ETV Bharat / sports

ਹੁਣ ਪਾਕਿਸਤਾਨੀ ਕ੍ਰਿਕਟਰਾਂ ਨੂੰ ਨਹੀਂ ਮਿਲੇਗੀ ਬਿਰਆਨੀ ਤੇ ਮਿਠਾਈ

author img

By

Published : Sep 17, 2019, 4:25 PM IST

ਪਾਕਿਸਤਾਨ ਦੇ ਮੁੱਖ ਚੋਣਕਾਰ, ਮੁੱਖ ਕੋਚ ਅਤੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਮਿਸਬਾਹ ਉੱਲ ਹੱਕ ਨੇ ਪਾਕਿਸਤਾਨੀ ਖਿਡਾਰੀਆਂ ਦੀ ਫ਼ਿਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਣ ਦਾ ਇੱਕ ਨਵਾਂ ਪਲਾਨ ਜਾਰੀ ਕੀਤਾ ਹੈ। ਜਿਸ ਮੁਤਾਬਕ ਹੁਣ ਪਾਕਿਸਤਾਨੀ ਖਿਡਾਰੀਆਂ ਨੂੰ ਮਿੱਠਾ ਅਤੇ ਬਿਰਆਨੀ ਖਾਣ ਨੂੰ ਨਹੀਂ ਮਿਲੇਗੀ।

ਮਿਸਬਾਹ ਉੱਲ ਹੱਕ ਨੇ ਜਾਰੀ ਕੀਤਾ ਨਵਾਂ ਡਾਈਟ ਪਲਾਨ

ਕਰਾਚੀ : ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ ਉੱਲ ਹੱਕ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਲਈ ਨਵਾਂ ਡਾਇਟ ਪਲਾਨ ਜਾਰੀ ਕੀਤਾ ਹੈ। ਇਹ ਡਾਇਟ ਪਲਾਨ ਘਰੇਲੂ ਟੂਰਨਾਮੈਂਟਾਂ ਅਤੇ ਨੈਸ਼ਨਲ ਕੈਂਪਾਂ ਵਿੱਚ ਜਾਣ ਵਾਲੇ ਖਿਡਾਰੀਆਂ ਲਈ ਹੈ।

ਮਿਸਬਾਹ ਨੇ ਹੁਕਮ ਦਿੱਤੇ ਹਨ ਕਿ ਘਰੇਲੂ ਟੂਰਨਾਮੈਂਟ ਖੇਡ ਰਹੇ ਖਿਡਾਰੀਆਂ ਅਤੇ ਰਾਸ਼ਟਰੀ ਕੈਂਪ ਵਿੱਚ ਖਿਡਾਰੀਆਂ ਨੂੰ ਭਾਰੀ ਖਾਣਾ ਨੂੰ ਨਹੀਂ ਮਿਲੇਗਾ। ਨੈਸ਼ਨਲ ਟੀਮ ਵਿੱਚ ਥਾਂ ਬਣਾਉਣ ਲਈ ਪਾਕਿਸਤਾਨੀ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਫ਼ਿੱਟ ਹੋਣਾ ਜਰੂਰੀ ਹੈ।

ਕਾਇਦ-ਏ-ਆਜਮ ਟ੍ਰਾਫ਼ੀ ਦੇ ਮੈਚਾਂ ਲਈ ਖਾਣਾ ਬਣਾਉਣ ਵਾਲੀ ਕੈਟਰਿੰਗ ਕੰਪਨੀ ਦੇ ਇੱਕ ਮੈਂਬਰ ਨੇ ਕਿਹਾ ਕਿ ਖਿਡਾਰੀਆਂ ਲਈ ਹੁਣ ਬਿਰਆਨੀ, ਜ਼ਿਆਦਾ ਤੇਲ ਵਾਲਾ ਭੋਜਨ, ਲਾਲ ਮੀਟ ਅਤੇ ਮਿਠਾਈ ਬੰਦ ਕਰ ਦਿੱਤੀ ਗਈ ਹੈ।

ਵੇਖੋ ਵੀਡੀਓ।

ਜਾਣਕਾਰੀ ਮੁਤਾਬਕ ਮਿਸਬਾਹ ਨੇ ਖਿਡਾਰੀਆਂ ਲਈ ਜੋ ਖਾਣੇ ਦੀ ਸੂਚੀ ਤਿਆਰ ਕੀਤੀ ਗਈ ਹੈ ਉਸ ਵਿੱਚ ਕੇਵਲ ਬਾਰਬਿਕਿਓ ਆਇਟਮਾਂ ਅਤੇ ਖ਼ੂਬ ਫ਼ਲਾਂ ਵਾਲੇ ਪਾਸਤੇ ਦਾ ਨਾਂਅ ਹੈ। ਇਹ ਡਾਇਟ ਘਰੇਲੂ ਟੂਰਨਾਮੈਂਟਾਂ ਦੇ ਅੰਤ ਤੱਕ ਖਿਡਾਰੀਆਂ ਨੂੰ ਖਾਣੀ ਹੋਵੇਗੀ ਅਤੇ ਇਹੀ ਭੋਜਨ ਸੂਚੀ ਨੈਸ਼ਨਲ ਕੈਂਪ ਵਿੱਚ ਗਏ ਖਿਡਾਰੀਆਂ ਲਈ ਵੀ ਹੈ।

43 ਸਾਲ ਦੀ ਉਮਰ ਤੱਕ ਕ੍ਰਿਕਟ ਖੇਡਣ ਵਾਲੇ ਮਿਸਬਾਹ ਉੱਲ ਹੱਕ ਖਿਡਾਰੀਆਂ ਲਈ ਫ਼ਿਟਨੈਸ ਮਾਮਲੇ ਵਿੱਚ ਆਪਣੇ ਆਪ ਵਿੱਚ ਇੱਕ ਮਿਸਾਲ ਹਨ।

WWE Raw ਦੀ ਮਹਿਲਾ ਚੈਂਪੀਅਨ ਬੇਕੀ ਲਿੰਚ ਨੂੰ 10,000 ਡਾਲਰ ਦਾ ਜ਼ੁਰਮਾਨਾ

Intro:Body:

GP


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.