ETV Bharat / science-and-technology

Flipkart Year End ਸੇਲ ਦੀਆਂ ਤਰੀਕਾਂ ਦਾ ਹੋਇਆ ਐਲਾਨ, ਇਨ੍ਹਾਂ ਚੀਜ਼ਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ

author img

By ETV Bharat Tech Team

Published : Dec 9, 2023, 11:14 AM IST

Flipkart Year End sale
Flipkart Year End sale

Flipkart Year End sale: ਫਲਿੱਪਕਾਰਟ ਨੇ ਆਪਣੀ Year End ਸੇਲ ਦੀਆਂ ਤਰੀਕਾਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਇਹ ਸੇਲ ਅੱਜ ਤੋਂ ਸ਼ੁਰੂ ਹੋ ਕੇ 16 ਦਸੰਬਰ ਤੱਕ ਚਲੇਗੀ। ਫਲਿੱਪਕਾਰਟ ਪਲੱਸ ਮੈਬਰਾਂ ਲਈ ਇਹ ਸੇਲ ਕੱਲ ਤੋਂ ਹੀ ਸ਼ੁਰੂ ਹੋ ਚੁੱਕੀ ਹੈ।

ਹੈਦਰਾਬਾਦ: ਫਲਿੱਪਕਾਰਟ ਨੇ ਆਪਣੇ ਗ੍ਰਾਹਕਾਂ ਲਈ Year End ਸੇਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਇਸ ਸੇਲ ਦੀ ਜਾਣਕਾਰੀ ਦਿੱਤੀ ਹੈ। ਫਲਿੱਪਕਾਰਟ ਦੀ ਇਹ ਸੇਲ ਅੱਜ ਤੋਂ ਸ਼ੁਰੂ ਹੋ ਕੇ 16 ਦਸੰਬਰ ਤੱਕ ਚਲੇਗੀ। ਇਸ ਸੇਲ ਦੌਰਾਨ ਤੁਹਾਨੂੰ ਇਲੈਕਟ੍ਰੋਨਿਕਸ, ਫੈਸ਼ਨ ਅਤੇ ਫਰਨੀਚਰ ਸਮੇਤ ਕਈ ਪ੍ਰੋਡਕਟਾਂ 'ਤੇ 80 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ। ਇਸਦੇ ਨਾਲ ਹੀ ਤੁਹਾਨੂੰ ਬਹੁਤ ਸਾਰੀਆਂ ਡਿਵਾਈਸਾਂ 'ਤੇ ਬੰਪਰ ਡਿਸਕਾਊਂਟ ਵੀ ਮਿਲ ਰਿਹਾ ਹੈ।

ਫਲਿੱਪਕਾਰਟ ਦੀ Year End ਸੇਲ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਡਿਸਕਾਊਂਟ: ਇਸ ਸੇਲ ਦੌਰਾਨ ਤੁਹਾਨੂੰ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲ ਸਕਦਾ ਹੈ। ਸੇਲ ਦੌਰਾਨ ਤੁਹਾਨੂੰ iPhone 14, iPhone 14 ਪਲੱਸ, Nothing Phone (2), Pixel 7, Moto G54 5G, Realme C53, Samsung Galaxy F14 5G, Poco M6 Pro 5G, Motorola Edge 40 Neo, Samsung Galaxy S21 FE 5G, Vivo T2 ਪ੍ਰੋ ਵਰਗੇ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲੇਗਾ। ਇਸਦੇ ਨਾਲ ਹੀ ਜੇਕਰ ਤੁਸੀਂ Samsung Galaxy S22 ਨੂੰ ਖਰੀਦਦੇ ਹੋ, ਤਾਂ ਇਸ ਫੋਨ ਦੀ ਕੀਮਤ ਡਿਸਕਾਊਂਟ ਅਤੇ ਆਫ਼ਰਸ ਤੋਂ ਬਾਅਦ 40,000 ਰੁਪਏ ਤੋਂ ਘਟ ਹੋ ਜਾਵੇਗੀ। ਇਸ ਫੋਨ ਦੀ ਅਸਲੀ ਕੀਮਤ 49,999 ਰੁਪਏ ਹੈ। iPhone 14 ਦੇ 128GB ਸਟੋਰੇਜ ਵਾਲੇ ਮਾਡਲ ਨੂੰ ਫਲਿੱਪਕਾਰਟ 'ਤੇ 60,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ।

ਫਲਿੱਪਕਾਰਟ ਦੀ Year End ਸੇਲ 'ਚ ਟੀਵੀ ਅਤੇ ਘਰ ਦੇ ਸਾਮਾਨ 'ਤੇ ਵੀ ਮਿਲ ਰਿਹਾ ਡਿਸਕਾਊਂਟ: ਸਮਾਰਟਫੋਨ ਦੇ ਨਾਲ-ਨਾਲ ਕੰਪਨੀ ਟੀਵੀ ਅਤੇ ਘਰ ਦੇ ਸਾਮਾਨ 'ਤੇ ਵੀ ਡਿਸਕਾਊਂਟ ਦੇ ਰਹੀ ਹੈ। ਤੁਹਾਨੂੰ ਇਨ੍ਹਾਂ ਡਿਵਾਈਸਾਂ 'ਤੇ 75 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸਦੇ ਨਾਲ ਹੀ ਇਨ੍ਹਾਂ 'ਤੇ ਕਈ ਆਫ਼ਰਸ ਵੀ ਉਪਲਬਧ ਹਨ। ਫਲਿੱਫਕਾਰਟ ਦੀ ਇਸ ਸੇਲ 'ਚ ਤੁਸੀਂ ਗੀਜ਼ਰ ਅਤੇ ਹੀਟਰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ। ਗੀਜ਼ਰ ਅਤੇ ਹੀਟਰ 'ਤੇ ਤੁਹਾਨੂੰ 70 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ।

Redmi Pad ਦੀ ਕੀਮਤ 'ਚ ਕਟੌਤੀ: Xiaomi ਨੇ ਗ੍ਰਾਹਕਾਂ ਲਈ ਟੈਬਲੇਟ Redmi Pad 'ਤੇ ਡਿਸਕਊਂਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸ ਡਿਵਾਈਸ ਨੂੰ ਪਿਛਲੇ ਸਾਲ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੁਣ ਤੁਸੀਂ ਇਸ ਟੈਬਲੇਟ ਨੂੰ ਘਟ ਕੀਮਤ 'ਚ ਖਰੀਦ ਸਕੋਗੇ। Redmi India ਨੇ ਆਪਣੇ ਅਧਿਕਾਰਿਤ X ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ Redmi Pad 'ਤੇ ਮਿਲ ਰਹੇ ਡਿਸਕਾਊਂਟ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ Redmi Pad ਦੀ ਕੀਮਤ 'ਚ ਕਟੌਤੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। Xiaomi ਨੇ Redmi Pad ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹੁਣ ਆਫ਼ਰਸ ਤੋਂ ਬਾਅਦ ਤੁਸੀਂ Redmi Pad ਨੂੰ ਸਿਰਫ਼ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.