ETV Bharat / state

Gangster threat to contractor: ਫਿਰੋਜ਼ਪੁਰ 'ਚ ਗੈਗਸਟਰਾਂ ਦੇ ਰਹੇ ਠੇਕੇਦਾਰਾਂ ਨੂੰ ਧਮਕੀਆਂ, ਸਹਿਮੇ ਹੋਏ ਠੇਕੇਦਾਰ ਨੇ ਲਾਈ ਮਦਦ ਦੀ ਗੁਹਾਰ

author img

By ETV Bharat Punjabi Team

Published : Aug 31, 2023, 8:02 PM IST

ਫਿਰੋਜ਼ਪੁਰ ਵਿੱਚ ਆਰਮੀ ਨਾਲ ਸਬੰਧਿਤ ਵਿਭਾਗ ਲਈ ਕੰਮ ਕਰਦੇ ਇੱਕ ਠੇਕੇਦਾਰ ਨੂੰ ਗੈਂਗਸਟਰ ਫਿਰੌਤੀ ਲਈ ਧਮਕੀਆਂ ਦੇ ਰਹੇ ਹਨ। ਸਹਿਮੇ ਹੋਏ ਠੇਕਾਦਾਰ ਰਾਜਨਰੀਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਂਗਸਟਰਾਂ ਦੀ ਮਰਜ਼ੀ ਤੋਂ ਬਗੈਰ ਪੱਤਾ ਤੱਕ ਨਹੀਂ ਹਿਲਦਾ। (Gangsters kept threatening for ransom)

Gangsters are threatening contractors in Ferozepur
Gangster threat to contractor: ਫਿਰੋਜ਼ਪੁਰ 'ਚ ਗੈਗਸਟਰਾਂ ਦੇ ਰਹੇ ਠੇਕੇਦਾਰਾਂ ਨੂੰ ਧਮਕੀਆਂ, ਸਹਿਮੇ ਹੋਏ ਠੇਕੇਦਾਰ ਨੇ ਲਾਈ ਮਦਦ ਦੀ ਗੁਹਾਰ

'ਸਹਿਮੇ ਹੋਏ ਠੇਕੇਦਾਰ ਨੇ ਲਾਈ ਮਦਦ ਦੀ ਗੁਹਾਰ'

ਫਿਰੋਜ਼ਪੁਰ: ਹਰ ਰੋਜ਼ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਅਤੇ ਲੋਕਾਂ ਤੋਂ ਪੈਸੇ ਵਸੂਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਗੈਂਗਸਟਰਾਂ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰਕੇ ਮੈਸੇਜ ਭੇਜ ਕੇ ਇੱਕ MES ਠੇਕੇਦਾਰ ਰਾਜਨਰੀਤ ਸਿੰਘ ਉਰਫ਼ ਮਨੀ ਅਤੇ ਉਸ ਦੇ ਪਰਿਵਾਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਗੈਂਗਸਟਰ ਵੱਲੋਂ ਪਰਿਵਾਰ ਅਤੇ ਠੇਕੇਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਫਿਰੌਤੀ ਦੀ ਮੰਗ: ਤੁਹਾਨੂੰ ਦੱਸ ਦੇਈਏ ਕਿ ਐਮ.ਈ.ਐਸ.(ਮਿਲਟਰੀ ਇੰਜਨੀਅਰਿੰਗ ਸਰਵਿਸਿਜ਼) ਵਿੱਚ ਕਰੋੜਾਂ ਰੁਪਏ ਦੇ ਸਿਵਲ ਠੇਕੇ ਹਨ ਜੋ ਕਿ ਸਿਰਫ਼ ਆਨਲਾਈਨ ਹੀ ਉਪਲਬਧ ਹਨ ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਠੇਕਿਆਂ ’ਤੇ ਗੈਂਗਸਟਰਾਂ ਅਤੇ ਠੇਕੇਦਾਰਾਂ ਦੀ ਅੱਖ ਹੈ ਅਤੇ ਉਹ ਧਮਕੀਆਂ ਦਿੰਦੇ ਹਨ ਅਤੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਇਸ ਗੱਲ ਦਾ ਖੁਲਾਸਾ ਐਮ.ਈ.ਐਸ ਦੇ ਠੇਕੇਦਾਰ ਰਾਜਨਰੀਤ ਸਿੰਘ ਉਰਫ ਮਨੀ ਨੇ ਕੀਤਾ, ਜਿਸ ਕਾਰਨ ਵਟਸਐਪ 'ਤੇ ਬਾਹਰੋਂ ਧਮਕੀ ਭਰੇ ਕਾਲ ਅਤੇ ਮੈਸੇਜ ਆ ਰਹੇ ਹਨ, ਜਿਸ ਨਾਲ 50 ਲੱਖ ਦੀ ਫਿਰੌਤੀ ਮੰਗੀ ਜਾ ਰਹੀ ਹੈ।

ਪਰਿਵਾਰ ਦੀ ਜਾਨ ਨੂੰ ਖਤਰਾ: ਠੇਕੇਦਾਰ ਰਾਜਨਰੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਗੈਂਗਸਟਰਵਾਦ ਮਿਲਟਰੀ ਇੰਜਨੀਅਰਿੰਗ ਸਰਵਿਸਿਜ਼ ਦੇ ਠੇਕੇਦਾਰਾਂ ਉੱਤੇ ਹਾਵੀ ਹੋ ਰਹੇ ਹਨ। ਕੰਟਰੈਕਟਰ ਰਾਜਨਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਅਤੇ ਉਸਦੇ ਲੜਕੇ ਨੂੰ ਬਾਹਰਲੇ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਗੈਂਗਸਟਰ ਕਹਿ ਰਹੇ ਨੇ ਕਿ ਵੀ 50 ਲੱਖ ਦਿਓ ਅਤੇ ਪਰਿਵਾਰ ਦੀ ਜਾਨ ਬਚਾਓ। ਠੇਕੇਦਾਰ ਰਾਜਨਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਨੌਜਵਾਨ ਹਰਕਰਨ ਸਿੰਘ, ਜੋ ਕਿ ਐਮ.ਈ.ਐਸ. ਠੇਕੇਦਾਰ ਹੈ, 'ਤੇ ਵੀ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਅਤੇ ਹਰਕਰਨ ਸਿੰਘ ਨੇ ਪਹਿਲਾਂ ਵੀ ਇਸੇ ਨੰਬਰ 'ਤੇ ਉਸ ਦੇ ਪਰਿਵਾਰ ਦੀ ਫੋਟੋ ਭੇਜੀ ਸੀ, ਜਿਸ ਰਾਹੀਂ ਉਸ ਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਹਰਕਰਨ ਸਿੰਘ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਪਰ ਹੁਣ ਉਹ ਫਿਰ ਤੋਂ ਜ਼ਮਾਨਤ 'ਤੇ ਰਿਹਾਅ ਹੈ ਅਤੇ ਹੁਣ ਫਿਰ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ, ਜਿਸ ਨਾਲ ਪਰਿਵਾਰ ਅਤੇ ਉਸ ਦੀ ਜਾਨ ਨੂੰ ਖਤਰਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.