ETV Bharat / state

ਆਪਣੀਆਂ ਮੰਗਾਂ ਨੂੰ ਲੈ ਕੇ ਅੰਗਹੀਣ ਅਤੇ ਬਲਾਇੰਡ ਯੂਨੀਅਨ ਨੇ ਕੀਤਾ ਹਾਈਵੇ ਜਾਮ

author img

By

Published : May 27, 2021, 6:17 PM IST

ਆਪਣੀਆਂ ਮੰਗਾਂ ਨੂੰ ਲੈ ਕੇ ਅੰਗਹੀਣ ਅਤੇ ਬਲਾਇੰਡ ਯੂਨੀਅਨ ਨੇ ਕੀਤਾ ਹਾਈਵੇ ਜਾਮ
ਆਪਣੀਆਂ ਮੰਗਾਂ ਨੂੰ ਲੈ ਕੇ ਅੰਗਹੀਣ ਅਤੇ ਬਲਾਇੰਡ ਯੂਨੀਅਨ ਨੇ ਕੀਤਾ ਹਾਈਵੇ ਜਾਮ

ਅੰਗਹੀਣ ਅਤੇ ਬਲਾਇੰਡ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਉਚੇਰੀ ਸਿੱਖਿਆ ਹੋਣ ਦੇ ਬਾਵਜੂਦ ਸਰਕਾਰ ਵਲੋਂ ਅੰਗਹੀਣਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਹਨ। ਜਿਸ ਕਾਰਨ ਮਜਬੂਰੀ ਚ ਉਨ੍ਹਾਂ ਨੂੰ ਇਹ ਰੋਡ ਜਾਮ ਕਰਨਾ ਪਿਆ।

ਅੰਮ੍ਰਿਤਸਰ: ਆਪਣੀਆਂ ਮੰਗਾਂ ਨੂੰ ਲੈ ਕੇ ਅੰਗਹੀਣ ਅਤੇ ਬਲਾਇੰਡ ਯੂਨੀਅਨ ਦੇ 6 ਜ਼ਿਲਿਆਂ ਦੇ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਲੋਕਾਂ ਵਲੋਂ ਕਾਲੇ ਝੰਡੇ ਲੈ ਕੇ ਨੈਸ਼ਨਲ ਹਾਈਵੇ ’ਤੇ ਸਥਿਤ ਢਿੱਲਵਾਂ ਟੋਲ ਪਲਾਜਾ ਵਿਖੇ ਇਕ ਪਾਸੇ ਰੋਡ ਜਾਮ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਟ੍ਰੈਫਿਕ ਨੂੰ ਦੂਜੇ ਪਾਸੇ ਜਾਰੀ ਰੱਖਿਆ। ਦੱਸ ਦਈਏ ਕਿ ਧਰਨੇ ਦੌਰਾਨ ਭਾਰੀ ਗਿਣਤੀ ’ਚ ਪੁਲਿਸ ਫੋਰਸ ਤੈਨਾਤ ਸੀ।

ਆਪਣੀਆਂ ਮੰਗਾਂ ਨੂੰ ਲੈ ਕੇ ਅੰਗਹੀਣ ਅਤੇ ਬਲਾਇੰਡ ਯੂਨੀਅਨ ਨੇ ਕੀਤਾ ਹਾਈਵੇ ਜਾਮ

ਸਰਕਾਰ ਵੱਲੋਂ ਨਹੀਂ ਕੀਤੇ ਗਏ ਵਾਅਦੇ ਪੂਰੇ- ਪ੍ਰਧਾਨ

ਅੰਗਹੀਣ ਅਤੇ ਬਲਾਇੰਡ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਉਚੇਰੀ ਸਿੱਖਿਆ ਹੋਣ ਦੇ ਬਾਵਜੂਦ ਸਰਕਾਰ ਵਲੋਂ ਅੰਗਹੀਣਾਂ ਨਾਲ ਕੀਤੇ ਵਾਅਦੇ ਵਫਾ ਨਹੀਂ ਕੀਤੇ ਜਾ ਰਹੇ ਹਨ। ਜਿਸ ਕਾਰਨ ਮਜਬੂਰੀ ਚ ਉਨ੍ਹਾਂ ਨੂੰ ਇਹ ਰੋਡ ਜਾਮ ਕਰਨਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਧਰਨੇ ਦਾ ਮੁੱਖ ਕਾਰਨ ਹੈ ਕਿ ਮਨਰੇਗਾ ਤਹਿਤ ਜੋ ਅੰਗਹੀਣ ਵਿਅਕਤੀਆਂ ਦੀ ਜਿਹੜੀ ਥਾਂ ਹੈ ਉਸ ’ਤੇ ਪੰਜਾਬ ਵਿੱਚ ਸਿਆਸੀ ਲੋਕਾਂ ਨੇ ਕਬਜਾ ਕੀਤਾ ਹੋਇਆ ਹੈ। ਪੰਚਾਇਤ ਮੈਂਬਰਾਂ ਅਤੇ ਸਰਪੰਚਾਂ ਨੇ ਉਸ ਸੀਟ ਨੂੰ ਆਪਣੇ ਚਹੇਤੇ ਵਿਅਕਤੀਆਂ ਨੂੰ ਹੀ ਜਾਂਦੀ ਹੈ। ਇਸ ਤੋਂ ਇਲਾਵਾ ਅੰਨਤੋਦਿਆ ਅੰਨ ਯੋਜਨਾ ਤਹਿਤ ਜੋ ਅੰਗਹੀਣ ਵਿਅਕਤੀ ਨੂੰ ਦੋ ਕੁਅੰਟਲ 10 ਕਿਲੋ ਕਣਕ ਮਿਲਦੀ ਹੈ ਉਸ ਤੋਂ ਵੀ ਸਾਡੇ ਵਿਅਕਤੀ ਵਾਂਝੇ ਹਨ ਇਸ ਤੋਂ ਇਲਾਵਾ ਸਥਾਨਕ ਸਰਕਾਰਾਂ ਵਲੋਂ ਕਾਰਪੋਰੇਸ਼ਨ ਦੇ ਵਿੱਚ ਅੰਗਹੀਣ ਵਿਅਕਤੀਆਂ ਲਈ ਜੋ ਪੋਸਟਾਂ ਕੱਢੀਆਂ ਗਈਆਂ ਸਨ ਉਨ੍ਹਾਂ ਦੀ ਦੋ ਦੋ ਤਿੰਨ ਤਿੰਨ ਵਾਰ ਇੰਟਰਵਿਊ ਤਾਂ ਹੋ ਗਈ ਪਰ ਅੱਜ ਤੱਕ ਨਿਯੁਕਤੀ ਪੱਤਰ ਨਹੀਂ ਮਿਿਲਆ ਹੈ। ਜਿਸ ਕਾਰਨ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਦੱਸ ਦਈਏ ਕਿ ਧਰਨਾ ਪ੍ਰਦਰਸ਼ਨ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਦੀ ਡੀਸੀ ਮੈਡਮ ਨਾਲ ਵੀਡਿਓ ਕਾਲ ਰਾਹੀ ਗੱਲਬਾਤ ਕਰਵਾਈ ਹੈ। ਇੰਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇੰਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਏਡੀਸੀ ਰਾਹੁਲ ਚਾਬਾ ਨੇ ਕਿਹਾ ਕਿ ਧਰਨਾਕਾਰੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਹੁਣ ਉਹ ਧਰਨਾ ਚੁੱਕ ਰਹੇ ਹਨ।

ਇਹ ਵੀ ਪੜੋ: BLACK FUNGUS UPDATE:ਪੰਜਾਬ ’ਚ ਬਲੈਕ ਫੰਗਸ ਦੇ 188 ਮਾਮਲੇ ਆਏ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.