ETV Bharat / state

High security number plate update: 30 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਜ਼ੁਰਮਾਨੇ ਲਈ ਰਹੋ ਤਿਆਰ !

author img

By

Published : Jun 24, 2023, 9:52 AM IST

High security number plate mandatory on vehicles before June 30 in Punjab
30 ਜੂਨ ਤੋਂ ਪਹਿਲਾਂ ਵਾਹਨਾਂ ਉੱਤੇ ਹਾਈ ਸਿਕਿਓਰਿਟੀ ਨੰਬਰ ਪਲੇਟ ਲਾਜ਼ਮੀ, ਨਹੀਂ ਲਗਾਈ ਨੰਬਰ ਪਲੇਟ ਤਾਂ ਹੋ ਜਾਓ ਜ਼ੁਰਮਾਨੇ ਲਈ ਤਿਆਰ

ਪੰਜਾਬ ਵਿੱਚ ਜੇਕਰ 30 ਜੂਨ ਤੋਂ ਪਹਿਲਾਂ ਕਿਸੇ ਵੀ ਵਾਹਨ ਉੱਤੇ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹਾਈ ਸਿਕਿਓਰਿਟੀ ਨੰਬਰ ਪਲੇਟ ਨਹੀਂ ਲਗਈ ਜਾਂਦੀ ਤਾਂ 2 ਹਜ਼ਾਰ ਰੁਪਏ ਜ਼ੁਰਮਾਨਾ ਵਾਹਨ ਮਾਲਿਕ ਨੂੰ ਭਰਨਾ ਪਵੇਗਾ। ਦੋ ਪਹੀਆ ਅਤੇ ਚਾਰ ਪਹੀਆ ਸਾਰੇ ਹੀ ਵਾਹਨਾਂ ਲਈ ਹਾਈ ਸਿਕਿਓਰਿਟੀ ਨੰਬਰ ਪਲੇਟ ਜ਼ਰੂਰੀ ਕੀਤੀ ਗਈ ਹੈ।

ਨਹੀਂ ਲਗਾਈ ਨੰਬਰ ਪਲੇਟ ਤਾਂ ਹੋ ਜਾਓ ਜ਼ੁਰਮਾਨੇ ਲਈ ਤਿਆਰ

ਲੁਧਿਆਣਾ: ਜੇਕਰ ਤੁਸੀਂ ਵੀ ਆਪਣੇ ਵਾਹਨ ਨੂੰ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਾਈ ਹੈ ਤਾਂ ਚਲਾਨ ਤੋਂ ਬਚਣ ਲਈ 30 ਜੂਨ ਤੱਕ ਦਾ ਹੀ ਸਮਾਂ ਹੈ, ਉਸ ਤੋਂ ਬਾਅਦ ਪਹਿਲਾ ਚਲਾਨ 2 ਹਜ਼ਾਰ ਰੁਪਏ ਦਾ ਦੂਜਾ ਚਲਾਨ 5 ਹਜ਼ਾਰ ਰੁਪਏ ਦਾ ਹੋਵੇਗਾ। ਪੰਜਾਬ ਟਰੈਫਿਕ ਪੁਲਿਸ 1 ਜੁਲਾਈ ਤੋਂ ਇਹ ਮੁਹਿੰਮ ਸ਼ੁਰੂ ਕਰ ਦੇਵੇਗੀ ਅਤੇ ਬਿਨਾਂ ਹਾਈ ਸਿਕਿਓਰਿਟੀ ਨੰਬਰ ਪਲੇਟ ਵਾਲਿਆਂ ਦੇ ਚਲਾਨ ਵੱਡੇ ਪੱਧਰ ਉੱਤੇ ਕੱਟੇ ਜਾਣਗੇ। ਵਿਭਾਗ ਦੇ ਮੁਤਾਬਕ ਸਾਲ 2019 ਤੋਂ ਪਹਿਲਾਂ ਦੇ ਬਣੇ ਵਾਹਨਾਂ ਦੀ ਰਜਿਸਟਰੇਸ਼ਨ ਲਈ ਵੈੱਬਸਾਈਟ www.punjabhsrp.in ਉੱਤੇ ਜਾਣਾ ਹੋਵੇਗਾ। ਇਸ ਤੋ ਇਲਾਵਾ ਹੋਰ ਜਾਣਕਾਰੀ ਲਈ 7888498853 ਤੇ 7888498859 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਮੋਟਰ ਵਾਹਨ ਐਕਟ 1988 ਦੀ ਧਾਰਾ 177 ਦੇ ਤਹਿਤ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਵਾਲਿਆਂ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਿੰਨਾ ਖਰਚਾ: ਜੇਕਰ ਤੁਸੀਂ ਆਪਣੇ ਵਾਹਨ ਉੱਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 2 ਪਹੀਆ ਵਾਹਨ ਦੇ ਲਈ ਅਤੇ ਟਰੈਕਟਰ ਲਈ 191.16 ਰੁਪਏ ਦੋ ਨੰਬਰ ਪਲੇਟਾਂ ਲਈ ਦੇਣੇ ਪੈਣਗੇ, ਜੇਕਰ ਵਾਹਨ ਦੀ ਅਗਲੀ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ 128 ਰੁਪਏ, ਪਿਛਲੀ ਨੰਬਰ ਪਲੇਟ ਦੇ ਲਈ 157 ਰੁਪਏ ਜਦੋਂ ਕਿ ਦੋਵਾਂ ਲਈ 286 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ 3 ਪਹੀਆ ਵਾਹਨ ਲਈ 257 ਰੁਪਏ, 4 ਪਹੀਆ ਲਾਈਟ ਵਾਹਨ ਲਈ 566 ਰੁਪਏ ਅਤੇ ਹੈਵੀ ਵਾਹਨ ਲਈ 604 ਰੁਪਏ ਅਦਾ ਕਰਨਗੇ ਪੈਣਗੇ। ਇਸ ਤੋਂ ਇਲਾਵਾ ਜੇਕਰ ਪਲੇਟ ਦਾ ਕਵਰ ਲਗਵਾਉਣਾ ਹੈ ਤਾਂ ਤੁਹਾਨੂੰ ਇੱਕ ਨੰਬਰ ਪਲੇਟ ਲਈ 100 ਰੁਪਏ ਵਾਧੂ ਖਰਚ ਕਰਨੇ ਪੈਣਗੇ।

ਹਾਈ ਸਿਕਿਓਰਿਟੀ ਨੰਬਰ ਪਲੇਟ ਜ਼ਰੂਰੀ
ਹਾਈ ਸਿਕਿਓਰਿਟੀ ਨੰਬਰ ਪਲੇਟ ਜ਼ਰੂਰੀ

ਜਾਗਰੂਕਤਾ ਦੀ ਕਮੀ: ਲੁਧਿਆਣਾ ਦੇ ਟਰੈਫਿਕ ਇੰਚਾਰਜ ਐਸ ਪੀ ਸਮੀਰ ਵਰਮਾ ਨੇ ਕਿਹਾ ਕੇ ਲੋਕਾਂ ਵਿੱਚ ਹਾਲੇ ਵੀ ਜਗਰੁਕਤਾ ਦੀ ਕਮੀ ਹੈ, ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਹੁਣ 1 ਜੁਲਾਈ ਤੋਂ ਪੰਜਾਬ ਭਰ ਵਿੱਚ ਚਲਾਨ ਕੱਟੇ ਜਾਣਗੇ। ਉੱਧਰ ਲੋਕ ਵੀ ਵਡੇ ਪੱਧਰ ਉੱਤੇ ਹਾਈ ਸਿਕਿਓਰਿਟੀ ਨੰਬਰ ਪਲੇਟ ਲਾਉਣ ਵਾਲੇ ਸੈਂਟਰਾਂ ਉੱਤੇ ਪੁੱਜ ਕੇ ਨੰਬਰ ਪਲੇਟ ਲਗਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਆਨਲਾਈਨ ਸਿਸਟਮ ਹੋਣ ਕਰਕੇ ਕੁੱਝ ਲੋਕਾਂ ਨੂੰ ਨਹੀਂ ਪਤਾ ਲਗ ਰਿਹਾ। ਲੋਕਾਂ ਨੇ ਕਿਹਾ ਕਿ ਕਵਰ ਦੇ ਨਾਲ 500 ਰੁਪਏ ਅਤੇ ਬਿਨ੍ਹਾਂ ਕਵਰ ਤੋਂ 400 ਰੁਪਏ ਵਸੂਲੇ ਜਾ ਰਹੇ ਨੇ। ਲੋਕਾਂ ਨੇ ਕਿਹਾ ਕਿ ਡਾਇਰੈਕਟ ਸਿਸਟਮ ਹੋਣਾ ਚਾਹੀਦਾ ਹੈ ਪਹਿਲਾਂ ਅਪੁਆਇਟਮਟ ਲੈਣੀ ਪੈਂਦੀ ਹੈ, ਉਸ ਤੋਂ ਬਾਅਦ ਹੀ ਨੰਬਰ ਪਲੇਟ ਲਗਾਈ ਜਾਂਦੀ ਹੈ।

ਜਾਅਲੀ ਨੰਬਰ ਪਲੇਟ: ਹਾਈ ਸਿਕਿਓਰਿਟੀ ਨੰਬਰ ਪਲੇਟ ਦੇ ਲਈ ਮਨਜੂਰ ਕੇਂਦਰਾਂ ਤੋਂ ਹੀ ਉੱਚ ਸੁਰੱਖਿਆ ਨੰਬਰ ਪਲੇਟ ਲਾਉਣੀ ਚਾਹੀਦੀ ਹੈ, ਕਿਉਂਕਿ ਕਈ ਲੋਕ ਬਿਨ੍ਹਾਂ ਬਾਰ ਕੋਡ ਵਾਲੀ ਨੰਬਰ ਪਲੇਟ ਲਗਵਾ ਰਹੇ ਨੇ। ਆਨਲਾਈਨ ਕੰਪਨੀਆਂ ਵੀ ਲੋਕਾਂ ਦੇ ਨਾਲ ਫਰਾਡ ਕਰ ਰਹੀਆਂ ਨੇ ਇਸ ਕਰਕੇ ਉਨ੍ਹਾਂ ਨੂੰ ਸੁਚੇਤ ਹੋਣ ਦੀ ਬੇਹੱਦ ਲੋੜ ਹੈ। ਲੁਧਿਆਣਾ ਵਿੱਚ 3 ਹਾਈ ਸਿਕਿਓਰਿਟੀ ਨੰਬਰ ਪਲੇਟ ਕੇਂਦਰ ਹਨ, ਜਿਨ੍ਹਾਂ ਵਿੱਚ ਲਗਾਤਾਰ ਹੁਣ ਲੋਕ ਆਪਣੇ ਵਾਹਨਾਂ ਉੱਤੇ ਨੰਬਰ ਪਲੇਟ ਲਾਉਣ ਲਈ ਪੁੱਜ ਰਹੇ ਨੇ। ਕੇਂਦਰ ਦੇ ਮੁਖੀ ਨੇ ਦੱਸਿਆ ਕਿ ਰੋਜਾਨਾ 80 ਤੋਂ 100 ਵਾਹਨ ਆ ਰਹੇ ਨੇ ਹਾਲੇ ਵੀ ਵਡੇ ਪੱਧਰ ਉੱਤੇ ਅਜਿਹੇ 2 ਪਹੀਆ ਵਾਹਨ ਨੇ ਜਿਨ੍ਹਾਂ ਨੇ ਹਾਈ ਸਿਕਿਓਰਿਟੀ ਨੰਬਰ ਪਲੇਟ ਨਹੀਂ ਲਗਾਈ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਦੇ ਦਿਨ ਜ਼ਿਆਦਾ ਲੋਕ ਆਉਂਦੇ ਹਨ ਅਤੇ ਲੱਗਭੱਗ 200 ਦੇ ਕਰੀਬ ਵਾਹਨਾਂ ਦੀ ਨੰਬਰ ਪਲੇਟ ਲਗਾਈ ਜਾਂਦੀ ਹੈ। ਜਾਅਲੀ ਨੰਬਰ ਪਲੇਟ ਨੂੰ ਲੈ ਕੇ ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਜੇਕਰ ਸਾਡੇ ਧਿਆਨ ਵਿੱਚ ਕੋਈ ਅਜਿਹਾ ਮਾਮਲਾ ਆਉਂਦਾ ਹੈ ਜਿਸ ਵਿੱਚ ਜਾਅਲੀ ਨੰਬਰ ਪਲੇਟ ਲਗਾਈ ਜਾ ਰਹੀ ਹੈ ਤਾਂ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.