ETV Bharat / state

Heroin Recovered: ਭਾਰਤ ਪਾਕਿਸਤਾਨ ਸਰਹੱਦ ਤੋਂ ਤਿੰਨ ਕਰੋੜ ਦੀ ਹੈਰੋਇਨ ਬਰਾਮਦ

author img

By ETV Bharat Punjabi Team

Published : Aug 31, 2023, 10:27 PM IST

Heroin worth three crore recovered from India Pakistan border
Heroin Recovered : ਭਾਰਤ ਪਾਕਿਸਤਾਨ ਸਰਹੱਦ ਤੋਂ ਤਿੰਨ ਕਰੋੜ ਦੀ ਹੈਰੋਇਨ ਬਰਾਮਦ

ਭਾਰਤ ਪਾਕਿਸਤਾਨ ਸਰਹੱਦ ਲਾਗੇ ਡਰੋਨ ਨਾਲ ਸੁੱਟੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਹੈਰੋਇਨ ਇੱਕ ਬੋਤਲ ਵਿੱਚ ਪਾ ਕੇ ਸੁੱਟੀ ਗਈ ਸੀ।

ਚੰਡੀਗੜ੍ਹ ਡੈਸਕ : ਭਾਰਤ ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੇ ਨਜ਼ਦੀਕ ਬੀਐੱਸਐਫ ਦੇ ਖੇਤਰ ਵਾਲੇ ਇਲਾਕੇ ਪਿੰਡ ਧਨੋਏ ਖੁਰਦ ਤੋਂ ਕਾਊਂਟਰ ਇੰਟੈਲੀਜੈਨਸ ਅੰਮ੍ਰਿਤਸਰ ਦੀ ਵਿਸ਼ੇਸ਼ ਟੀਮ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਬਰਾਮਦ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਦੀ ਕੀਮਤ 3 ਕਰੋੜ ਦੱਸੀ ਜਾ ਰਹੀ ਹੈ।

ਡਰੋਨ ਰਾਹੀਂ ਸੁੱਟੀ ਗਈ ਸੀ ਹੈਰੋਇਨ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਉੱਤੇ ਸਥਿਤ ਭਾਰਤੀ ਪਿੰਡ ਧਨੋਏ ਖੁਰਦ ਦੇ ਸਾਹਮਣੇ ਭਾਰਤ ਵੱਲੋਂ ਲਗਾਈ ਗਈ ਕੰਡਿਆਲੀ ਤਾਰ ਦੇ ਨਜ਼ਦੀਕ ਜਿਥੋਂ ਕਿ ਬੀਐੱਸਐੱਫ ਦੀ ਚੌਂਕੀ ਉੱਤੇ ਸਰਹੱਦੀ ਏਰੀਆ ਪੈਂਦਾ ਹੈ। ਉੱਥੇ ਇਸ ਸਬੰਧੀ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਇੱਥੇ ਹੈਰੋਇਨ ਸੁੱਟੀ ਗਈ ਹੈ।

ਬੋਤਲ ਵਿੱਚ ਪਾਈ ਗਈ ਸੀ ਹੈਰੋਇਨ : ਉਨ੍ਹਾਂ ਨੇ ਦੱਸਿਆ ਕਿ ਨਿਸ਼ਾਨਦੇਹੀ ਉੱਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਸਰਚ ਅਭਿਆਨ ਇਸ ਪਿੰਡ ਦੇ ਖੇਤਰ ਵਿੱਚ ਚਲਾਇਆ ਗਿਆ, ਜਿੱਥੋਂ ਕੁਝ ਸਮੇਂ ਬਾਅਦ ਹੀ ਇੱਕ ਪਲਾਸਟਿਕ ਦੀ ਬੋਤਲ ਮਿਲੀ, ਜਿਸ ਉੱਤੇ ਪਲਾਸਟਿਕ ਦੀ ਟੇਪ ਲਪੇਟੀ ਹੋਈ ਸੀ। ਉਹਨਾਂ ਕਿਹਾ ਕਿ ਬੋਤਲ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚੋਂ ਕਰੀਬ 450 ਗ੍ਰਾਮ ਹੈਰੋਇਨ ਮਿਲੀ ਹੈ, ਜਿਸਦੀ ਕੀਮਤ ਢਾਈ ਤੋਂ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਇੰਸਪੈਕਟਰ ਇੰਦਰਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸਬ-ਇੰਸਪੈਕਟਰ ਜਗਦੀਪ ਸਿੰਘ ਸਬ-ਇੰਸਪੈਕਟਰ ਸ਼ਿਵਰਾਜ ਸਿੰਘ ਸਬ-ਇੰਸਪੈਕਟਰ ਜਗਜੀਤ ਸਿੰਘ ਵੀ ਹਾਜ਼ਰ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.