ETV Bharat / state

SGPC ਸਿੱਖ ਧਰਮ ਦਾ ਪ੍ਰਚਾਰ ਕਰਨ ਵਿੱਚ ਫੇਲ੍ਹ, ਬਣੀ ਬਾਦਲਾਂ ਦਾ ਪਿੱਠੂ: ਮਨਜੀਤ ਸਿੰਘ ਭੋਮਾ

author img

By

Published : Oct 3, 2022, 2:54 PM IST

Updated : Oct 3, 2022, 3:11 PM IST

DSGMC targeted the SGPC and the Badals
DSGMC targeted the SGPC and the Badals

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਨੇ ਅੰਮ੍ਰਿਤਸਰ ਵਿਖੇ ਇਕ ਪ੍ਰੈੱਸ ਵਾਰਤਾ ਕੀਤੀ। ਉਨ੍ਹਾਂ ਕਿਹਾ ਕੇ SGPC ਸਿੱਖ ਧਰਮ ਦਾ ਪ੍ਰਚਾਰ ਕਰਨ ਵਿੱਚ ਨਾਕਾਮਯਾਬ ਹੋਈ ਹੈ। ਉਹ ਸਿਰਫ ਬਾਦਲਾਂ ਦਾ ਪਿੱਠੂ ਬਣ ਕੇ ਰਹਿ ਗਈ ਹੈ। Haryana Sikh Gurdwara Management Committee ਦਾ ਵਿਰੋਧ ਕਰਨ ਪਿੱਛੇ ਵੀ ਬਾਦਲਾਂ ਦਾ ਰਾਜਨੀਤਿਕ ਮੰਤਵ ਹੈ।

ਅੰਮ੍ਰਿਤਸਰ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਿੰਗ (Delhi Gurdwara Management Committee Dharma Prachar Wing) ਦੇ ਚੇਅਰਮੈਨ ਮਨਜੀਤ ਸਿੰਘ ਭੋਮਾ (Chairman Manjit Singh Bhoma) ਵੱਲੋਂ ਅੰਮ੍ਰਿਤਸਰ ਵਿਖੇ ਇਕ ਪ੍ਰੈੱਸ ਵਾਰਤਾ ਕੀਤੀ ਗਈ। ਜਿਸ ਵਿਚ ਭੋਮਾ ਨੇ ਕਿਹਾ ਕਿ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (Haryana Sikh Gurdwara Management Committee) ਬਣਾਉਣ ਦਾ ਫ਼ੈਸਲਾ ਜੋ ਕਿ ਸੁਪਰੀਮ ਕੋਰਟ ਵੱਲੋਂ ਆਇਆ ਹੈ ਐੱਸਜੀਪੀਸੀ (SGPC) ਉਸ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਬਾਦਲਾਂ ਦੀ ਪਿੱਠੂ ਬਣ ਕੇ ਕੰਮ ਕਰ ਰਹੀ ਹੈ। ਇਸ ਵਿੱਚ ਕੋਈ ਵੀ ਧਾਰਮਿਕ ਮੰਤਵ ਨਾ ਹੋ ਕੇ ਬਾਦਲਾਂ ਦਾ ਰਾਜਨੀਤਿਕ ਮੰਤਵ ਲੁਕਿਆ ਹੋਇਆ ਹੈ।




DSGMC targeted the SGPC and the Badals





ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਵੱਖ-ਵੱਖ ਥਾਵਾਂ ਤੇ ਮਾਰਚ ਕੱਢਣ ਅਤੇ ਮੰਗ ਪੱਤਰ ਦੇਣ ਨਾਲੋਂ ਇਹ ਵਧੀਆ ਹੁੰਦਾ ਕਿ ਉਹ ਸ਼ਾਂਤਮਈ ਢੰਗ ਨਾਲ ਇਸ ਗੱਲ ਨੂੰ ਰੱਖਦੇ ਅਤੇ ਬਰਗਾੜੀ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੱਕੇ ਮੋਰਚੇ ਲਾਉਂਦੇ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐੱਸਜੀਪੀਸੀ ਦੇ ਕਾਰਨਾਮਿਆਂ ਕਰਕੇ ਹੀ ਹੀ ਬਣੀ ਹੈ, ਕਿਉਂਕਿ ਐਸਜੀਪੀਸੀ ਇਕ ਧਾਰਮਕ ਸੰਸਥਾ ਦਾ ਰੋਲ ਨਿਭਾ ਕੇ ਬਾਦਲਾਂ ਦੀ ਕਾਰਬਨ ਕਾਪੀ ਬਣ ਕੇ ਕੰਮ ਕਰ ਰਹੀ ਹੈ ਅਤੇ ਧਰਮ ਪ੍ਰਚਾਰ ਦੀ ਬਜਾਏ ਉਸ ਨੇ ਬਾਦਲਾਂ ਦੇ ਰਾਜਨੀਤਿਕ ਮੁਫ਼ਾਦ ਹੀ ਵੇਖੇ ਹਨ।


ਇਸ ਦੇ ਨਾਲ ਹੀ (SGPC) ਐੱਸਜੀਪੀਸੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਪਿੰਡਾਂ ਦੇ ਵਿਚ ਛੋਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿਚ ਕੰਮ ਕਰ ਰਹੇ ਗ੍ਰੰਥੀ ਅਤੇ ਪਾਠੀ ਸਿੰਘਾਂ ਦੀ ਸਾਰ ਨਹੀਂ ਲਈ ਗਈ। ਕੌਮ ਲਈ ਸਤਿਕਾਰ ਯੋਗ ਗੁਰੂ ਘਰ ਦੇ ਕੀਰਤਨੀਏ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਨੂੰ ਮਜ਼ਬੂਰ ਹੋ ਕੇ ਨਿਗੂਣੀਆਂ ਜਿਹੀਆਂ ਤਨਖਾਹਾਂ 'ਤੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਛੋਟਾ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਦਾ ਹੈ ਉਸਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਆਉਣ ਵਾਲੀ ਸਰਪੰਚੀ ਚੋਣਾਂ ਦੇ ਵਿਚ ਖੜ੍ਹਾ ਹੋ ਕੇ ਉਹ ਜਿੱਤੇ ਇਸ ਕਰਕੇ ਐੱਸਜੀਪੀਸੀ (SGPC) ਦਾ ਇਹ ਫਰਜ਼ ਬਣਦਾ ਸੀ ਕਿ ਅਜਿਹੀਆਂ ਕਮੇਟੀਆਂ ਦੇ ਉੱਤੇ ਆਪਣਾ ਧਿਆਨ ਰੱਖਦੀ ਹੈ ਜਿਸ 'ਚ ਐੱਸਜੀਪੀਸੀ ਅਸਫਲ ਰਹੀ ਹੈ।

ਦਿੱਲੀ ਕਮੇਟੀ ਵੱਲੋਂ ਸਿੱਖ ਧਰਮ 'ਚ ਵਾਪਸੀ ਕਰਨ ਵਾਲੇ ਵਿਅਕਤੀਆਂ 'ਤੇ ਵੀ ਝੂਠਾ ਦਾਅਵਾ ਕਰ ਰਹੀ ਐਸਜੀਪੀਸੀ ਦੇ ਪ੍ਰਧਾਨ ਅਤੇ ਅੱਗੇ ਬੋਲਦੇ ਹੋਏ ਭੋਮਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਾਈ ਧਰਮ ਵਿੱਚ ਸ਼ਾਮਿਲ ਹੋਏ ਸਿੱਖ ਪਰਿਵਾਰ ਜਦੋਂ ਮੁੜ ਸਿੱਖ ਧਰਮ 'ਚ ਸ਼ਾਮਲ ਕੀਤੇ ਗਏ ਤਾਂ ਉਹੀ ਵਿਅਕਤੀਆਂ ਨਾਲ ਦੁਬਾਰਾ ਐੱਸਜੀਪੀਸੀ (SGPC) ਮੁਲਾਜ਼ਮਾਂ ਵੱਲੋਂ ਫੋਟੋ ਖਿਚਾ ਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:- APP ਵਿਧਾਇਕਾ ਦੇ ਪਿੰਡ ਵਾਲੇ ਸਕੂਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ !

Last Updated :Oct 3, 2022, 3:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.