ETV Bharat / state

Death of police constable: ਲੁਧਿਆਣਾ 'ਚ ਸਰਵਿਸ ਰਿਵਾਲਰ ਦੀ ਸਫਾਈ ਕਰਦੇ ਸਮੇਂ ਅਚਾਨਕ ਚੱਲੀ ਗੋਲੀ,ਪੁਲਿਸ ਕਾਂਸਟੇਬਲ ਦੀ ਮੌਕੇ 'ਤੇ ਹੋਈ ਮੌਤ

author img

By ETV Bharat Punjabi Team

Published : Oct 5, 2023, 8:14 AM IST

A police constable was killed by an accidental bullet while cleaning a service revolver in Ludhiana
Death of police constable: ਲੁਧਿਆਣਾ 'ਚ ਸਰਵਿਸ ਰਿਵਾਲਰ ਦੀ ਸਫਾਈ ਕਰਦੇ ਸਮੇਂ ਅਚਾਨਕ ਚੱਲੀ ਗੋਲ਼ੀ,ਪੁਲਿਸ ਕਾਂਸਟੇਬਲ ਦੀ ਮੌਕੇ 'ਤੇ ਹੋਈ ਮੌਤ

ਲੁਧਿਆਣਾ ਵਿੱਚ ਇੱਕ ਪੁਲਿਸ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ (Police constable dies due to bullet injury) ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਂਸਟੇਬਲ ਮਨਪ੍ਰੀਤ ਸਿੰਘ ਪੀਜੀ ਵਿੱਚ ਰਹਿੰਦਾ ਸੀ ਅਤੇ ਇੱਥੇ ਹੀ ਸਰਵਿਸ ਰਿਵਾਲਵਰ ਦੀ ਸਫਾਈ ਕਰਦੇ ਸਮੇਂ ਗਲਤੀ ਨਾਲ ਚੱਲੀ ਗੋਲੀ ਨੇ ਉਸ ਦੀ ਜਾਨ ਲੈ ਲਈ।

ਪੁਲਿਸ ਕਾਂਸਟੇਬਲ ਦੀ ਮੌਕੇ 'ਤੇ ਹੋਈ ਮੌਤ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਇੱਕ ਕਾਂਸਟੇਬਲ ਮਨਪ੍ਰੀਤ ਸਿੰਘ (Constable Manpreet Singh) ਦੀ ਅਚਾਨਕ ਆਪਣੀ ਹੀ ਸਰਵਿਸ ਰਿਵਾਲਵਰ ਦੇ ਨਾਲ ਗੋਲੀ ਲੱਗਣ ਕਰਕੇ ਮੌਤ ਹੋ ਗਈ। ਭੇਦਭਰੇ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਜਾਣ ਤੋਂ ਬਾਅਦ, ਮ੍ਰਿਤਕ ਦੇਹ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਮ੍ਰਿਤਕ ਮਨਪ੍ਰੀਤ ਮੋਗੇ ਦਾ ਰਹਿਣ ਵਾਲਾ ਸੀ ਜਦੋਂ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸੀ ਅਤੇ ਲੁਧਿਆਣਾ ਦੇ ਹੀ ਘੁਮਾਰ ਮੰਡੀ ਸਥਿਤ ਕ੍ਰਿਸ਼ਨਾ ਨਗਰ ਵਿੱਚ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ। ਸ਼ਾਮ ਨੂੰ ਉਸ ਦੇ ਪੀਜੀ ਤੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਲੋਕ ਕਮਰੇ ਦੇ ਵਿੱਚ ਪਹੁੰਚੇ। ਲੋਕਾਂ ਨੇ ਵੇਖਿਆ ਕਿ ਪੁਲਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਸੀ, ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ।

ਸਰਵਿਸ ਰਿਵਾਲਵਰ ਤੋਂ ਚੱਲੀ ਗੋਲ਼ੀ: ਮ੍ਰਿਤਕ ਮਨਪ੍ਰੀਤ ਪੁਲਿਸ ਲਾਈਨ (Death of policeman in Ludhiana) ਵਿੱਚ ਕੁਇੱਕ ਰਿਸਪਾਂਸ ਟੀਮ ਦੇ ਵਿੱਚ ਤਾਇਨਾਤ ਸੀ, 2016 ਦੇ ਵਿੱਚ ਮੋਗਾ ਦਾ ਰਹਿਣ ਵਾਲਾ ਮਨਪ੍ਰੀਤ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਪਣੀ ਸਰਵਿਸ ਰਿਵਾਲਵਰ ਦੀ ਸਫਾਈ ਕਰਦੇ ਸਮੇਂ ਕਾਂਸਟੇਬਲ ਤੋਂ ਅਚਾਨਕ ਗੋਲੀ ਚੱਲ ਗਈ ਜੋ ਉਸ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਏਐਸਆਈ ਨੂੰ ਜਦੋਂ ਪੱਤਰਕਾਰਾਂ ਨੇ ਉਸ ਨੂੰ ਛੁੱਟੀ ਨਾ ਮਿਲਣ ਕਰਕੇ ਪਰੇਸ਼ਾਨ ਰਹਿਣ ਸਬੰਧੀ ਸਵਾਲ ਪੁੱਛਿਆ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਅਚਾਨਕ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਮੌਤ ਹੋ ਜਾਣ ਕਾਰਨ ਇਲਾਕੇ ਦੇ ਵਿੱਚ ਸਹਿਮ ਹੈ, ਜਦੋਂ ਕਿ ਪੁਲਿਸ ਮਾਮਲੇ ਦੀ ਤਫਤੀਸ਼ ਕਰਨ ਵਿੱਚ ਲੱਗੀ ਹੋਈ ਹੈ। ਕਾਂਸਟੇਬਲ ਮਨਪ੍ਰੀਤ ਦੀ ਮ੍ਰਿਤਕ ਦੇਹ (Dead body of Constable Manpreet) ਨੂੰ ਪੋਸਟਮਾਰਟਮ ਲਈ ਲੁਧਿਆਣਾ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਸੌਂਪ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਨੇ ਬਹੁਤਾ ਇਸ ਮਾਮਲੇ ਦੇ ਵਿੱਚ ਬੋਲਣ ਤੋਂ ਇਨਕਾਰ ਕੀਤਾ ਹੈ। ਮੁਲਾਜ਼ਮ ਆਪਣੇ ਕਿਰਾਏ ਦੇ ਕਮਰੇ ਵਿੱਚ ਰੋਟੀ ਖਾਣ ਗਿਆ ਸੀ ਜਦੋਂ ਇਹ ਹਾਦਸਾ ਹੋਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.