Rakhi At Bathinda Railway Station : ਭਾਜਪਾ ਨੇਤਾ ਨੇ ਰੇਲ ਗੱਡੀ ਦੇ ਡਰਾਇਵਰ ਅਤੇ ਗਾਰਡ ਦੇ ਰੱਖੜੀ ਬੰਨ੍ਹ ਕੇ ਮਨਾਈ ਰੱਖੜੀ

By ETV Bharat Punjabi Team

Published : Aug 31, 2023, 1:56 PM IST

thumbnail

ਬਠਿੰਡਾ: ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਅੱਜ ਪੂਰੇ ਦੇਸ਼ ਵਿੱਚ ਜਿੱਥੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ, ਬਠਿੰਡਾ ਵਿੱਚ ਭਾਜਪਾ ਨੇਤਾ ਵੀਨੂੰ ਗੋਇਲ ਵੱਲੋਂ ਇਸ ਤਿਉਹਾਰ ਨੂੰ ਵੱਖਰੇ ਢੰਗ ਨਾਲ ਮਨਾਇਆ ਗਿਆ ਹੈ। ਭਾਜਪਾ ਨੇਤਾ ਵੀਨੂੰ ਕੋਇਲ ਵੱਲੋਂ ਆਪਣੇ ਸਾਥੀਆਂ ਨਾਲ ਬਠਿੰਡਾ ਦੇ ਰੇਲਵੇ ਸਟੇਸ਼ਨ ਉੱਤੇ ਪਹੁੰਚ ਕੇ ਰੇਲ ਗੱਡੀ ਦੇ ਡਰਾਈਵਰ ਅਤੇ ਗਾਰਡ ਨੂੰ ਰੱਖੜੀ ਬੰਨ੍ਹੀ ਗਈ। ਇਸ ਮੌਕੇ ਜਿੱਥੇ ਉਨ੍ਹਾਂ ਵੱਲੋਂ ਰੇਲਵੇ ਡਰਾਇਵਰ ਅਤੇ ਗਾਰਡ ਰੱਖੜੀ ਬੰਨੇ ਗਈ, ਉੱਥੇ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ (BJP leader Vinu Goyal) ਗਿਆ ਕਿ ਉਹ ਲੱਖਾਂ ਹੀ ਭੈਣਾਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਮਿਲਵਾਉਣ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ, ਕਿਉਂਕਿ ਰੇਲ ਗੱਡੀ ਗਰੀਬਾਂ ਦਾ ਰੱਥ ਹੈ ਅਤੇ ਇਸ ਵਿੱਚ ਰੋਜ਼ਾਨਾ ਲੱਖਾਂ ਹੀ ਭੈਣ ਅਤੇ ਭਰਾ ਸਫ਼ਰ ਕਰਦੇ ਹਨ। ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਰੇਲਵੇ ਦੇ ਗਾਰਡ ਅਤੇ ਡਰਾਈਵਰ ਨੂੰ ਵਧਾਈਆਂ ਦਿੱਤੀਆਂ ਅਤੇ ਮਠਿਆਈ ਵੰਡੀ ਗਈ। ਇਸ ਮੌਕੇ ਰੇਲ ਗੱਡੀ ਦੇ ਡਰਾਈਵਰ ਅਤੇ ਗਾਰਡ ਵੱਲੋਂ ਭਾਜਪਾ ਨੇਤਾ ਵੀਨੂੰ ਗੋਇਲ ਨੂੰ ਸ਼ਗਨ ਵੱਜੋਂ ਪੈਸੇ ਵੀ ਦਿੱਤੇ ਗਏ ਅਤੇ ਧੰਨਵਾਦ ਕੀਤਾ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.