ETV Bharat / state

Chapar Mela : ਵਿਵਾਦਾਂ 'ਚ ਮਾਲਵੇ ਦਾ ਸਭ ਤੋਂ ਵੱਡਾ ਛਪਾਰ ਦਾ ਮੇਲਾ, ਪਿੰਡ ਦੀ ਪੰਚਾਇਤ ਤੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਆਹਮੋ-ਸਾਹਮਣੇ

author img

By ETV Bharat Punjabi Team

Published : Aug 31, 2023, 8:04 PM IST

ਮਾਲਵੇ ਦਾ ਸਭ ਤੋਂ ਵੱਡਾ ਛਪਾਰ ਦਾ ਮੇਲਾ ਵੀ ਵਿਵਾਦਾਂ ਵਿੱਚ (Chapar Fair in controversies) ਘਿਰ ਗਿਆ ਹੈ। ਜਾਣਕਾਰੀ ਮੁਤਾਬਿਕ ਪਿੰਡ ਦੀ ਪੰਚਾਇਤ ਅਤੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਆਹਮੋ ਸਾਹਮਣੇ ਆ ਗਏ ਹਨ। ਆਪ ਆਗੂ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਹਨ।

Malwa's biggest Chapar fair in controversy
Chapar Mela : ਵਿਵਾਦਾਂ 'ਚ ਮਾਲਵੇ ਦਾ ਸਭ ਤੋਂ ਵੱਡਾ ਛਪਾਰ ਦਾ ਮੇਲਾ, ਪਿੰਡ ਦੀ ਪੰਚਾਇਤ ਤੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਆਹਮੋ ਸਾਹਮਣੇ

ਛਪਾਰ ਮੇਲੇ ਸਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀ ਅਤੇ ਆਪ ਆਗੂ।

ਲੁਧਿਆਣਾ : ਲੁਧਿਆਣਾ ਦਾ ਪ੍ਰਸਿੱਧ ਮੇਲਾ ਛਪਾਰ ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ। ਜਿਸ ਦੀਆਂ ਤਿਆਰੀਆਂ ਛਪਾਰ ਪਿੰਡ ਵਿੱਚ ਸ਼ੁਰੂ ਹੋ ਚੁੱਕੀਆਂ ਹਨ। ਪਰ ਮੇਲਾ ਲਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹਨ, ਇਕ ਪਾਸੇ ਪਿੰਡ ਦੀ (Chapar Fair in controversies) ਪੰਚਾਇਤ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਆਗੂ (Leader of Aam Aadmi Party) ਜ਼ਮੀਨ ਦੀ ਬੋਲੀ ਕਰਵਾਉਣ ਨੂੰ ਲੈਕੇ ਆਹਮੋ ਸਾਹਮਣੇ ਹਨ, ਬੋਲੀ ਦੇ ਝਗੜੇ ਨੂੰ ਲੈ ਕੇ ਪਿੰਡ ਵਿੱਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ। ਸਾਰੇ ਮਾਮਲੇ ਦੀ ਵੀਡੀਓ ਗਰਾਫੀ ਕੀਤੀ ਜਾ ਰਹੀ ਹੈ, ਤਾਂ ਜੋ ਮੌਕੇ ਤੇ ਲੜਾਈ ਝਗੜਾ ਨਾ ਹੋਵੇ।


ਕੀ ਕਿਹਾ ਪਿੰਡ ਦੇ ਸਰਪੰਚ ਨੇ: ਦਰਅਸਲ ਛਪਾਰ ਦੇ ਮੇਲੇ ਵੇਲੇ ਪਿੰਡ ਦੀ ਜ਼ਮੀਨ ਅੱਗੇ ਠੇਕੇਦਾਰਾਂ ਨੂੰ ਦੇਣ ਲਈ ਬੋਲੀ ਲਗਾਈ ਜਾਂਦੀਂ ਹੈ, ਪਿਛਲੇ ਵਾਰ 17 ਲੱਖ ਰੁਪਏ ਦੀ ਬੋਲੀ ਲੱਗੀ ਸੀ ਅਤੇ ਇਨ੍ਹਾਂ ਪੈਸਿਆਂ ਨੂੰ ਪਿੰਡ ਦੇ ਵਿਕਾਸ ਦੇ ਕੰਮਾਂ ਚ ਲਾਇਆ ਜਾਂਦਾ ਹੈ, ਪਿੰਡ ਸਰਪੰਚ ਨੇ ਕਿਹਾ ਕਿ ਪਿੰਡ ਦਾ ਸਰਪੰਚ ਹੋਣ ਨਾਤੇ ਇਹ ਉਸ ਦਾ ਹੱਕ ਹੈ ਕਿ ਉਹ ਬੋਲੀ ਕਰਵਾਵੇ ਪਰ ਪਿੰਡ ਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਦਾਖਾਂ ਮੰਡੀ ਤੋਂ ਚੇਅਰਮੈਨ (Videography of the case) ਹਰਨੇਕ ਸਿੰਘ ਵੱਲੋਂ ਜਬਰਦਸਤੀ ਦਖ਼ਲ ਦਿੱਤਾ ਜਾ ਰਿਹਾ ਹੈ ਅਤੇ (Volunteers of Aam Aadmi Party) ਬੋਲੀ ਵਿਚ ਰੁਕਾਵਟ ਪਾਈ ਜਾ ਰਹੀ ਹੈ। ਜਦੋਂ ਕੇ ਪਿੰਡ ਦੇ ਲੋਕ ਉਨ੍ਹਾ ਦੇ ਨਾਲ ਹਨਜ਼ ਮੇਲਾ ਉਸ ਤਰਾਂ ਹੀ ਹੋਣਾ ਚਾਹੀਦਾ ਹੈ ਜਿਸ ਤਰਾਂ ਪਿਛਲੇ ਸਾਲਾਂ ਤੋਂ ਚੱਲ ਰਿਹਾ ਸੀ। ਉਥੇ ਹੀ ਪਿੰਡ ਦੇ ਲੋਕਾਂ ਨੇ ਬਿਨਾਂ ਬੋਲੀ ਤੋਂ ਜਮੀਨ ਦੇਣ ਦੀ ਗੱਲ ਕੀਤੀ। ਕਿਹਾ ਕਿ ਲੜਾਈ ਝਗੜਾ ਨਹੀਂ ਹੋਵੇਗਾ ਆਮ ਲੋਕਾਂ ਨੂੰ ਫਾਇਦਾ ਪਹੁੰਚੇਗਾ।

ਆਪ ਦਾ ਪੱਖ : ਦੂਜੇ ਪਾਸੇ ਆਪ ਆਗੂ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ (Volunteers of Aam Aadmi Party) ਹਨ ਕਿਸੇ ਤਰ੍ਹਾਂ ਦੀ ਵੀ ਫੇਰ ਨਾ ਹੋਵੇ ਇਸ ਕਾਰਨ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਿੰਡ ਦੀ ਪੰਚਾਇਤ ਭੰਗ ਹੋ ਚੁੱਕੀ ਹੈ ਅਤੇ ਪੰਚਾਇਤ ਕੋਲ ਕੋਈ ਵੀ ਪਾਵਰ ਨਹੀਂ ਹੈ। ਉਨ੍ਹਾ ਕਿਹਾ ਕਿ ਇਸ ਸਬੰਧੀ ਅਸੀਂ ਟਰੱਸਟ ਬਣਾਉਣ ਜਾ ਰਹੇ ਨੇ। ਉਨ੍ਹਾ ਕਿਹਾ ਕਿ ਅਸੀਂ ਜਲਦ ਹੀ ਇਸ ਤੇ ਐਕਸ਼ਨ ਵੀ ਲਵਾਂਗੇ ਕਿਉਂਕਿ ਪਿੰਡ ਦੇ ਸਰਪੰਚ ਨੇ ਘਪਲੇ ਕੀਤੇ ਹਨ ਜੋਕਿ ਅਸੀਂ ਨਹੀਂ ਹੋਣ ਦੇਵਾਂਗੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ ਕਿਉਂਕਿ ਬੋਲੀ ਜਿਆਦਾ ਹੋਣ ਕਰਕੇ ਪੈਸੇ ਵੱਧ ਜਾਂਦੇ ਨੇ ਅਤੇ ਮੇਲਾ ਲਾਉਣ ਵਾਲੇ ਹਰ ਚੀਜ਼ ਦਾ ਰੇਟ ਵਧਾ ਦਿੰਦੇ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.