ETV Bharat / state

Barnala Traffic Police Action: ਟ੍ਰੈਫਿ਼ਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ

author img

By

Published : Jun 10, 2023, 7:19 AM IST

Barnala police strict against those who violate traffic rules
ਬਰਨਾਲਾ ਪੁਲਿਸ ਵਲੋਂ ਟ੍ਰੈਫਿ਼ਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਰਨਾਲਾ ਪੁਲਿਸ ਨੇ ਸ਼ਿਕੰਜਾ ਕੱਸਿਆ ਹੈ। ਪੁਲਿਸ ਵੱਲੋਂ ਦੋ ਪਹੀਆ ਵਾਹਨਾਂ ਉਤੇ ਟ੍ਰਿਪਲ ਸਵਾਰੀ ਤੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਟ੍ਰੈਫਿ਼ਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ

ਬਰਨਾਲਾ: ਬਰਨਾਲਾ ਪੁਲਿਸ ਵਲੋਂ ਟ੍ਰੈਫਿ਼ਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਪੁਲਿਸ ਵਲੋਂ ਲਗਾਤਾਰ ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉਤੇ ਨਾਕੇਬੰਦੀ ਕਰ ਕੇ ਵਾਹਨਾਂ ਦੇ ਕਾਗਜ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਸਿਵਲ ਹਸਪਤਾਲ ਨੇੜੇ ਨਾਕੇਬੰਦੀ ਦੌਰਾਨ ਵੱਡੀ ਪੱਧਰ ਉਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਵਲੋਂ ਚਲਾਨ ਕੱਟੇ ਗਏ। ਇਸ ਦੌਰਾਨ ਬਿਨਾਂ ਨੰਬਰ ਪਲੇਟ, ਦੋ ਪਹੀਆ ਵਾਹਨ ਉਤੇ ਟ੍ਰਿਪਲ ਡਰਾਈਵਿੰਗ, ਬੁਲਟ ਦੇ ਪਟਾਖੇ ਮਾਰਨ ਵਾਲਿਆਂ ਅਤੇ ਬਿਨਾਂ ਕਾਗਜ਼ ਵਾਲਿਆਂ ਦੇ ਚਲਾਨ ਕੱਟੇ ਗਏ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਸ਼ਿਕੰਜਾ : ਇਸ ਮੌਕੇ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਹਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਸਰਕਾਰੀ ਹਸਪਤਾਲ ਨੇੜੇ ਚੌਕ 'ਤੇ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਨਾਕੇਬੰਦੀ ਦੌਰਾਨ ਟ੍ਰਿਪਿਲ ਸਵਾਰੀ, ਡਰਾਈਵਿੰਗ ਸਮੇਂ ਮੋਬਾਇਲ ਸੁਨਣ ਵਾਲਿਆਂ, ਬਿਨਾਂ ਨੰਬਰ ਪਲੇਟ ਵਹੀਕਲਾਂ ਦੇ ਚਲਾਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵਾਹਨਾਂ ਦੇ ਕਾਗਜ਼ ਵੀ ਚੈੱਕ ਕੀਤੇ ਜਾ ਰਹੇ ਹਨ। ਲੋੜੀਂਦੇ ਕਾਗਜ਼ ਪੂਰੇ ਨਾ ਰੱਖਣ ਉਤੇ ਵੀ ਚਲਾਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਬੁਲਟ ਮੋਟਰਸਾਈਕਲ ਦੇ ਪਟਾਖੇ ਪਾਉਣ ਵਾਲਿਆਂ ਉਪਰ ਵੀ ਪੁਲਿਸ ਨੇ ਸਿਕੰਜ਼ਾ ਕੱਸਿਆ ਹੈ, ਜੋ ਵੀ ਲੋਕ ਪੁਲਿਸ ਮੋਟਰਸਾਈਕਲ ਦੇ ਕੰਪਨੀ ਵਾਲੇ ਸਿਲੈਂਸਰ ਬਦਲ ਕੇ ਪਟਾਖੇ ਵਾਲੇ ਸਿਲੈਂਸਰ ਲਗਾ ਰਹੇ ਹਨ, ਉਹਨਾਂ ਨੂੰ ਘੇਰ ਕੇ ਚਲਾਨ ਕੀਤੇ ਜਾ ਰਹੇ ਹਨ।

ਮੋਟਰਸਾਈਕਲਾਂ ਦੀ ਸਰਵਿਸ ਦੌਰਾਨ ਮੋਡੀਫਿਕੇਸ਼ਨ ਕਰਨ ਵਾਲਿਆਂ ਨੂੰ ਵੀ ਚਿਤਾਵਨੀ : ਉਥੇ ਨਾਲ ਹੀ ਉਹਨਾਂ ਮੋਟਰਸਾਈਕਲਾਂ ਦੀ ਸਰਵਿਸ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਬੁਲਿਟ ਦੇ ਸਿਲੈਂਸਰ ਬਦਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਆਪਣੇ ਸਮੇਤ ਦੂਜੇ ਲੋਕਾਂ ਦੀ ਜਾਨ ਵੀ ਬਚਾ ਸਕਦੇ ਹਾਂ। ਉਹਨਾਂ ਕਿਹਾ ਕਿ ਵਾਹਨਾਂ ਦੇ ਕਾਗਜ਼ ਪੂਰੇ ਰੱਖੇ ਜਾਣ, ਟ੍ਰਿਪਲ ਸਵਾਰੀ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਬੁਲਟ ਦੇ ਪਟਾਖਿਆਂ ਵਾਲੇ ਸਿਲੈਂਸਰ ਨਾ ਲਗਵਾਏ ਜਾਣ। ਉਹਨਾਂ ਕਿਹਾ ਕਿ ਪੁਲਿਸ ਵਲੋਂ ਇਹ ਚੈਕਿੰਗ ਅਤੇ ਸਖ਼ਤਾਈ ਇਸੇ ਤਰ੍ਹਾ ਜਾਰੀ ਰਹੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.