ਅਮਰੀਕਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ - Death of Punjabi youth in America

By ETV Bharat Punjabi Team

Published : May 28, 2024, 11:00 PM IST

thumbnail
ਅਮਰੀਕਾ ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ (ETV Bharat Kapurthala)

ਕਪੂਰਥਲਾ : ਇਥੋਂ ਦੇ ਪਿੰਡ ਬੁਲੇਵਾਲ ਦੇ ਨੌਜਵਾਨ ਸਿਮਰਨਜੀਤ ਸਿੰਘ (31) ਪੁੱਤਰ ਜਸਪਾਲ ਸਿੰਘ ਦੀ ਅਮਰੀਕਾ ਦੇ ਨਿਊਜਰਸੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਸੁਨਿਹਰੀ ਭਵਿੱਖ ਲਈ ਕਰਜਾ ਚੁੱਕ ਕੇ ਅਮਰੀਕਾ ਭੇਜਿਆ ਸੀ ਅਤੇ ਉਥੇ ਉਹ ਜੋਰਜੀਆ ਰਹਿੰਦੇ ਟਰਾਲਾ ਚਲਾਉਦਾ ਸੀ, ਕੱਲ ਵੀ ਉਹ ਕੈਲੇਫੋਰਨਿਆ ਤੋਂ ਨਿਊਜਰਸੀ ਟਰਾਲਾ ਲੈ ਕੇ ਗਿਆ ਸੀ, ਟਰੱਕ ਅਨਲੋਡ ਕਰਕੇ ਉਹ ਸੋ ਗਿਆ ਅਤੇ ਮੁੜਕੇ ਉੱਠਿਆ ਨਹੀ। ਪਿਤਾ ਜਸਪਾਲ ਨੇ ਦੱਸਿਆ ਉਥੇ ਅਮਰੀਕਾ (ਜੋਰਜੀਆ) ਰਹਿੰਦੀ ਮੇਰੀ ਧੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ 'ਤੇ ਦੱਸਿਆ ਕਿ ਭਰਾ ਸਿਮਰ ਹੁਣ ਇਸ ਦੁਨੀਆ 'ਚ ਨਹੀ ਰਿਹਾ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.