ETV Bharat / state

Punjab poltics: ਬਾਬਾ ਬਕਾਲ 'ਚ ਚਾਰ ਸਾਲ ਬਾਅਦ ਭਖਣ ਜਾ ਰਿਹਾ ਸਿਆਸੀ ਅਖਾੜਾ, ਸੂਬੇ ਦੀਆਂ ਸਾਰੀਆਂ ਪਾਰਟੀਆਂ ਨੇ ਲਗਾਈਆਂ ਸਿਆਸੀ ਸਟੇਜਾਂ

author img

By ETV Bharat Punjabi Team

Published : Aug 31, 2023, 3:41 PM IST

Political stages started after 4 years in Amritsar's Baba Bakala Sahib
Punjab poltics: ਬਾਬਾ ਬਕਾਲ 'ਚ ਚਾਰ ਸਾਲ ਬਾਅਦ ਭਖਣ ਜਾ ਰਿਹਾ ਸਿਆਸੀ ਅਖਾੜਾ, ਸੂਬੇ ਦੀਆਂ ਸਾਰੀਆਂ ਪਾਰਟੀਆਂ ਨੇ ਲਗਾਈਆਂ ਸਿਆਸੀ ਸਟੇਜਾਂ

ਕੋਰੋਨਾ ਕਾਲ ਤੋਂ ਮਗਰੋਂ ਬਾਬਾ ਬਕਾਲਾ ਸਾਹਿਬ ਵਿੱਚ ਹੁਣ ਪਹਿਲੀ ਵਾਰ ਰੱਖਣ ਪੁੁੁੰਨਿਆਂ ਮੌਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਆਪਣੀਆਂ ਸਟੇਜ਼ਾਂ ਲਗਾ ਰਹੀਆਂ ਹਨ। ਇਨ੍ਹਾਂ ਸਟੇਜਾਂ ਉੱਤੇ ਰਿਵਾਇਤੀ ਪਾਰਟੀਆਂ ਦੇ ਦਿੱਗਜਾਂ ਤੋਂ ਇਲਾਵਾ ਮੌਜੂਦਾ ਸਰਕਾਰ ਦੇ ਵੱਡੇ ਚਿਹਰੇ ਵੀ ਸ਼ਿਰਕਤ ਕਰ ਰਹੇ ਨੇ। (punjab politics news)

ਕਾਂਗਰਸ ਦੀ ਸਿਆਸੀ ਸਟੇਜ

ਅੰਮ੍ਰਿਤਸਰ: ਬਾਬਾ ਬਕਾਲਾ ਵਿੱਚ ਸਿਆਸੀ ਅਖਾੜਿਆਂ ਦੀਆਂ ਰੌਣਕਾਂ ਕੋਵਿਡ ਤੋਂ ਪਹਿਲਾਂ ਹੋਈ ਕਾਨਫਰੰਸ ਤੋਂ ਬਾਅਦ ਅਲੋਪ ਹੋ ਗਈਆਂ ਸਨ ਪਰ ਹੁਣ 2023 ਵਿੱਚ ਫਿਰ ਤੋਂ ਕਰੀਬ 4 ਸਾਲ ਬਾਅਦ ਤਸਵੀਰਾਂ ਵਿੱਚ ਦਿਖਾਈ ਦੇ ਰਹੀਆਂ ਇਹ ਸਿਆਸੀ ਸਟੇਜਾਂ ਤਕਰੀਬਨ ਸਜ ਚੁੱਕੀਆਂ ਹਨ ਅਤੇ ਹੁਣ ਇਨ੍ਹਾਂ ਰਾਜਨੀਤਕ ਸਟੇਜਾਂ ਤੋਂ ਇੱਕ ਦੂਸਰੇ ਉੱਤੇ ਤਿੱਖੇ ਸਿਆਸੀ ਤੀਰ ਵੀ ਚਲਦੇ ਨਜ਼ਰ ਆਉਂਣਗੇ।

ਲੱਗੀਆਂ ਸਟੇਜਾਂ, ਹੋਣਗੇ ਦਿੱਗਜਾਂ ਦੇ ਵਾਰ: ਦੱਸ ਦਈਏ ਬਾਬਾ ਬਕਾਲਾ ਸਾਹਿਬ ਦੇ ਆਈ ਟੀ ਆਈ ਗਰਾਉਂਡ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ, ਬਟਾਲਾ ਰੋਡ ਉੱਤੇ ਕਾਂਗਰਸ, ਹਾਕੀ ਸਟੇਡੀਅਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਚਿਹਰੀਆਂ ਨਜ਼ਦੀਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਟੇਜਾਂ ਲਗਾਈਆਂ ਗਈਆਂ ਹਨ। ਮੇਲਾ ਰੱਖੜ ਪੁੰਨਿਆ ਮੌਕੇ ਲੱਗੀਆਂ ਵੱਖ-ਵੱਖ ਪਾਰਟੀਆਂ ਦੀਆਂ ਸਿਆਸੀ ਸਟੇਜਾਂ ਤੋਂ ਲੋਕਾਂ ਨੂੰ ਸੰਬੋਧਨ ਕਰਨ ਲਈ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿੱਗਜ ਆਗੂ ਪਹੁੰਚ ਰਹੇ ਹਨ। ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਕੈਬਨਿਟ ਮੰਤਰੀ, ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜਣਗੇ।

ਬਦਲੇ ਗਏ ਨੇ ਰੂਟ: ਸਿਆਸੀ ਸਟੇਜ਼ਾਂ ਦੇ ਮੱਦੇਨਜ਼ਰ ਇੱਕ ਵੱਖਰਾ ਟ੍ਰੈਫਿਕ ਰੂਟ ਪਲਾਨ ਵੀ ਤਿਆਰ ਕੀਤਾ ਗਿਆ ਹੈ। ਡੀਐੱਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ 500 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਵੱਖ-ਵੱਖ ਖੇਤਰਾਂ ਉੱਤੇ ਆਉਣ-ਜਾਣ ਵਾਲੇ ਰਸਤਿਆਂ ਉੱਤੇ ਟ੍ਰੈਫਿਕ ਪੁਲਿਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਬਕਾਇਦਾ ਤੌਰ ਉੱਤੇ ਵੱਖ-ਵੱਖ ਟ੍ਰੈਫਿਕ ਰੂਟ ਪਲਾਨ ਤਿਆਰ ਕੀਤੇ ਗਏ ਹਨ। ਜਿਸ ਲਈ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੇਲੇ ਵਿੱਚ ਆਉਣ ਵਾਲੀ ਸੰਗਤ ਦੀ ਆਸਥਾ ਨੂੰ ਧਿਆਨ ਹਿੱਤ ਰੱਖਦਿਆਂ ਸਮੂਹ ਮੁਲਾਜ਼ਮਾਂ ਨੂੰ ਸੰਗਤ ਨਾਲ ਸਤਿਕਾਰ ਦਾ ਲਹਿਜਾ ਰੱਖਣ ਨੂੰ ਕਿਹਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.