ETV Bharat / technology

Tecno Camon 30 5G ਸੀਰੀਜ਼ ਦੀ ਅੱਜ ਸ਼ੁਰੂ ਹੋਵੇਗੀ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Tecno Camon 30 5G Series Sale

author img

By ETV Bharat Punjabi Team

Published : May 23, 2024, 10:29 AM IST

Tecno Camon 30 5G Series Sale: Tecno ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Tecno Camon 30 5G ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਸੀਰੀਜ਼ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ।

Tecno Camon 30 5G Series Sale
Tecno Camon 30 5G Series Sale (Twitter)

ਹੈਦਰਾਬਾਦ: Tecno ਨੇ ਬੀਤੇ ਦਿਨੀ ਆਪਣੇ ਭਾਰਤੀ ਗ੍ਰਾਹਕਾਂ ਲਈ Tecno Camon 30 5G ਸੀਰੀਜ਼ ਨੂੰ ਲਾਂਚ ਕੀਤਾ ਸੀ। ਇਹ ਸੀਰੀਜ਼ ਭਾਰਤ 'ਚ ਪੇਸ਼ ਕੀਤੀ ਗਈ ਹੈ। ਦੱਸ ਦਈਏ ਕਿ Tecno Camon 30 5G ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹਨ। ਅੱਜ ਇਨ੍ਹਾਂ ਦੋਨੋ ਫੋਨਾਂ ਦੀ ਪਹਿਲੀ ਸੇਲ ਲਾਈਵ ਹੋਵੇਗੀ। ਇਸ ਸੀਰੀਜ਼ ਨੂੰ ਕੰਪਨੀ ਲਗਾਤਾਰ ਟੀਜ਼ ਕਰ ਰਹੀ ਹੈ। Tecno Camon 30 5G ਸੀਰੀਜ਼ ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਸਪੈਸ਼ਲ ਪ੍ਰਾਈਸ ਦੇ ਨਾਲ ਖਰੀਦ ਸਕੋਗੇ।

Tecno Camon 30 5G ਦੀ ਕੀਮਤ: Tecno Camon 30 5G ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਅਤੇ 12GB+512GB ਵਾਲੇ ਮਾਡਲ ਦੀ ਕੀਮਤ 32,999 ਰੁਪਏ ਹੈ। ਸੇਲ 'ਚ ਤੁਸੀਂ ਇਸ ਫੋਨ ਨੂੰ 20 ਹਜ਼ਾਰ ਰੁਪਏ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। ਇਸਦੇ ਨਾਲ ਹੀ ਗ੍ਰਾਹਕਾਂ ਨੂੰ ਇੱਕ AMOLED ਸਮਾਰਟਵਾਚ ਵੀ ਆਫ਼ਰ ਕੀਤੀ ਜਾ ਰਹੀ ਹੈ। ਇਸ ਵਾਚ ਦੀ ਕੀਮਤ 4,999 ਰੁਪਏ ਹੈ, ਪਰ ਇਸ ਫੋਨ ਦੇ ਨਾਲ ਇਹ ਵਾਚ ਫ੍ਰੀ ਮਿਲੇਗੀ। ਬੈਂਕ ਡਿਸਕਾਊਂਟ ਦੇ ਨਾਲ ਤੁਸੀਂ ਇਸ ਫੋਨ 'ਤੇ 3 ਹਜ਼ਾਰ ਰੁਪਏ ਤੱਕ ਦੀ ਛੋਟ ਵੀ ਪਾ ਸਕੋਗੇ।

Tecno Camon 30 5G ਦੀ ਖਰੀਦਦਾਰੀ: ਸੇਲ ਸ਼ੁਰੂ ਹੋਣ ਤੋਂ ਬਾਅਦ ਤੁਸੀਂ ਇਸ ਸੀਰੀਜ਼ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਖਰੀਦ ਸਕੋਗੇ। ਇਸ ਫੋਨ ਨੂੰ Uyuni Salt White ਅਤੇ Iceland Basaltic Dark ਕਲਰ ਆਪਸ਼ਨਾਂ 'ਚ ਖਰੀਦਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Tecno Camon 30 5G ਦੇ ਨਾਲ ਹੀ Tecno Camon 30 5G Premier ਦੀ ਸੇਲ ਵੀ ਅੱਜ ਦੁਪਹਿਰ 12 ਵਜੇ ਹੀ ਸ਼ੁਰੂ ਹੋਵੇਗੀ। ਇਸ ਫੋਨ ਨੂੰ ਤੁਸੀਂ 36,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦ ਸਕੋਗੇ।

Tecno Camon 30 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+AMOLED ਸਕ੍ਰੀਨ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ 6nm ਮੀਡੀਆਟੇਕ Dimensity 7020 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਡੈਪਥ ਸੈਂਸਰ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 70ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.