ETV Bharat / state

Deadly Attack Businessman: ਵਪਾਰੀ ਨੇ ਵਪਾਰੀ ਨੂੰ ਫੈਕਟਰੀ ਵਿੱਚ ਬੁਲਾਕੇ ਕੀਤਾ ਜਾਨਲੇਵਾ ਹਮਲਾ

author img

By

Published : Mar 2, 2023, 5:01 PM IST

Deadly Attack Businessman
Deadly Attack Businessman

ਅੰਮ੍ਰਿਤਸਰ ਦੇ ਪਿੰਡ ਬਲ ਕਲਾਂ ਵਿਖੇ ਇੱਕ ਮਿਠਾਈ ਫੈਕਟਰੀ ਦੇ ਵਪਾਰੀ ਨੇ ਇੱਕ ਬਰਤਨ ਵਪਾਰੀ ਨੂੰ ਆਪਣੀ ਫੈਕਟਰੀ ਵਿੱਚ ਬੁਲਾਕੇ ਵਪਾਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਬਰਤਨ ਵਪਾਰੀ ਰਿਸ਼ਭ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਵਪਾਰੀ ਨੇ ਵਪਾਰੀ ਨੂੰ ਫੈਕਟਰੀ ਵਿੱਚ ਬੁਲਾਕੇ ਕੀਤਾ ਜਾਨਲੇਵਾ ਹਮਲਾ

ਅੰਮ੍ਰਿਤਸਰ: ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਲ ਕਲਾਂ ਦਾ ਹੈ। ਜਿੱਥੇ ਇਕ ਬਰਤਨ ਵਪਾਰੀ ਰਿਸ਼ਭ ਨੂੰ ਭਗਵਤੀ ਮਿਠਾਈ ਦੇ ਮਾਲਕ ਪਰਿਆਗ ਜੈਨ ਤੇ ਪਰੰਸ਼ੁਲ ਜੈਨ ਵੱਲੋਂ ਆਪਣੀ ਲੈਬਰ ਤੇ ਡਰਾਇਵਰ ਨਾਲ ਮਿਲਕੇ ਮਿਠਾਈ ਵਾਲੀ ਫੈਕਟਰੀ ਵਿੱਚ ਬਰਤਨ ਵਪਾਰੀ ਨਾਲ ਕੁੱਟਮਾਰ ਹੋਈ। ਜਿਸ ਤੋਂ ਬਾਅਦ ਬਰਤਨ ਵਪਾਰੀ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਮਿਠਾਈ ਫੈਕਟਰੀ ਦੇ ਵਪਾਰੀ ਉੱਤੇ ਕੁੱਟਮਾਰ ਦੇ ਆਰੋਪ: ਇਸ ਦੌਰਾਨ ਹੀ ਬਰਤਨ ਵਪਾਰੀ ਰਿਸ਼ਭ ਵੱਲੋਂ ਮਿਠਾਈ ਦੀ ਫੈਕਟਰੀ ਚਲਾਉਣ ਵਾਲੇ ਵਪਾਰੀ ਪਰਿਆਗ ਜੈਨ ਤੇ ਪਰੰਸ਼ੁਲ ਜੈਨ ਉੱਤੇ ਆਰੋਪ ਲਗਾਉਂਦੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਚਾਟੀਵਿੰਡ ਬਜਾਰ ਰਾਮਗੜੀਆ ਗੇਟ ਵਿਖੇ ਹਲਵਾਈਆ ਦੇ ਕੰਮ ਆਉਣ ਵੇਲੇ ਬਰਤਨ ਵੇਚਣ ਦਾ ਕੰਮ ਹੈ। ਉਹ ਮਜੀਠਾ ਰੋਡ ਬਲ ਕਲਾਂ ਪਿੰਡ ਵਿਚ ਸਥਿਤ ਭਗਵਤੀ ਮਿਠਾਈ ਦੇ ਮਾਲਕ ਪਰਿਆਗ ਜੈਨ ਵੱਲੋਂ ਸਮਾਨ ਮਗਾਇਆ ਗਿਆ ਸੀ ਅਤੇ ਢਾਈ ਲੱਖ ਰੁਪਏ ਦਾ ਲੈਣ ਦੇਣ ਸੀ।

ਪੁਲਿਸ ਪ੍ਰਸ਼ਾਸ਼ਨ ਪਾਸੋ ਇਨਸਾਫ਼ ਦੀ ਮੰਗ: ਬਰਤਨ ਵਪਾਰੀ ਰਿਸ਼ਭ ਨੂੰ ਫੈਕਟਰੀ ਮਾਲਿਕ ਵੱਲੋਂ ਮੈਨੂੰ ਪਹਿਲਾ ਪੈਸੇ ਦੇਣ ਲਈ ਬੁਲਾਇਆ ਗਿਆ ਅਤੇ ਉਸਨੂੰ ਮਿਠਾਈ ਦੀ ਫੈਕਟਰੀ ਬਲ ਕਲਾਂ ਵਿਚ ਬੰਦੀ ਬਣਾ ਪਰਿਆਗ ਜੈਨ ਅਤੇ ਪਰੰਸ਼ੁਲ ਜੈਨ ਵੱਲੋਂ ਲੈਬਰ ਤੇ ਡਰਾਇਵਰ ਨਾਲ ਮਿਲਕੇ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉ ਸਦੇ ਖੁਰਪੇ ਤੇ ਹੋਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਹੀ ਜਦੋਂ ਮੇਰਾ ਭਰਾ ਰਾਘਵ ਅਗਰਵਾਲ ਮੈਨੂੰ ਬਚਾਉਣ ਆਇਆ ਤਾਂ ਉਸਨੂੰ ਵੀ ਇਹਨਾਂ ਵੱਲੋ ਕੁੱਟਮਾਰ ਕੀਤੀ ਗਈ ਹੈ। ਜਿਸ ਸਬੰਧੀ ਅਸੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਅਸੀ ਪੁਲਿਸ ਪ੍ਰਸ਼ਾਸ਼ਨ ਪਾਸੋ ਇਨਸਾਫ਼ ਦੀ ਮੰਗ ਕਰਦਿਆ ਆਰੋਪੀਆਂ ਉੱਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।

ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ: ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਜਾਂਚ ਅਧਿਕਾਰੀ ਬਲ ਕਲਾਂ ਚੌਂਕੀ ਨੇ ਦੱਸਿਆ ਕਿ ਸਾਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਅੰਮ੍ਰਿਤਸਰ ਦੇ ਬਰਤਨ ਵਪਾਰੀ ਰਿਸ਼ਭ ਅਗਰਵਾਲ ਜੋ ਕੀ ਪੈਸੇ ਦੇ ਲੈਣ ਦੇਣ ਸੰਬਧੀ ਬਲ ਕਲਾਂ ਪਿੰਡ ਦੀ ਭਗਵਤੀ ਮਿਠਾਈ ਦੀ ਫੈਕਟਰੀ ਵਿਚ ਪਰਿਆਗ ਜੈਨ ਮਾਲਿਕ ਕੋਲ ਆਇਆ ਸੀ। ਜਿੱਥੇ ਇਹਨਾਂ ਦਾ ਝਗੜਾ ਹੋਇਆ ਅਤੇ ਰਿਸ਼ਭ ਅਗਰਵਾਲ ਦੇ ਸੱਟਾ ਲੱਗੀਆਂ। ਸਾਡੇ ਵੱਲੋਂ ਉਹਨਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਭੇਜਿਆ ਗਿਆ ਹੈ। ਫਿਲਹਾਲ ਮੈਡੀਕਲ ਰਿਪੋਰਟ ਆਉਣ ਉੱਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


ਇਹ ਵੀ ਪੜੋ: Roorkee Road Accident Video: ਸੜਕ ਹਾਦਸੇ ਦੀ ਖੌਫਨਾਕ ਵੀਡੀਓ, ਦੇਖ ਕੇ ਉੱਡ ਜਾਣਗੇ ਹੋਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.