ETV Bharat / entertainment

OMG 2 Release Date OUT: ਇੰਤਜ਼ਾਰ ਖਤਮ...ਅਕਸ਼ੈ ਕੁਮਾਰ ਦੀ ਫਿਲਮ OMG 2 ਦੀ ਰਿਲੀਜ਼ ਡੇਟ ਦਾ ਐਲਾਨ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

author img

By

Published : Jun 9, 2023, 10:20 AM IST

OMG 2 Release Date OUT: ਅਕਸ਼ੈ ਕੁਮਾਰ ਦੀ ਫਿਲਮ Oh My God 2 ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਅਕਸ਼ੈ ਕੁਮਾਰ ਨੇ ਖੁਦ ਇੱਕ ਪੋਸਟਰ ਸ਼ੇਅਰ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।

OMG 2 Release Date OUT
OMG 2 Release Date OUT

ਮੁੰਬਈ (ਬਿਊਰੋ): ਬਾਲੀਵੁੱਡ ਦੇ ਖਿਡਾਰੀ ਇਕ ਵਾਰ ਫਿਰ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਪਿਛਲੇ ਸਮੇਂ ਕੁੱਝ ਫਿਲਮਾਂ ਫਲਾਪ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਆਪਣੀ ਫਿਲਮ 'ਓ ਮਾਈ ਗੌਡ' ਦੇ ਸੀਕਵਲ ਤੋਂ ਵਾਪਸੀ ਕਰ ਰਹੇ ਹਨ। 'ਓ ਮਾਈ ਗੌਡ-2' ਦੀ ਰਿਲੀਜ਼ ਡੇਟ ਨੂੰ ਲੈ ਕੇ ਸ਼ੱਕ ਤੋਂ ਬਾਅਦ ਹੁਣ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ। ਅਕਸ਼ੈ ਕੁਮਾਰ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀ ਫਿਲਮ 'ਓ ਮਾਈ ਗੌਡ-2' ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰ ਨੇ 'ਓ ਮਾਈ ਗੌਡ-2' ਦਾ ਆਪਣਾ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਹੈ। ਇਸ ਪੋਸਟਰ 'ਚ ਮਹਾਕਾਲ ਦੇ ਕਿਰਦਾਰ 'ਚ ਅਕਸ਼ੈ ਕੁਮਾਰ ਪੂਰੀ ਤਰ੍ਹਾਂ ਨਾਲ ਨੀਲੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਨਵੇਂ ਪੋਸਟਰ 'ਚ ਅਕਸ਼ੈ ਭਗਵਾਨ ਸ਼ਿਵ ਦੇ ਅਵਤਾਰ ਮਹਾਕਾਲ ਦੇ ਰੂਪ 'ਚ ਨਜ਼ਰ ਆ ਰਹੇ ਹਨ। ਅਕਸ਼ੈ ਦੇ ਲੰਬੇ ਵਾਲ, ਗਲੇ 'ਚ ਰੁਦਰਾਕਸ਼ ਦੀ ਮਾਲਾ ਅਤੇ ਹੱਥ 'ਚ ਢੋਲ ਲੈ ਕੇ ਖੜ੍ਹੇ ਹਨ, ਉਸ ਦਾ ਲੁੱਕ ਕਾਫੀ ਜਿਆਦਾ ਦਿਲਚਸਪ ਹੈ। ਇਸ ਪੋਸਟਰ ਨੂੰ ਦੇਖ ਕੇ ਅਕਸ਼ੈ ਦੇ ਪ੍ਰਸ਼ੰਸਕਾਂ ਦਾ ਦਿਲ ਖੁਸ਼ ਹੋ ਗਿਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ 'ਆ ਰਹੇ ਹੈ ਹਮ, ਆਈਏਗਾ ਆਪ ਭੀ, 11 ਅਗਸਤ ਨੂੰ ਸਿਨੇਮਾਘਰਾਂ 'ਚ ਮਿਲੋ'।


OMG 2 ਬਾਰੇ: ਤੁਹਾਨੂੰ ਦੱਸ ਦੇਈਏ ਫਿਲਮ ਓ ਮਾਈ ਗੌਡ ਸਾਲ 2012 ਵਿੱਚ ਰਿਲੀਜ਼ ਹੋਈ ਸੀ ਅਤੇ 11 ਸਾਲ ਬਾਅਦ ਫਿਲਮ ਦਾ ਦੂਜਾ ਭਾਗ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਅਮਿਤ ਰਾਏ ਨੇ ਕੀਤਾ ਹੈ। ਟੀਵੀ ਸੀਰੀਅਲ ਰਾਮਾਇਣ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ, ਯਾਮੀ ਗੌਤਮ ਅਤੇ ਅਦਾਕਾਰ ਅਰੁਣ ਗੋਵਿਲ ਵੀ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਮਾਤਾ ਵਿਪੁਲ ਡੀ ਸ਼ਾਹ, ਰਾਜੇਸ਼ ਬਹਿਲ, ਅਸ਼ਵਿਨ ਵਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.