ETV Bharat / sports

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਹੁਣ ਸਾਰੀਆਂ ਉਮੀਦਾਂ ਵਿਨੇਸ਼ ਫ਼ੋਗਾਟ ਉੱਤੇ

author img

By

Published : Sep 17, 2019, 6:50 PM IST

Updated : Sep 17, 2019, 7:25 PM IST

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ

ਵਿਨੇਸ਼ ਫ਼ੋਗਾਟ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਸਰੇ ਦੌਰ ਵਿੱਚ ਮਾਊ ਮੁਕਾਇਦਾ ਨੇ 7-0 ਨਾਲ ਮਾਤ ਦਿੱਤੀ। ਜਾਪਾਨੀ ਖਿਡਾਰੀ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਿਆ ਸੀ।

ਨੂਰ-ਸੁਲਤਾਨ (ਕਜ਼ਾਕਿਸਤਾਨ) : ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਜੇਤੂ ਭਾਰਤ ਦੀ ਵਿਨੇਸ਼ ਫ਼ੋਗਾਟ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਸਰੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। 2 ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨ ਦੀ ਮਾਊ ਮੁਕਾਇਦਾ ਨੇ ਵਿਨੇਸ਼ ਵਿਰੁੱਧ 7-0 ਨਾਲ ਜਿੱਤ ਦਰਜ ਕਰ ਅਗਲੇ ਦੌਰ ਵਿੱਚ ਥਾਂ ਪੱਕੀ ਕਰ ਲਈ ਹੈ।

ਜਾਪਾਨੀ ਖਿਡਾਰੀ ਨੇ ਪਿਛਲੇ ਸਾਲ ਬੁੱਢਾਪੈਸਟ ਵਿੱਚ ਹੋਏ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ ਸੀ।

ਹਾਲਾਂਕਿ ਫ਼ੋਗਾਟ ਹੁਣ ਵੀ ਭਾਰਤ ਲਈ ਤਮਗ਼ਾ ਜਿੱਤ ਸਕਦੀ ਹੈ, ਜੇ ਮੁਕਾਇਦਾ ਫ਼ਾਈਨਲ ਵਿੱਚ ਪਹੁੰਚਦੀ ਹੈ, ਤਾਂ ਵਿਨੇਸ਼ ਨੂੰ ਰੈਪਚੇਜ ਸਿਸਟਮ ਦੇ ਅਧੀਨ ਤਾਂਬੇ ਦੇ ਤਮਗ਼ੇ ਲਈ ਮੌਕਾ ਮਿਲੇਗਾ। ਵਿਨੇਸ਼ ਲਈ ਓਲੰਪਿਕ ਕੋਟਾ ਹਾਸਲ ਕਰਨ ਦੀਆਂ ਹਾਲੇ ਵੀ ਉਮੀਦਾ ਕਾਇਮ ਹਨ।

ਭਾਰਤੀ ਖਿਡਾਰੀ ਨੇ ਹਾਲਾਂਕਿ ਮੁਕਾਬਲੇ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਸੀ।

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਹੁਣ ਸਾਰੀਆਂ ਉਮੀਦਾਂ ਫ਼ੋਗਾਟ ਵਿਨੇਸ਼ ਉੱਤੇ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਹੁਣ ਸਾਰੀਆਂ ਉਮੀਦਾਂ ਫ਼ੋਗਾਟ ਵਿਨੇਸ਼ ਉੱਤੇ

ਔਰਤਾਂ ਦੇ 53 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਨੇਸ਼ ਫ਼ੋਗਾਟ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਮੁਕਾਬਲੇ ਵਿੱਚ ਰਿਓ ਓਲੰਪਿਕ ਦੀ ਤਮਗ਼ਾ ਜੇਤੂ ਸਵੀਡਨ ਦੀ ਸੋਫ਼ੀਆ ਮੈਟਸਨ ਨੂੰ 13-0 ਦੇ ਇੱਕ ਫ਼ਰਕ ਨਾਲ ਹਰਾਇਆ।

ਮੈਟਸਨ ਨੇ 2016 ਵਿੱਚ ਰਿਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਤਾਂਬੇ ਦਾ ਤਮਗ਼ਾ ਜਿੱਤਿਆ ਸੀ, ਹਾਲਾਂਕਿ ਵਿਨੇਸ਼ ਨੂੰ ਆਪਣੇ ਵਿਰੋਧੀ ਦੇ ਵਿਰੁੱਧ ਕੁੱਝ ਖ਼ਾਸ ਪ੍ਰੇਸ਼ਾਨੀ ਨਹੀਂ ਹੋਈ ਅਤੇ ਉਹ ਸ਼ੁਰੂਆਤ ਤੋਂ ਹੀ ਉਸ ਉੱਤੇ ਭਾਰੀ ਨਜ਼ਰ ਆਈ।

ਰੈਫ਼ਰੀ ਨੇ ਤਕਨੀਕੀ ਉੱਤਮਤਾ ਦੇ ਆਧਾਰ ਉੱਤੇ 25 ਸਾਲਾਂ ਵਿਨੇਸ਼ ਨੂੰ ਜੇਤੂ ਐਲਾਨਿਆ। ਭਾਰਤੀ ਖਿਡਾਰੀ ਨੂੰ ਅਗਲੇ ਦੌਰ ਵਿੱਚ ਜਾਪਾਨ ਦੀ ਮਾਊ ਮੁਕਾਇਦਾ ਦਾ ਸਾਹਮਣਾ ਕਰਨਾ ਹੈ। ਜਾਪਾਨੀ ਖਿਡਾਰੀ ਨੇ

ਵਿਨੇਸ਼ 50 ਕਿਲੋਗ੍ਰਾਮ ਤੋਂ ਹੁਣ 53 ਕਿਲੋਗ੍ਰਾਮ ਭਾਰ ਵਰਗ ਵਿੱਚ ਰਿੰਗ ਵਿੱਚ ਉਤਰੀ ਸੀ। ਵਿਨੇਸ਼ ਨੇ ਯਾਸਰ ਡਾਗੁ, ਪੋਲੈਂਡ ਓਪਨ ਅਤੇ ਸਪੇਨ ਓਪਨ ਵਿੱਚ ਸੋਨ ਤਮਗ਼ਾ ਜਿੱਤੇ ਹਨ।

ਇਹ ਵੀ ਪੜ੍ਹੋ : ਹੁਣ ਪਾਕਿਸਤਾਨੀ ਕ੍ਰਿਕਟਰਾਂ ਨੂੰ ਨਹੀਂ ਮਿਲੇਗੀ ਬਿਰਆਨੀ ਤੇ ਮਿਠਾਈ

Intro:Body:

Gp


Conclusion:
Last Updated :Sep 17, 2019, 7:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.