ETV Bharat / state

ਬਠਿੰਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸਣੇ 6 ਉਤੇ ਲੁਧਿਆਣਾ ਵਿੱਚ 5 ਕਰੋੜ ਦੀ ਧੋਖਾਦੇਹੀ ਦਾ ਮਾਮਲਾ ਦਰਜ

author img

By

Published : Jun 24, 2023, 10:17 AM IST

ਲੁਧਿਆਣਾ ਪੁਲਿਸ ਨੇ ਬਠਿੰਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸਣੇ 6 ਲੋਕਾਂ ਉਤੇ 5 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਇਹ ਮਾਮਲਾ ਚਿਟਫੰਡ ਕੇਸਾਂ ਵਿੱਚੋਂ ਨਾਂ ਕਢਵਾਉਣ ਬਦਲੇ ਮੰਗੀ ਰਿਸ਼ਵਤ ਦਾ ਦੱਸਿਆ ਜਾ ਰਿਹਾ ਹੈ। ਕੁਝ ਸਮੇਂ ਬਾਅਦ ਲੁਧਿਆਣਾ ਪੁਲਿਸ ਕਮਿਸ਼ਨਰ ਇਸ ਸਬੰਧੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

5 crores fraud case registered against former Congress MLA in Ludhiana
ਬਠਿੰਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸਣੇ 6 ਉਤੇ ਲੁਧਿਆਣਾ ਵਿੱਚ 5 ਕਰੋੜ ਦੀ ਧੋਖਾਦੇਹੀ ਦਾ ਮਾਮਲਾ ਦਰਜ

ਲੁਧਿਆਣਾ : ਲੁਧਿਆਣਾ ਪੁਲਿਸ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਿਰੁੱਧ 5 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸਾਬਕਾ ਵਿਧਾਇਕ ਦੇ ਨਾਲ ਜੀਵਨ ਸਿੰਘ, ਧਰਮਵੀਰ, ਦਲੀਪ ਕੁਮਾਰ, ਸੰਜੇ ਸ਼ਰਮਾ, ਸਾਇਦ ਪਰਵੇਜ਼ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜੀਵਨ ਸਿੰਘ, ਧਰਮਵੀਰ, ਦਲੀਪ ਕੁਮਾਰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕ 3 ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ, ਕੁਲ 5 ਕਰੋੜ ਦੀ ਧੋਖਾਦੇਹੀ ਦਾ ਇਹ ਪੂਰਾ ਮਾਮਲਾ ਹੈ।

ਚਿੱਟ ਫੰਡ ਦੇ ਕੇਸਾਂ ਵਿਚੋਂ ਕਢਵਾਉਣ ਲਈ ਮੰਗੇ ਸੀ ਪੰਜ ਕਰੋੜ ਰੁਪਏ : ਬਠਿੰਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਸ਼ਿਕਾਇਤ ਸ਼ਿੰਦਰਪਾਲ ਸਿੰਘ ਨੇ ਕੀਤੀ ਹੈ। ਦਰਅਸਲ ਇਹ ਪੂਰਾ ਮਾਮਲਾ ਚਿਟ ਫੰਡ ਕੇਸਾਂ ਵਿੱਚੋਂ ਕਢਵਾਉਣ ਦਾ ਹੈ, ਜਿਸ ਚ ਸ਼ਿਕਾਇਤਕਰਤਾ ਤੋਂ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਉਤੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਲੱਗੇ ਸਨ। ਸ਼ਿਕਾਇਤਕਰਤਾ ਮੁਤਾਬਿਕ ਸਾਬਕਾ ਵਿਧਾਇਕ ਨੇ ਖੁਦ ਦੀ ਸਰਕਾਰ ਅਤੇ ਸਰਕਾਰੀ ਅਫ਼ਸਰਾਂ ਨਾਲ ਲਿੰਕ ਹੋਣ ਦਾ ਦਾਅਵਾ ਕਰ ਕੇ ਉਸ ਦੇ ਕੇਸ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਸ ਵਿੱਚ 3.5 ਕਰੋੜ ਰੁਪਏ ਐਡਵਾਂਸ ਅਤੇ 1.5 ਕਰੋੜ ਕੰਮ ਹੋਣ ਤੋਂ ਬਾਅਦ ਲੈਣ ਦੀ ਡੀਲ ਹੋਈ ਸੀ, ਪਰ ਸਾਬਕਾ ਵਿਧਾਇਕ ਵੱਲੋਂ ਜਿਨ੍ਹਾਂ ਕੰਪਨੀਆਂ ਦੇ ਨਾਂ ਉਤੇ ਇਹ ਡੀਡੀ ਲਏ ਗਏ ਸਨ, ਉਹ ਸਾਰੀਆਂ ਫਰਮਾਂ ਜਾਆਲੀ ਨਿਕਲੀਆਂ, ਜਿਸ ਤੋਂ ਬਾਅਦ ਧੋਖੇ ਵਿੱਚ ਸ਼ਾਮਲ ਸਾਬਕਾ ਵਿਧਾਇਕ ਸਣੇ 6 ਲੋਕਾਂ ਉਤੇ ਪੁਲਿਸ ਨੇ ਕੀਤਾ ਮਾਮਲਾ ਦਰਜ ਕੀਤਾ ਹੈ।

ਮਾਮਲੇ ਵਿੱਚ 3 ਮੁਲਜ਼ਮ ਗ੍ਰਿਫ਼ਤਾਰ : ਪੁਲਿਸ ਨੇ ਹਨ ਤੱਕ 3 ਨੂੰ ਇਸ ਮਾਮਲੇ ਚ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ 84 ਨੰਬਰ ਐਫਆਈਆਰ ਦਰਜ ਕੀਤੀ ਗਈ ਹੈ। ਸਾਬਕਾ ਵਿਧਾਇਕ ਸਣੇ 6 ਲੋਕਾਂ ਤੇ ਧਾਰਾ 406 420 467 468 471 120b ਲਗਾਈ ਗਈ ਹੈ। ਮਾਮਲਾ ਹਾਈ-ਪ੍ਰੋਫਾਈਲ ਦੱਸਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੇ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅੱਜ ਵੱਡਾ ਖੁਲਾਸਾ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਜਿਸ ਵਿਧਾਇਕ ਦਾ ਨਾਂ-ਇਸ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਹੈ ਉਹ ਕਾਂਗਰਸ ਦਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ ਤੋਂ ਵਿਧਾਇਕ ਰਹਿ ਚੁੱਕਾ ਹੈ। ਸਾਲ 2022 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿਚ ਵੀ ਪ੍ਰੀਤਮ ਸਿੰਘ ਕਾਂਗਰਸ ਦਾ ਭੁੱਚੋ ਤੋਂ ਉਮੀਦਵਾਰ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.