ETV Bharat / science-and-technology

ChatGPT ਨੇ ਇਸ ਮਾਮਲੇ ਵਿੱਚ ਕਈ ਵਿਰੋਧੀ ਐਪਸ ਨੂੰ ਛੱਡਿਆ ਪਿੱਛੇ

author img

By

Published : May 28, 2023, 10:51 AM IST

ChatGPT
ChatGPT

ਰਿਪੋਰਟ ਦੇ ਅਨੁਸਾਰ, ਚੈਟਜੀਪੀਟੀ ਨੇ ਮਾਈਕ੍ਰੋਸਾਫਟ ਦੇ ਬਿੰਗ ਅਤੇ ਐਜ ਵਰਗੇ ਏਆਈ ਅਤੇ ਚੈਟਬੋਟ ਐਪਸ ਸਮੇਤ, ਜਿਨ੍ਹਾਂ ਵਿੱਚ ਓਪਨਏਆਈ ਦੀ ਜੀਪੀਟੀ ਤਕਨਾਲੋਜੀ ਨੂੰ ਏਕੀਕ੍ਰਿਤ ਕੀਤਾ ਗਿਆ ਹੈ, ਵਿਰੋਧੀ ਐਪਸ ਨੂੰ ਪਛਾੜ ਦਿੱਤਾ ਹੈ।

ਸੈਨ ਫਰਾਂਸਿਸਕੋ: ਮਾਈਕ੍ਰੋਸਾਫਟ ਦੀ ਮਲਕੀਅਤ ਵਾਲੇ ਓਪਨਏਆਈ ਦੁਆਰਾ ਆਈਓਐਸ ਪਲੇਟਫਾਰਮ 'ਤੇ ਚੈਟਜੀਪੀਟੀ ਲਾਂਚ ਹੋਣ ਦੇ ਸਿਰਫ ਛੇ ਦਿਨਾਂ ਦੇ ਅੰਦਰ ਅਮਰੀਕਾ ਵਿੱਚ ਇਸਨੂੰ ਪੰਜ ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਐਪ ਨਾਲ ਜੁੜੀ ਜਾਣਕਾਰੀ ਦੇਣ ਵਾਲੇ DatadotAI ਦੇ ਇੱਕ ਵਿਸ਼ਲੇਸ਼ਣ ਵਿੱਚ ਇਹ ਗੱਲ ਸਾਹਮਣੇ ਆਈ ਹੈ। TechCrunch ਦੀ ਰਿਪੋਰਟ ਅਨੁਸਾਰ, ChatGPT ਨੇ Microsoft ਦੇ Bing ਅਤੇ Edge ਵਰਗੇ AI ਅਤੇ ਚੈਟਬੋਟ ਐਪਸ ਸਮੇਤ, ਜਿਨ੍ਹਾਂ ਵਿੱਚ OpenAI ਦੀ GPT-4 ਤਕਨਾਲੋਜੀ ਨੂੰ ਏਕੀਕ੍ਰਿਤ ਕੀਤਾ ਗਿਆ ਹੈ, ਕਈ ਵਿਰੋਧੀ ਐਪਾਂ ਨੂੰ ਪਛਾੜ ਦਿੱਤਾ।

ਅਮਰੀਕਾ 'ਚ iOS ਦੇ ਲਾਂਚ ਹੋਣ ਤੋਂ ਬਾਅਦ ਇੰਨੇ ਲੋਕਾਂ ਨੇ ਕੀਤਾ ਡਾਉਨਲੋਡ: ਮਾਈਕ੍ਰੋਸਾਫਟ ਨੇ ਇਸ ਸਾਲ ਫਰਵਰੀ ਵਿੱਚ ਪਹਿਲੀ ਵਾਰ ਬਿੰਗ ਅਤੇ ਐਜ ਦੋਵਾਂ ਵਿੱਚ ਏਆਈ ਨੂੰ ਸ਼ਾਮਲ ਕੀਤਾ ਸੀ। ਲਾਂਚ ਹੋਣ ਤੋਂ ਬਾਅਦ ਲੋਕਾਂ ਨੇ ਇਸ 'ਚ ਕਾਫੀ ਦਿਲਚਸਪੀ ਦਿਖਾਈ ਸੀ। ਆਈਓਐਸ ਅਤੇ ਐਂਡਰੌਇਡ ਦੇ ਸੰਯੁਕਤ ਪੰਜ ਦਿਨਾਂ ਦੇ ਸਮੇਂ ਵਿੱਚ Bing ਦੇ 340,000 ਡਾਊਨਲੋਡ ਅਤੇ Edge ਲਈ 335,000 ਡਾਉਨਲੋਡਸ ਹੋਏ ਸੀ। ChatGPT ਐਪ ਨੇ ਉਹਨਾਂ ਨੂੰ ਆਸਾਨੀ ਨਾਲ ਹਰਾ ਦਿੱਤਾ। ਅਮਰੀਕਾ 'ਚ iOS 'ਤੇ ਲਾਂਚ ਹੋਣ ਤੋਂ ਬਾਅਦ ਪਹਿਲੇ ਪੰਜ ਦਿਨਾਂ 'ਚ 4,80,000 ਨੇ ਇਸਨੂੰ ਡਾਉਨਲੋਡ ਕੀਤਾ ਸੀ।

IOS 'ਤੇ ਡਾਉਨਲੋਡਸ: ਇਕੱਲੇ ਆਈਓਐਸ 'ਤੇ ਡਾਉਨਲੋਡਸ ਦੀ ਗੱਲ ਕਰੀਏ ਤਾਂ ਪੰਜ ਦਿਨਾਂ ਵਿੱਚ ਏਆਈ-ਅਧਾਰਤ ਬਿੰਗ ਦੇ 2,50,000 ਡਾਉਨਲੋਡਸ ਸਨ ਅਤੇ ਐਜ ਦੇ ਸਭ ਤੋਂ ਵਧੀਆ ਪੰਜ ਦਿਨਾਂ ਵਿੱਚ 1,95,000 ਡਾਊਨਲੋਡ ਹੋਏ ਸੀ। ਮਈ ਵਿੱਚ ਅਮਰੀਕਾ ਵਿੱਚ ਹੋਏ ਕੁੱਲ ਡਾਉਨਲੋਡ ਦੇ ਮਾਮਲੇ ਵਿੱਚ ਆਈਓਐਸ ਅਤੇ ਐਂਡਰੌਇਡ ਸੰਯੁਕਤ ਤੌਰ 'ਤੇ ਬਿੰਗ ਅਤੇ ਐਜ ਅਜੇ ਚੈਟਜੀਪੀਟੀ ਤੋਂ ਅੱਗੇ ਹਨ, ਪਰ ਇਕੱਲੇ ਆਈਓਐਸ 'ਤੇ ਚੈਟਜੀਪੀਟੀ ਨੇ ਸਿਰਫ ਛੇ ਦਿਨਾਂ ਵਿੱਚ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਚੈਟਜੀਪੀਟੀ ਐਪ ਸਟੋਰ ਅਤੇ ਗੂਗਲ ਪਲੇ 'ਤੇ 2023 ਵਿੱਚ ਹੋਰ ਐਪਸ ਦੇ ਸਭ ਤੋਂ ਵਧੀਆ ਪੰਜ ਦਿਨਾਂ ਵਿੱਚ ਡਾਊਨਲੋਡ ਦੇ ਮਾਮਲੇ ਵਿੱਚ ਚੈਟਜੀਪੀਟੀ ਦੇ ਪੰਜ ਵਿੱਚ ਸ਼ਾਮਲ ਹੋ ਗਿਆ ਹੈ।

  1. YouTube Stories Update: ਯੂਟਿਊਬ ਅਗਲੇ ਮਹੀਨੇ ਬੰਦ ਕਰੇਗਾ ਸਟੋਰੀਜ਼ ਫੀਚਰ, ਜਾਣੋ ਕਾਰਨ
  2. Apple Data Privacy Campaign: ਐਪਲ ਨੇ ਸਿਹਤ ਤੇ ਡੇਟਾ ਦੀ ਸੁਰੱਖਿਆ ਲਈ ਗੋਪਨੀਯਤਾ ਮੁਹਿੰਮ ਦੀ ਕੀਤੀ ਸ਼ੁਰੂਆਤ
  3. ਹੁਣ ਤੁਸੀਂ WhatsApp 'ਤੇ ਵੀ ਬਣਾ ਸਕਦੇ ਹੋ ਯੂਨੀਕ ਯੂਜ਼ਰਨੇਮ, ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ

ਅਮਰੀਕਾ ਵਿੱਚ ਲਾਂਚ ਕਰਨ ਤੋਂ ਬਾਅਦ ਹੁਣ ਇਨ੍ਹਾਂ ਦੇਸ਼ਾਂ ਵਿੱਚ ਵੀ ਕੀਤਾ ਗਿਆ ਵਿਸਤਾਰ: ਰਿਪੋਰਟ ਦੇ ਅਨੁਸਾਰ, ਇਸ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਇਕਲੌਤੀ ਐਪ 'ਚੈਟ ਵਿਦ ਆਸਕ ਏਆਈ' ਸੀ, ਜਿਸਨੂੰ 4-8 ਅਪ੍ਰੈਲ, 2023 ਦੀ ਮਿਆਦ ਵਿੱਚ 5,90,000 ਵਾਰ ਇੰਸਟਾਲ ਕੀਤਾ, ਜਦਕਿ ਚੈਟਜੀਪੀਟੀ ਦੇ 18-22 ਮਈ ਤੱਕ 4,80,000 ਇੰਸਟਾਲ ਰਹੇ। ਸ਼ੁਰੂ ਵਿੱਚ ਚੈਟਜੀਪੀਟੀ ਨੂੰ ਅਮਰੀਕਾ ਵਿੱਚ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਅਲਬਾਨੀਆ, ਕਰੋਸ਼ੀਆ, ਫਰਾਂਸ, ਜਰਮਨੀ, ਆਇਰਲੈਂਡ, ਭਾਰਤ, ਜਮਾਇਕਾ, ਕੋਰੀਆ, ਨਿਊਜ਼ੀਲੈਂਡ, ਨਿਕਾਰਾਗੁਆ, ਨਾਈਜੀਰੀਆ, ਯੂਕੇ ਅਤੇ ਹੋਰ ਦੇਸ਼ਾਂ ਵਿੱਚ ਇਸਦਾ ਵਿਸਤਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.