ETV Bharat / state

Kapurthala News: ਕਪੂਰਥਲਾ ਵਿੱਚ ਬਜ਼ੁਰਗ ਦੀ ਨੌਜਵਾਨਾਂ ਵੱਲੋਂ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ

author img

By

Published : Jun 25, 2023, 10:38 AM IST

ਕਪੂਰਥਲਾ ਤੋਂ ਇਕ ਵੀਡੀਓ ਲਗਾਤਾਰ ਵਾਇਰ ਹੋ ਰਹੀ ਹੈ, ਜਿਸ ਵਿੱਚ ਇਕ ਬਜ਼ੁਰਗ ਦੀ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਮਾਮਲਾ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Old man thrashed by youth in Kapurthala, video viral on social media
ਕਪੂਰਥਲਾ ਵਿੱਚ ਬਜ਼ੁਰਗ ਦੀ ਨੌਜਵਾਨਾਂ ਵੱਲੋਂ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ

ਕਪੂਰਥਲਾ ਵਿੱਚ ਬਜ਼ੁਰਗ ਦੀ ਨੌਜਵਾਨਾਂ ਵੱਲੋਂ ਕੁੱਟਮਾਰ

ਕਪੂਰਥਲਾ : ਕਪੂਰਥਲਾ ਦੇ ਸੁਲਤਾਨਪੁਰ ਦੇ ਮੰਡ ਇਲਾਕੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਨੌਜਵਾਨ ਇੱਕ ਬਜ਼ੁਰਗ ਦੀ ਡਿੰਡਿਆਂ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਇਕ ਨੌਜਵਾਨ ਇਸ ਵਾਕੇ ਦੀ ਵੀਡੀਓ ਬਣਾ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਡੰਡਿਆਂ ਨਾਲ ਬਜ਼ੁਰਗ ਦੀ ਕੁੱਟਮਾਰ ਕਰ ਰਿਹਾ ਹੈ ਤੇ ਗਾਲ੍ਹਾਂ ਕੱਢ ਰਿਹਾ ਹੈ। ਇਹ ਘਟਨਾ ਕੂਪਰਥਲਾ ਜੇ ਮੰਡ ਬਾਊਪੁਰ ਪੁਲ 'ਤੇ ਵਾਪਰੀ ਦੱਸੀ ਜਾ ਰਹੀ ਹੈ, ਜੋ ਬਿਆਸ ਦਰਿਆ ਦੇ ਉੱਪਰ ਹੈ।

ਬਜ਼ੁਰਗ ਦੀ ਸੀ ਪੁਰਾਣੀ ਰੰਜ਼ਿਸ਼ : ਜਾਣਕਾਰੀ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਵਿਅਕਤੀ ਪਿੰਡ ਘੜਕਾ ਦਾ ਨੰਬਰਦਾਰ ਹੈ ਅਤੇ ਉਸ ਦੀ ਆਪਣੇ ਹੀ ਪਿੰਡ ਦੇ ਕੁਝ ਲੋਕਾਂ ਨਾਲ ਪੁਰਾਣੀ ਰੰਜ਼ਿਸ਼ ਸੀ, ਜਿਸ ਕਾਰਨ 7 ਜੂਨ ਨੂੰ ਉਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਕਾਰਵਾਈ ਕਰਦੇ ਹੋਏ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਪਰ ਹੁਣ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਪੀੜਤ ਦੀ ਕੁੱਟਮਾਰ ਕਰਨ ਵਾਲੇ ਲੋਕ ਅਣਪਛਾਤੇ ਹਨ, ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਗੀਚਾ ਸਿੰਘ ਨਾਲ ਕੋਈ ਦੁਸ਼ਮਣੀ ਸੀ ਅਤੇ ਉਸ ਨੂੰ ਕੁੱਟਣ ਵਾਲੇ ਭਾੜੇ ਦੇ ਗੁੰਡੇ ਸਨ। ਲੜਾਈ ਤੋਂ ਬਾਅਦ ਵੀਡੀਓ ਬਣਾਉਣ ਵਾਲਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਵੀਡੀਓ ਫੇਸਬੁੱਕ ਉਤੇ ਪਾ ਦਿਤੀ।

ਹਮਲਾਵਰਾਂ ਨੇ ਬਜ਼ੁਰਗ ਦੀ ਉਤਾਰੀ ਪੱਗ, ਕੇਸਾਂ ਦੀ ਕੀਤੀ ਬੇਅਦਬੀ : ਇਸ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਹੈ ਕੀ ਬਜ਼ੁਰਗ ਨੂੰ ਕੁੱਟਣ ਵਾਲਿਆਂ ਨੂੰ ਬਜ਼ੁਰਗ ਦੀ ਪੱਗ ਵੀ ਉਤਾਰੀ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ, ਜਿਸ ਕਾਰਨ ਪੁਲਿਸ ਨੇ ਮੁੜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਾਬਾਨਦੀਪ ਸਿੰਘ ਨੇ ਕਿਹਾ ਕੀ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਰਾਣਾ ਹੈ, ਇਹ ਮਾਮਲਾ 7 ਜੂਨ ਨੂੰ ਦਰਜ ਕੀਤਾ ਗਿਆ ਸੀ।

ਬਗੀਚਾ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੋ ਬੰਦਿਆਂ ਦਾ ਨਾਂ ਲਿਖਵਾਇਆ ਸੀ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀ ਭੇਜੀ ਗਈ ਸੀ। ਉਨ੍ਹਾਂ ਬੰਦਿਆਂ ਦੀ ਸ਼ਹਿ ਉਤੇ ਹੀ ਬਗੀਚਾ ਸਿੰਘ ਉਤੇ ਹਮਲਾ ਕੀਤਾ ਗਿਆ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਬਗੀਚਾ ਸਿੰਘ ਵੱਲੋਂ ਨਾਮਜ਼ਦ ਕਰਵਾਏ ਗਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵੀਡੀਓ ਬਣਾਉਣ ਵਾਲੇ ਮੁਲਜ਼ਮਾਂ ਦੀ ਪੁੱਛਗਿੱਛ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.