ETV Bharat / sports

ICC Women's T20 WC: ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਭਾਰਤ ਦਾ ਮੁਕਾਬਲਾ ਤੈਅ! ਜੇਕਰ ਪਾਕਿਸਤਾਨ ਕੋਈ ਵੱਡੀ ਉਥਲ-ਪੁਥਲ ਨਹੀਂ ਕਰੇਗਾ ਤਾਂ ਸਮਝੋ ਕਿਵੇਂ

author img

By

Published : Feb 21, 2023, 8:19 PM IST

INDIA VS AUSTRALIA LIKELY TO CLASH IN ICC WOMENS T20 WORLD CUP SEMI FINALS
ICC Women's T20 WC: ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਭਾਰਤ ਦਾ ਮੁਕਾਬਲਾ ਤੈਅ! ਜੇਕਰ ਪਾਕਿਸਤਾਨ ਕੋਈ ਵੱਡੀ ਉਥਲ-ਪੁਥਲ ਨਹੀਂ ਕਰੇਗਾ ਤਾਂ ਸਮਝੋ ਕਿਵੇਂ

23 ਫਰਵਰੀ ਨੂੰ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦਾ ਭਾਰਤ ਬਨਾਮ ਆਸਟ੍ਰੇਲੀਆ ਦਾ ਸੈਮੀਫਾਈਨਲ ਤੈਅ ਮੰਨਿਆ ਜਾ ਰਿਹਾ ਹੈ। ਗਰੁੱਪ 1 'ਚ ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ। ਜਦਕਿ ਭਾਰਤ ਗਰੁੱਪ 2 'ਚ ਦੂਜੇ ਨੰਬਰ 'ਤੇ ਹੈ। ਪਰ ਜੇਕਰ ਅੱਜ ਪਾਕਿਸਤਾਨ ਇੰਗਲੈਂਡ ਖਿਲਾਫ ਵੱਡਾ ਉਲਟਫੇਰ ਕਰਦਾ ਹੈ ਤਾਂ ਸਾਰੇ ਸਮੀਕਰਨ ਬਦਲ ਜਾਣਗੇ।

ਨਵੀਂ ਦਿੱਲੀ : ਭਾਰਤ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 'ਚ ਗਰੁੱਪ-2 ਤੋਂ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇੰਗਲੈਂਡ ਗਰੁੱਪ 2 ਤੋਂ ਪਹਿਲਾਂ ਹੀ ਸੈਮੀਫਾਈਨਲ 'ਚ ਹੈ। ਭਾਰਤ ਨੇ 4 'ਚੋਂ 3 ਮੈਚ ਜਿੱਤ ਕੇ 6 ਅੰਕ ਹਾਸਲ ਕੀਤੇ ਹਨ। ਜਦਕਿ ਇੰਗਲੈਂਡ 3 ਮੈਚ ਖੇਡ ਕੇ ਤਿੰਨਾਂ 'ਚ ਜਿੱਤ ਦੇ 6 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਅੱਜ ਇੰਗਲੈਂਡ ਦਾ ਚੌਥਾ ਮੈਚ ਪਾਕਿਸਤਾਨ ਨਾਲ ਹੈ। ਇਹ ਮੈਚ ਭਾਰਤ ਲਈ ਬਹੁਤ ਮਾਇਨੇ ਰੱਖਦਾ ਹੈ। ਕਿਉਂਕਿ ਇਹ ਮੈਚ ਤੈਅ ਕਰੇਗਾ ਕਿ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਕਿਸ ਟੀਮ ਨਾਲ ਹੋਵੇਗਾ।

ਪਹਿਲਾ ਸੈਮੀਫਾਈਨਲ 23 ਫਰਵਰੀ ਨੂੰ ਖੇਡਿਆ ਜਾਵੇਗਾ। ਗਰੁੱਪ 1 'ਚ ਆਸਟ੍ਰੇਲੀਆ 8 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਜਦਕਿ ਭਾਰਤ ਗਰੁੱਪ 2 ਵਿੱਚ ਦੂਜੇ ਸਥਾਨ 'ਤੇ ਹੈ। ਸੈਮੀਫਾਈਨਲ ਦਾ ਗਣਿਤ ਦੱਸਦਾ ਹੈ ਕਿ ਗਰੁੱਪ 1 (ਮੌਜੂਦਾ ਆਸਟਰੇਲੀਆ) ਦੀ ਨੰਬਰ 1 ਟੀਮ ਗਰੁੱਪ 2 (ਮੌਜੂਦਾ ਭਾਰਤ) ਵਿਚ ਦੂਜੇ ਨੰਬਰ ਦੀ ਟੀਮ ਨਾਲ ਖੇਡੇਗੀ। ਇਸੇ ਤਰ੍ਹਾਂ ਦੂਜਾ ਸੈਮੀਫਾਈਨਲ 24 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਵਿੱਚ ਗਰੁੱਪ 1 (ਮੌਜੂਦਾ ਨਿਊਜ਼ੀਲੈਂਡ) ਦੀ ਦੂਜੇ ਨੰਬਰ ਦੀ ਟੀਮ ਗਰੁੱਪ 2 (ਮੌਜੂਦਾ ਇੰਗਲੈਂਡ) ਦੇ ਪਹਿਲੇ ਨੰਬਰ ਦੀ ਟੀਮ ਨਾਲ ਹੋਵੇਗੀ। ਹਾਲਾਂਕਿ ਅੱਜ ਹੋਣ ਜਾ ਰਹੇ ਇੰਗਲੈਂਡ ਬਨਾਮ ਪਾਕਿਸਤਾਨ ਮੈਚ 'ਚ ਜੇਕਰ ਕੋਈ ਵੱਡਾ ਉਲਟਫੇਰ ਹੁੰਦਾ ਹੈ ਤਾਂ ਸੈਮੀਫਾਈਨਲ 'ਚ ਟੀਮਾਂ 'ਚ ਬਦਲਾਅ ਹੋਵੇਗਾ।

ਇਹ ਵੀ ਪੜ੍ਹੋ: Venkatesh Prasad on KL Rahul: ਅੰਕੜੇ ਸ਼ੇਅਰ ਕਰ ਰਾਹੁਲ 'ਤੇ ਭੜਕੇ ਵੈਂਕਟੇਸ਼, ਬੋਲੇ- ਇਨ੍ਹਾਂ ਖਿਡਾਰੀਆਂ ਦੀ ਪਰਫਾਰਮੈਂਸ ਇਨ੍ਹੀਂ ਵੀ ਖਰਾਬ ਨਹੀਂ ਸੀ

ਇਸ ਤਰ੍ਹਾਂ ਸਮਝੋ: ਅੱਜ ਦੇ ਪਾਕਿਸਤਾਨ ਬਨਾਮ ਇੰਗਲੈਂਡ ਮੈਚ 'ਚ ਜੇਕਰ ਪਾਕਿਸਤਾਨ ਇੰਗਲੈਂਡ ਨੂੰ ਵੱਡੇ ਫਰਕ ਨਾਲ ਹਰਾ ਦਿੰਦਾ ਹੈ ਤਾਂ ਪਾਕਿਸਤਾਨ ਦੇ 4 ਅੰਕ ਹੋ ਜਾਣਗੇ ਪਰ ਨੈੱਟ ਰਨ ਰੇਟ 'ਚ ਇੰਗਲੈਂਡ ਨੂੰ ਕਾਫੀ ਨੁਕਸਾਨ ਹੋਵੇਗਾ। ਅਜਿਹੇ 'ਚ ਨੈੱਟ ਰਨ ਰੇਟ 'ਚ ਕਮੀ ਕਾਰਨ ਇੰਗਲੈਂਡ ਦੂਜੇ ਸਥਾਨ 'ਤੇ ਆ ਜਾਵੇਗਾ ਅਤੇ ਭਾਰਤ ਗਰੁੱਪ-2 'ਚ ਪਹਿਲੇ ਸਥਾਨ 'ਤੇ ਕਾਬਜ਼ ਹੋਵੇਗਾ। ਇਸ ਤਰ੍ਹਾਂ ਭਾਰਤ ਨੂੰ ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਖੇਡਣਾ ਹੋਵੇਗਾ। ਹਾਲਾਂਕਿ ਪਾਕਿਸਤਾਨ ਲਈ ਇੰਗਲੈਂਡ ਨੂੰ ਹਰਾਉਣਾ ਇੰਨਾ ਆਸਾਨ ਨਹੀਂ ਹੋਵੇਗਾ। ਇੰਗਲੈਂਡ ਨੇ ਹੁਣ ਤੱਕ ਆਪਣੇ ਤਿੰਨੇ ਮੈਚ ਜਿੱਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.