ETV Bharat / science-and-technology

Motorola ਨੇ ਆਪਣੇ ਦੋ ਸਮਾਰਟਫੋਨਾਂ ਨੂੰ ਨਵੇਂ ਕਲਰ ਆਪਸ਼ਨ 'ਚ ਕੀਤਾ ਪੇਸ਼, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ

author img

By ETV Bharat Tech Team

Published : Dec 8, 2023, 4:39 PM IST

Motorola Razr 40 Ultra and Motorola Edge 40 Neo: Motorola ਨੇ ਆਪਣੇ ਦੋ ਸਮਾਰਟਫੋਨਾਂ ਨੂੰ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। Pantone Color of the Year 2024 'ਚ ਚੁਣੇ ਗਏ ਇਸ ਕਲਰ ਨੂੰ Peach Fuzz ਨਾਮ ਦਿੱਤਾ ਗਿਆ ਹੈ।

Motorola Razr 40 Ultra and Motorola Edge 40 Neo
Motorola Razr 40 Ultra and Motorola Edge 40 Neo

ਹੈਦਰਾਬਾਦ: Motorola ਨੇ Motorola Razr 40 Ultra ਅਤੇ Motorola Edge 40 Neo ਸਮਾਰਟਫੋਨਾਂ ਨੂੰ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। ਇਨ੍ਹਾਂ ਸਮਾਰਟਫੋਨਾਂ ਨੂੰ ਹੁਣ ਸਾਲ ਦੇ Pantone Color of the year 'ਚ ਲਾਂਚ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਵੇਂ ਕਲਰ 'ਚ ਲਾਂਚ ਹੋਏ ਇਨ੍ਹਾਂ ਦੋਨੋ ਸਮਾਰਟਫੋਨਾਂ 'ਤੇ ਖਾਸ ਡਿਸਕਾਊਂਟ ਮਿਲ ਰਿਹਾ ਹੈ। Motorola ਨੇ ਨਵੇਂ ਕਲਰ 'ਚ ਫੋਨ ਲਾਂਚ ਕੀਤੇ ਜਾਣ ਦੀ ਜਾਣਕਾਰੀ X 'ਤੇ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ ਫੋਲਡ ਹੋਣ ਵਾਲੇ ਫੋਨ Motorola Razr 40 Ultra ਅਤੇ Motorola Edge 40 Neo ਨੂੰ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਕਲਰ ਦਾ ਨਾਮ Peach Fuzz ਹੈ। ਇਨ੍ਹਾਂ ਡਿਵਾਈਸਾਂ ਨੂੰ ਨਵੇਂ ਕਲਰ 'ਚ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ।

Motorola Razr 40 Ultra ਦੀ ਕੀਮਤ: Motorola Razr 40 Ultra ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 79,999 ਰੁਪਏ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਤੋਂ ਖਾਸ ਆਫ਼ਰਸ ਅਤੇ ਬੈਂਕ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।

Motorola Edge 40 Neo ਦੀ ਕੀਮਤ: Motorola Edge 40 Neo ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 22,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਬੈਂਕ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ। ਇਸ ਫੋਨ ਦਾ ਨਵਾਂ ਕਲਰ ਅਜੇ ਭਾਰਤ 'ਚ ਉਪਲਬਧ ਨਹੀਂ ਹੈ, ਪਰ ਜਲਦ ਹੀ ਇਸ ਫੋਨ ਦੇ ਨਵੇਂ ਕਲਰ ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ।

Motorola Razr 40 Ultra ਦੇ ਫੀਚਰਸ: Motorola Razr 40 Ultra ਸਮਾਰਟਫੋਨਾਂ 'ਚ 6.9 ਇੰਚ ਦੀ ਫੁੱਲ HD+pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 165Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਬਾਹਰ 3.6 ਇੰਚ ਦੀ pOLED ਕਲਰ ਡਿਸਪਲੇ ਮਿਲਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8+ Gen 1 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨਾਂ 'ਚ 3,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 30 ਵਾਈਰਡ ਅਤੇ 5 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Motorola Edge 40 Neo ਦੇ ਫੀਚਰਸ: Motorola Edge 40 Neo 'ਚ 6.55 ਇੰਚ ਦੀ ਫੁੱਲ HD+pOLED ਡਿਸਪਲੇ ਦਿੱਤੀ ਗਈ ਹੈ, ਜੋ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 50MP ਦੋਹਰਾ ਰਿਅਰ ਕੈਮਰਾ ਯੂਨਿਟ OIS ਦੇ ਨਾਲ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek Dimensity 7030 ਚਿਪਸੈੱਟ ਦਿੱਤੀ ਗਈ ਹੈ। Motorola Edge 40 Neo ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 68 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.