ETV Bharat / state

Amritsar News: ਪਾਣੀ ਦੀ ਤੰਗੀ ਤੋਂ ਅੱਕੇ ਲੋਕਾਂ ਨੇ ਸੂਬਾ ਸਰਕਾਰ ਖਿਲਾਫ ਕੀਤਾ ਪਿੱਟ ਸਿਆਪਾ, ਕਿਹਾ ਦਲਿਤਾਂ ਨਾਲ ਹੋ ਰਿਹਾ ਧੱਕਾ

author img

By

Published : Jun 25, 2023, 4:11 PM IST

Fed up with water scarcity, people staged a protest against the state government, said Dalits are being pushed
Amritsar News : ਪਾਣੀ ਦੀ ਤੰਗੀ ਤੋਂ ਅੱਕੇ ਲੋਕਾਂ ਨੇ ਸੂਬਾ ਸਰਕਾਰ ਖਿਲਾਫ ਕੀਤਾ ਪਿੱਟ ਸਿਆਪਾ,ਕਿਹਾ ਦਲਿਤਾਂ ਨਾਲ ਹੋ ਰਿਹਾ ਧੱਕਾ

ਅੰਮ੍ਰਿਤਸਰ ਵਿੱਚ ਪਿਛਲੇ 15 ਦਿਨ ਤੋਂ ਪਾਣੀ ਨਾ ਆਉਣ ਕਾਰਨ ਲੋਕ ਸੜਕਾਂ ਉੱਤੇ ਉਤਰ ਆਏ ਹਨ। ਸੂਬਾ ਸਰਕਾਰ ਖਿਲਾਫ ਪਿੱਟ ਸਿਆਪਾ ਕਰਦੇ ਲੋਕਾਂ ਨੇ ਕਿਹਾ ਕਿ ਪਾਣੀ ਪੀਣ ਲਈ ਤਾਂ ਦੂਰ ਦੀ ਗੱਲ ਇਥੇ ਮੁਰਦਿਆਂ ਨੂੰ ਆਖਰੀ ਸਨਾਨ ਤੱਕ ਕਰਵਾਉਣ ਲਈ ਪਾਣੀ ਨਹੀਂ ਜੁੜਿਆ। ਸਰਕਾਰ ਦਲਿਤਾਂ ਨਾਲ ਧੱਕਾ ਕਰ ਰਹੀ ਹੈ।

Amritsar News : ਪਾਣੀ ਦੀ ਤੰਗੀ ਤੋਂ ਅੱਕੇ ਲੋਕਾਂ ਨੇ ਸੂਬਾ ਸਰਕਾਰ ਖਿਲਾਫ ਕੀਤਾ ਪਿੱਟ ਸਿਆਪਾ,ਕਿਹਾ ਦਲਿਤਾਂ ਨਾਲ ਹੋ ਰਿਹਾ ਧੱਕਾ

ਅੰਮ੍ਰਿਤਸਰ: ਪੰਜਾਬ ਦੇ ਵਿੱਚ ਬਣੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਰੇਕ ਪੰਜਾਬ ਦੇ ਨਾਗਰਿਕ ਨੂੰ 600 ਯੁਨਿਟ ਬਿਜਲੀ ਮੁਫ਼ਤ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਵੀ ਆਏ ਹਨ। ਪਰ ਪੰਜਾਬ ਵਿੱਚ ਜਿਸ ਤਰ੍ਹਾਂ ਹੀ ਗਰਮੀ ਸ਼ੁਰੂ ਹੋਈ ਅਤੇ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ। ਜਿਸਨੂੰ ਲੈਕੇ ਲੋਕਾਂ ਦਾ ਰੋਸ ਵੀ ਸੂਬਾ ਸਰਕਾਰ ਦੇ ਖਿਲਾਫ ਨਜ਼ਰ ਆ ਰਿਹਾ ਹੈ। ਜਿਥੇ ਲੋਕਾਂ ਨੇ ਕਿਹਾ ਕਿ ਸਾਨੂ ਮੁਫ਼ਤ ਬਿਜਲੀ ਪਾਣੀ ਭਾਵੇਂ ਨਾ ਦਿਓ ਪਰ ਸਾਨੂੰ ਸਹੂਲਤਾਂ ਤੋਂ ਵਾਂਝਾ ਨਾ ਕਰੋ। ਇਸ ਨੂੰ ਲੈਕੇ ਲੋਕਾਂ ਦਾ ਰੋਸ ਜਾਰੀ ਹੈ।

15 ਦਿਨ ਤੋਂ ਨਹੀਂ ਆਇਆ ਪਾਣੀ : ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਬਿਜਲੀ ਨਾ ਆਉਣ ਕਰਕੇ ਅੰਮ੍ਰਿਤਸਰ ਸ਼ਹਿਰ ਵਾਸੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਥੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਵੱਲੋਂ ਵੱਖ ਵੱਖ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਗਿਲਵਾਲੀ ਗੇਟ ਤੋਂ ਦੇਖਣ ਨੂੰ ਮਿਲੀਆਂ ਜਿਥੇ ਦਲਿਤ ਭਾਈਚਾਰੇ ਵੱਲੋਂ ਸੜਕਾਂ 'ਤੇ ਉੱਤਰਕੇ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਆਇਆ। ਰੋਸ ਕਰ ਰਹੇ ਲੋਕਾਂ ਨੇ ਕਿਹਾ ਕਿ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਮੇਨ ਸੜਕ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਅਗਰ ਅੱਜ ਬਿਜਲੀ ਅਤੇ ਪੀਣ ਵਾਲਾ ਪਾਣੀ ਨਾ ਆਇਆ ਤਾਂ ਉਹ ਵੱਡਾ ਇਕੱਠ ਕਰਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਜਾਮ ਕਰਨਗੇ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨਗੇ।

ਵਿਭਾਗ ਕਰਮਾਰੀਆਂ ਨੇ ਦਿੱਤਾ ਆਸ਼ਵਾਸਨ : ਦੂਸਰੇ ਪਾਸੇ ਮੌਕੇ।'ਤੇ ਪਹੁੰਚੇ ਬਿਜਲੀ ਵਿਭਾਗ ਅਤੇ ਜਲ ਸਪਲਾਈ ਵਿਭਾਗ ਵੱਲੋਂ ਇਲਾਕਾ ਵਾਸੀਆਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਇਲਾਕੇ ਵਿੱਚ ਪੂਰੀ ਤਰੀਕੇ ਨਾਲ ਬਿਜਲੀ ਅਤੇ ਪੀਣ ਵਾਲਾ ਪਾਣੀ ਵੀ ਆ ਜਾਵੇਗਾ। ਜਲ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਦੇ ਕੱਟ ਲੱਗਣ ਕਰਕੇ ਪਾਣੀ ਵਾਲੀਆਂ ਵੱਡੀਆਂ ਮੋਟਰਾਂ ਸੜ ਗਈਆਂ ਹਨ। ਜਿਸ ਕਰਕੇ ਪਾਣੀ ਨੂੰ ਲੈ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਲਾਕੇ ਵਿੱਚ ਪਾਣੀ ਵਾਲੇ ਟੈਂਕਰ ਵੀ ਹੁਣ ਭੇਜੇ ਜਾ ਰਹੇ ਹਨ। ਜੇ ਪਾਣੀ ਦੀ ਮੋਟਰ ਠੀਕ ਹੋ ਗਈ ਅਤੇ ਜਲਦੀ ਹੀ ਇਲਾਕਾ ਵਾਸੀਆਂ ਦੇ ਘਰਾਂ ਦੀਆਂ ਟੂਟੀਆਂ ਵਿੱਚ ਪਾਣੀ ਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਖ-ਵੱਖ ਨਿਊਜ਼ ਚੈਨਲਾਂ ਦੇ ਉਪਰ 24 ਘੰਟੇ ਬਿਜਲੀ ਮੁਹਈਆ ਕਰਵਾਉਣ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਗਰਮੀ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਅਤੇ ਅੰਮ੍ਰਿਤਸਰ ਵਿੱਚ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਵਾਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਧਦੀ ਗਰਮੀ ਦੇਵੇ ਕਿ ਪੂਰੀ ਬਿਜਲੀ ਮੁਹਈਆ ਕਰਵਾਉਣ ਦੀ ਮੰਗ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.