ETV Bharat / state

Dead Body Found : ਬਠਿੰਡਾ 'ਚ ਮੁਲਤਾਨੀਆਂ ਰੋਡ ਉੱਤੇ ਕੂੜੇ ਦੇ ਢੇਰ ਤੋਂ ਮਿਲੀ ਨੌਜਵਾਨ ਦੀ ਲਾਸ਼,ਇਲਾਕੇ 'ਚ ਫੈਲੀ ਸਨਸਨੀ

author img

By

Published : Jun 24, 2023, 5:31 PM IST

ਦਿਨ ਚੜ੍ਹਦੇ ਹੀ ਬਠਿੰਡਾ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ। ਮੁਲਤਾਨੀਆਂ ਰੋਡ ਦੇ ਨਾਲ ਕੂੜੇ ਨੇੜਿਓਂ ਰਜਾਈ 'ਚ ਲਪੇਟੀ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ।

The body of a young man wrapped in a quilt was found near the garbage along Multanian Road
Dead Body Found : ਬਠਿੰਡਾ 'ਚ ਮੁਲਤਾਨੀਆਂ ਰੋਡ ਉੱਤੇ ਕੂੜੇ ਦੇ ਢੇਰ ਤੋਂ ਮਿਲੀ ਨੌਜਵਾਨ ਦੀ ਲਾਸ਼,ਇਲਾਕੇ 'ਚ ਫੈਲੀ ਸਨਸਨੀ

Dead Body Found : ਬਠਿੰਡਾ 'ਚ ਮੁਲਤਾਨੀਆਂ ਰੋਡ ਉੱਤੇ ਕੂੜੇ ਦੇ ਢੇਰ ਤੋਂ ਮਿਲੀ ਨੌਜਵਾਨ ਦੀ ਲਾਸ਼,ਇਲਾਕੇ 'ਚ ਫੈਲੀ ਸਨਸਨੀ

ਬਠਿੰਡਾ : ਦਿਨ ਚੜ੍ਹਦੇ ਹੀ ਬਠਿੰਡਾ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਮੁਲਤਾਨੀਆਂ ਰੋਡ ਦੇ ਨਾਲ ਕੂੜੇ ਨੇੜਿਓਂ ਰਜਾਈ ਵਿੱਚ ਲਪੇਟੀ ਹੋਈ ਨੌਜਵਾਨ ਦੀ ਲਾਸ਼ ਮਿਲੀ। ਭੇਤ ਭਰੇ ਹਲਾਤਾਂ ਵਿੱਚ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾ ਦੇ ਮੁਲਾਜ਼ਮ ਮੌਕੇ ਉੱਤੇ ਪਹੁੰਚੇ। ਮਾਮਲੇ ਦੀ ਮੁਢਲੀ ਜਾਂਚ ਵਿੱਚ ਮਾਮਲਾ ਕਤਲ ਦਾ ਸਾਹਮਣੇ ਆਇਆ ਹੈ। ਕਿਓਂਕਿ ਕਤਲ ਕਰਨ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਪਹਿਲਾਂ ਚਾਦਰ ਫਿਰ ਰਜਾਈ ਵਿੱਚ ਲਪੇਟ ਕੇ ਕੁੜੇ ਦੇ ਕੋਲ ਸੁੱਟਿਆ ਗਿਆ ਹੈ। ਜਿੱਥੇ ਰਾਹਗੀਰਾਂ ਨੇ ਬਦਬੂ ਆਉਣ ਤੋਂ ਬਾਅਦ ਪੁਲਿਸ ਅਤੇ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਸੂਚਨਾ ਦਿੱਤੀ।

ਲਾਸ਼ ਨੂੰ ਲਪੇਟ ਕੇ ਕੂੜੇ ਦੇ ਢੇਰ ਨੇੜੇ ਸੁੱਟਿਆ ਗਿਆ: ਮੌਕੇ 'ਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵਰਕਰ ਟੇਕ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ 'ਤੇ ਸੂਚਨਾ ਆਈ ਸੀ ਕਿ ਮੁਲਤਾਨੀਆ ਪੁਲ ਦੇ ਨਾਲ ਖਾਲਸਾ ਸਕੂਲ ਨੇੜੇ ਰਜਾਈ ਵਿੱਚ ਇਕ ਨੌਜਵਾਨ ਦੀ ਲਾਸ਼ ਪਈ ਹੈ, ਉਨ੍ਹਾਂ ਵੱਲੋਂ ਪਹੁੰਚ ਕੇ ਦੇਖਿਆ ਗਿਆ ਕਿ ਇੱਕ ਰਜਾਈ ਵਿੱਚ ਨੌਜਵਾਨ ਦੀ ਲਾਸ਼ ਨੂੰ ਲਪੇਟ ਕੇ ਕੂੜੇ ਦੇ ਢੇਰ ਨੇੜੇ ਸੁੱਟਿਆ ਗਿਆ ਹੈ ਇਸ ਦੀ ਸੂਚਨਾ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਲਾਸ਼ ਦੀ ਪਹਿਚਾਣ ਨਹੀਂ ਹੋਈ ਕਿਉਂਕਿ ਲਾਸ਼ ਪੂਰੀ ਸੜ ਚੁਕੀ ਸੀ ਅਤੇ ਕੀੜੇ ਚੱਲ ਰਹੇ ਸਨ। ਲਾਸ਼ ਦੀ ਤਲਾਸ਼ੀ ਲਈ ਗਈ ਤਾਂ ਇਕ ਇਕ ਅਧਾਰ ਕਾਰਡ ਮਿਲਿਆ ਜਿਸ ਵਿੱਚ ਪਹਿਚਾਣ ਪੂਰੀ ਤਰਾਂ ਨਹੀਂ ਹੋ ਸਕੀ।

ਫਰਾਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ: ਬਠਿੰਡਾ ਐਸ.ਪੀ.ਡੀਐਸਪੀ ਅਤੇ ਐਸ ਐਚ ਓ ਕੋਤਵਾਲੀ ਮੌਕੇ 'ਤੇ ਪਹੁੰਚੇ ਜਿੰਨਾ ਵੱਲੋਂ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੀ ਡੀ ਐੱਸ ਪੀ ਨੇ ਦੱਸਿਆ ਕਿ ਲਾਸ਼ ਦਾ ਮੁਆਇਨਾ ਕਰਨ ਲੱਗੇ ਰਜਾਈ ਜੋ ਖੂਨ ਨਾਲ ਲੱਥ-ਪੱਥ ਸੀ ਵੇਖਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਫਰਾਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਰਜਾਈ ਨੂੰ ਖੋਲਿਆ ਗਿਆ ਤਾਂ ਰਜਾਈ ਦੇ ਨੀਚੇ ਚਾਦਰ ਵਿੱਚ ਨੌਜਵਾਨ ਦੀ ਲਾਸ਼ ਨੂੰ ਇੱਕ ਚਾਦਰ ਵਿੱਚ ਲਪੇਟਿਆ ਗਿਆ ਸੀ। ਮੌਕੇ 'ਤੇ ਸਬੂਤ ਇਕੱਠੇ ਕਰਨ ਉਪਰੰਤ ਸਮਾਜ ਸੇਵੀ ਸੰਸਥਾ ਦੇ ਹਵਾਲੇ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕੁਝ ਤੱਥ ਵੀ ਹੱਥ ਲੱਗੇ ਹਨ ਜਿਨ੍ਹਾਂ ਦੇ ਆਧਾਰ 'ਤੇ ਜਲਦ ਹੀ ਨੌਜਵਾਨ ਦੀ ਪਹਿਚਾਣ ਕਰ ਲਈ ਜਾਵੇਗੀ। ਇਸ ਕਤਲ ਦੇ ਪਿੱਛੇ ਦੀ ਗੁੱਥੀ ਨੂੰ ਵੀ ਪੁਲਿਸ ਵੱਲੋਂ ਜਲਦੀ ਹਲ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.