ETV Bharat / entertainment

ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਕੀਤਾ ਇਸ਼ਾਰਾ, ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੇ ਪ੍ਰਸ਼ੰਸਕ ਪਾਏ ਚੱਕਰਾਂ ਵਿੱਚ

author img

By

Published : Jun 9, 2023, 10:54 PM IST

ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾਈ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਬਹੁਤ ਸਾਰੇ ਪ੍ਰਸ਼ੰਸਕ ਇਸ ਨੂੰ ਗਾਇਕੀ ਛੱਡਣ ਦਾ ਇਸ਼ਾਰਾ ਵੀ ਸਮਝ ਰਹੇ ਹਨ।
Punjabi singer Sherry Manns post
Punjabi singer Sherry Manns post

ਚੰਡੀਗੜ੍ਹ:- ਪੰਜਾਬੀ ਗਾਇਕ ਸ਼ੈਰੀ ਮਾਨ ਨੇ ਸੰਗੀਤ ਜਗਤ ਵਿੱਚ ਆਪਣਾ ਵਧੀਆਂ ਨਾਮ ਬਣਾਇਆ ਹੋਇਆ ਹੈ। ਇਸੇ ਦੌਰਾਨ ਹੀ ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾਈ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਬਹੁਤ ਸਾਰੇ ਪ੍ਰਸ਼ੰਸਕ ਇਸ ਨੂੰ ਗਾਇਕੀ ਛੱਡਣ ਦਾ ਇਸ਼ਾਰਾ ਵੀ ਸਮਝ ਰਹੇ ਹਨ।

ਸ਼ੈਰੀ ਮਾਨ ਨੇ ਸਾਰਿਆਂ ਦਾ ਕੀਤਾ ਧੰਨਵਾਦ:- ਮੀਡੀਆ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਈ ਵਿੱਚ ਕਿਹਾ ਹੈ ਕਿ 'ਯਾਰ ਅਣਮੁੱਲੇ' ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ। ਇਸ ਤੋਂ ਇਲਾਵਾ ਉਹਨਾਂ ਲਿਖਿਆ ਕਿ ਆਉਣ ਵਾਲੀ ਐਲਬਮ ਤੁਹਾਡੇ ਸਾਰਿਆਂ ਲਈ ਆਖਰੀ ਤੇ ਵਧੀਆ ਐਲਬਮ ਹੋਵੇਗੀ। ਅੱਗੇ ਸ਼ੈਰੀ ਮਾਨ ਨੇ ਲਿਖਿਆ ਉਹ ਹੁਣ ਤੱਕ ਮਿਲੇ ਪਿਆਰ ਦਾ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹਨ।

ਗਾਇਕ ਸ਼ੈਰੀ ਮਾਨ ਉਰਫ਼ ਸੁਰਿੰਦਰ ਸਿੰਘ ਮਾਨ ਇੰਜੀਨੀਅਰ ਤੋਂ ਗਾਇਕ ਬਣੇ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਅਸਲ ਨਾਮ ਸੁਰਿੰਦਰ ਸਿੰਘ ਮਾਨ ਹੈ। ਗਾਇਕ ਸ਼ੈਰੀ ਮਾਨ ਨੇ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ। ਸ਼ੈਰੀ ਮਾਨ ਨੂੰ ਪੜ੍ਹਨ ਦੇ ਨਾਲ-ਨਾਲ ਗਾਉਣ ਦਾ ਵੀ ਸ਼ੌਕ ਸੀ। ਜਿਸ ਕਰਕੇ ਸ਼ੈਰੀ ਮਾਨ ਨੇ ਸਿਵਲ ਇੰਜਨੀਅਰਿੰਗ ਦੀ ਡਿਗਰੀ ਕਰਨ ਤੋਂ ਬਾਅਦ ਇਸ ਲਾਇਨ ਵਿੱਚ ਜੀ ਬਜਾਏ ਪੰਜਾਬੀ ਸੰਗੀਤ ਜਗਤ ਨੂੰ ਹੀ ਚੁਣਿਆ। ਜਿਸ ਤੋਂ ਬਾਅਦ ਸ਼ੈਰੀ ਮਾਨ ਨੇ ਆਪਣੇ ਗੀਤਾਂ ਨਾਲ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਦਿਲਾਂ ਉੱਤੇ ਰਾਜ ਕੀਤਾ।

ਸ਼ੈਰੀ ਮਾਨ ਨੇ ਪੰਜਾਬੀ ਸੰਗੀਤ ਜਗਤ ਵਿੱਚ ਇਸ ਤਰ੍ਹਾ ਪੈਰ ਧਰਿਆ:- ਦੱਸ ਦਈਏ ਕਿ ਗਾਇਕ ਸ਼ੈਰੀ ਮਾਨ ਨੇ ਪੰਜਾਬੀ ਸੰਗੀਤ ਜਗਤ ਵਿੱਚ ਪੈਰ ਧਰਦਿਆ ਦਸੰਬਰ 2010 ਨੂੰ ਆਪਣੀ ਪਹਿਲੀ ਐਲਬਮ ਯਾਰ ਅਣਮੂਲੇ ਰਿਲੀਜ਼ ਕੀਤੀ। ਜੋ ਕਿ ਕਾਲਜ, ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਨੌਜਵਾਨਾਂ ਨੇ ਪੂਰਾ ਪਿਆਰ ਦਿੱਤਾ ਤੇ ਅੱਜ ਵੀ ਦੇ ਰਹੇ ਹਨ। ਇਸ ਤੋਂ ਇਲਾਵਾ ਗਾਇਕ ਸ਼ੈਰੀ ਮਾਨ ਦੇ ਚੰਡੀਗੜ੍ਹ ਵਾਲੀਏ, ਲਾਕੇ ਤਿੰਨ ਪੈੱਗ ਬੱਲੀਏ,ਯਾਰ ਅਣਮੁੱਲੇ, ਹੋਸਟਲ ਵਾਲਾ ਕਮਰਾ ਨੇ ਨੌਜਵਾਨ ਮੁੰਡੇ-ਕੁੜੀਆਂ ਦੇ ਦਿਲਾਂ ਉੱਤੇ ਰਾਜ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.