦਾ ਦਿੱਤਾ ਭਰੋਸਾ

Permanent solution to straw: ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਮੀਟਿੰਗ, ਅਧਿਕਾਰੀਆਂ ਨੇ ਪਰਾਲੀ ਦੇ ਪੱਕੇ ਹੱਲ ਲਈ ਦਿੱਤੇ ਸੁਝਾਅ

ਸੰਗਰੂਰ: ਅੱਜ ਬਲਾਕ ਭਵਾਨੀਗੜ੍ਹ ਵਿਖੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਪਰਾਲੀ ਨੂੰ ਲੈਣ ਲਈ ਫੈਕਟਰੀ ਮਾਲਕ ਵੀ ਮੌਜੂਦ ਰਹੇ। ਇਸ ਮੀਟਿੰਗ ਦਾ ਮੁੱਖ ਅਜੰਡਾ ਕਿਸਾਨਾਂ ਵੱਲੋਂ ਪਰਾਲੀ ਨੂੰ ਨਾ ਸਾੜਨ ਅਤੇ ਇਸ ਨੂੰ ਸਹੀ ਕੰਮ ਵਿੱਚ ਵਰਤਣ ਲਈ ਸੀ। ਇਸ ਮੀਟਿੰਗ ਵਿੱਚ ਕਈ ਵਿਸ਼ਿਆਂ ਉੱਤੇ ਚਰਚਾ ਵੀ ਹੋਈ। ਮੀਟਿੰਗ ਵਿੱਚ ਮੁੱਖ ਚਰਚਾ ਇਹ ਹੋਈ ਕਿ ਕੁੱਝ ਫੈਕਟਰੀ ਦੇ ਮਾਲਕ ਕਿਸਾਨਾਂ ਤੋਂ ਪਰਾਲੀ ਲੈ ਕੇ ਅੱਗੇ ਵਰਤੋਂ (Take straw from farmers and use it further) ਵਿੱਚ ਲੈਣਾ ਚਾਹੁੰਦੇ ਹਨ।

ਕਿਸਾਨਾਂ ਨਾਲ ਫੈਕਟਰੀ ਮਾਲਕਾਂ ਦੀ ਮੀਟਿੰਗ: ਮੀਡੀਆ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕੀ ਪੰਜਾਬ ਸਰਕਾਰ ਦੀ ਕੋਸ਼ਿਸ਼ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੀ ਹੈ ਤਾਂ ਜੋ ਵਾਤਾਵਰਣ ਪ੍ਰਦੂਸ਼ਿਤ (Environmental pollution) ਹੋਣ ਤੋਂ ਬਚਾਇਆ ਜਾ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਅਤੇ ਅੱਗ ਕਰਕੇ ਕਈ ਵਾਰ ਹਾਦਸੇ ਵੀ ਵਾਪਰਦੇ ਨੇ ਇਸ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨਾਲ ਫੈਕਟਰੀ ਮਾਲਕਾਂ ਦੀ ਮੀਟਿੰਗ ਕਰਵਾਈ ਗਈ ਹੈ ਜੋ ਕਿ ਪਰਾਲੀ ਨੂੰ ਖਰੀਦ ਕੇ ਵਰਤੋਂ ਵਿੱਚ ਲਿਆਉਣ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਿਰਫ ਦੋ ਹੀ ਫੈਕਟਰੀਆਂ ਹਨ ਜੋ ਕਿ ਪਰਾਲੀ ਦੀ ਖਰੀਦ ਕਰ ਸਕਦੀਆਂ ਹਨ, ਜਿਸ ਕਰਕੇ ਅੱਜ ਕਿਸਾਨ ਅਤੇ ਫੈਕਟਰੀ ਮਾਲਕ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਪਰਾਲੀ ਇਹਨਾਂ ਨੂੰ ਦੇ ਸਕਣ।

ਪਰਾਲੀ ਦੀ ਖਰੀਦ: ਉੱਥੇ ਹੀ ਕਿਸਾਨਾਂ ਨੇ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਵੀ ਬਚ ਜਾਵੇਗਾ ਕਿਉਂਕਿ ਉਹ ਖੁਦ ਨਹੀਂ ਚਾਹੁੰਦੇ ਕਿ (Straw pollution in Punjab) ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਖਰਾਬ ਕਰਨ। ਉੱਥੇ ਹੀ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਫੈਕਟਰੀਆਂ ਹਨ, ਜਿਸ ਵਿੱਚ ਪਰਾਲੀ ਦੀ ਵਰਤੋਂ ਹੋ ਸਕਦੀ ਹੈ ਅਤੇ ਅੱਜ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਆਪਣੀ ਪਰਾਲੀ ਨੂੰ ਸਾਨੂੰ ਦੇਣ ਤਾਂ ਜੋ ਉਹ ਇਸਦੀ ਅੱਗੇ ਵਰਤੋਂ ਕਰ ਸਕਣ। ਜਿਸ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਨਾ ਹੋਵੇ ਅਤੇ ਉਨ੍ਹਾਂ ਦੀ ਪਰਾਲੀ ਦੀ ਖਰੀਦ ਵੀ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.