ETV Bharat / science-and-technology

YouTube Stories Update: ਯੂਟਿਊਬ ਅਗਲੇ ਮਹੀਨੇ ਬੰਦ ਕਰੇਗਾ ਸਟੋਰੀਜ਼ ਫੀਚਰ, ਜਾਣੋ ਕਾਰਨ

author img

By

Published : May 28, 2023, 10:21 AM IST

YouTube Stories Feature: ਯੂਟਿਊਬ ਨੇ ਆਪਣੇ ਇੱਕ ਮਸ਼ਹੂਰ ਫੀਚਰ 'ਯੂਟਿਊਬ ਸਟੋਰੀਜ਼' ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। 26 ਜੂਨ ਨੂੰ 'ਯੂਟਿਊਬ ਸਟੋਰੀਜ਼' ਨੂੰ ਬੰਦ ਕਰ ਦੇਵੇਗਾ।

YouTube Stories Update
YouTube Stories Update

ਸਾਨ ਫਰਾਂਸਿਸਕੋ: ਗੂਗਲ ਦੀ ਮਲਕੀਅਤ ਵਾਲੇ ਯੂਟਿਊਬ ਨੇ ਐਲਾਨ ਕੀਤਾ ਹੈ ਕਿ ਉਹ 26 ਜੂਨ ਨੂੰ 'ਯੂਟਿਊਬ ਸਟੋਰੀਜ਼' ਨੂੰ ਬੰਦ ਕਰ ਦੇਵੇਗਾ। ਕੰਪਨੀ ਦਾ ਉਦੇਸ਼ ਹੋਰ ਜ਼ਰੂਰੀ ਖੇਤਰਾਂ, ਜਿਵੇਂ ਕਿ ਸ਼ਾਰਟਸ, ਕਮਿਊਨਿਟੀ ਪੋਸਟਾਂ, ਲਾਈਵ ਵੀਡੀਓ ਆਦਿ 'ਤੇ ਧਿਆਨ ਕੇਂਦਰਿਤ ਕਰਨਾ ਹੈ। ਯੂਟਿਊਬ ਨੇ ਵੀਰਵਾਰ ਨੂੰ ਇੱਕ ਬਲਾਗਪੋਸਟ ਵਿੱਚ ਕਿਹਾ, 26 ਜੂਨ, 2023 ਤੋਂ ਇੱਕ ਨਵੇਂ YouTube ਸਟੋਰੀ ਦਾ ਵਿਕਲਪ ਉਪਲਬਧ ਨਹੀਂ ਹੋਵੇਗਾ। ਜੋ ਸਟੋਰੀਜ਼ ਪਹਿਲਾਂ ਹੀ ਉਸ ਤਰੀਕ 'ਤੇ ਲਾਈਵ ਹਨ, ਉਹ ਅਸਲ ਵਿੱਚ ਸ਼ੇਅਰ ਕੀਤੇ ਜਾਣ ਦੇ ਸੱਤ ਦਿਨ ਬਾਅਦ ਖਤਮ ਹੋ ਜਾਵੇਗੀ।

ਗੂਗਲ ਦੀ ਮਲਕੀਅਤ ਵਾਲੇ ਵੀਡੀਓ ਪਲੇਟਫਾਰਮ ਨੇ ਦਿੱਤਾ ਸੁਝਾਅ: ਇਸ ਤੋਂ ਇਲਾਵਾ, ਕੰਪਨੀ ਨੇ ਕਿਹਾ ਕਿ ਕ੍ਰਿਏਟਰਸ ਨੂੰ ਹੋਰਨਾਂ ਚੈਨਲਾ ਦੇ ਰਾਹੀ ਸ਼ਟਡਾਊਨ ਬਾਰੇ ਸੂਚਿਤ ਕੀਤਾ ਜਾਵੇਗਾ। ਜਿਸ ਵਿੱਚ ਫੋਰਮ ਪੋਸਟਾਂ, ਇਨ-ਐਪ ਮੈਸੇਜ, YouTube ਸਟੂਡੀਓ ਵਿੱਚ ਰੀਮਾਈਂਡਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਗੂਗਲ ਦੀ ਮਲਕੀਅਤ ਵਾਲੇ ਵੀਡੀਓ ਪਲੇਟਫਾਰਮ ਨੇ ਸੁਝਾਅ ਦਿੱਤਾ ਹੈ ਕਿ ਕਮਿਊਨਿਟੀ ਪੋਸਟਾਂ ਅਤੇ ਯੂਟਿਊਬ ਸ਼ਾਰਟਸ ਦੋਵੇਂ ਵਧੀਆ ਵਿਕਲਪ ਹਨ ਜੋ ਦਰਸ਼ਕਾਂ ਦੇ ਕੁਨੈਕਸ਼ਨ ਅਤੇ ਗੱਲਬਾਤ ਪ੍ਰਦਾਨ ਕਰ ਸਕਦੇ ਹਨ।

ਸਟੋਰੀਜ਼ ਦੀ ਤੁਲਨਾ ਵਿੱਚ ਸ਼ਾਰਟਸ ਦੇ ਕਈ ਗੁਣਾ ਜ਼ਿਆਦਾ ਸਬਸਕ੍ਰਾਇਬਰਸ: ਕੰਪਨੀ ਦੇ ਅਨੁਸਾਰ, ਅਜਿਹੇ ਕ੍ਰਿਏਟਰਸ ਲਈ ਜੋ ਲਾਇਟਵੇਟ ਅਪਡੇਟਾਂ ਨੂੰ ਸਾਂਝਾ ਕਰਨਾ ਚਾਹੁੰਦੇ ਹਨ, ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣੇ ਦਰਸ਼ਕਾਂ ਨੂੰ ਆਪਣੇ YouTube ਕੰਟੇਟ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ, YouTube ਕਮਿਊਨਿਟੀ ਪੋਸਟਾਂ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਕਿਹਾ ਕਿ ਜੇਕਰ ਯੂਜ਼ਰਸ ਸ਼ਾਰਟ ਵੀਡੀਓ ਕੰਟੇਟ ਬਣਾਉਣਾ ਚਾਹੁੰਦੇ ਹਨ ਜਾਂ ਨਵੇਂ ਦਰਸ਼ਕਾਂ ਤੱਕ ਪਹੁੰਚਣਾ ਚਾਹੁੰਦੇ ਹਨ, ਤਾਂ YouTube Shorts ਜਾਣ ਦਾ ਇੱਕ ਤਰੀਕਾ ਹੈ, ਉਨ੍ਹਾਂ ਕ੍ਰਿਏਟਰਸ ਦੇ ਵਿਚਕਾਰ, ਜੋ ਸ਼ਾਰਟ ਅਤੇ ਸਟੋਰੀਜ਼ ਦੋਵਾਂ ਦੀ ਵਰਤੋਂ ਕਰਦੇ ਹਨ, ਸਟੋਰੀਜ਼ ਦੀ ਤੁਲਨਾ ਵਿੱਚ ਸ਼ਾਰਟਸ ਦੇ ਔਸਤ ਨਾਲੋਂ ਕਈ ਗੁਣਾ ਜ਼ਿਆਦਾ ਸਬਸਕ੍ਰਾਇਬਰਸ ਹਨ।

  1. ਹੁਣ ਤੁਸੀਂ WhatsApp 'ਤੇ ਵੀ ਬਣਾ ਸਕਦੇ ਹੋ ਯੂਨੀਕ ਯੂਜ਼ਰਨੇਮ, ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ
  2. Million Dollars Prize: OpenAI ਨੇ ਕੀਤਾ ਇੱਕ ਲੱਖ ਡਾਲਰ ਦੇ ਦਸ ਇਨਾਮਾਂ ਦਾ ਐਲਾਨ
  3. PUBG-BGMI 'ਤੇ ਲਗਾਈ ਪਾਬੰਦੀ ਸਰਕਾਰ ਨੇ ਹਟਾਈ, ਹੁਣ ਭਾਰਤ 'ਚ ਲਾਂਚ ਹੋ ਸਕਦੀ ਇਹ ਗੇਮ

ਯੂਟਿਊਬ ਹਟਾਏਗਾ ਇਹ ਅਕਾਊਟਸ: ਇਸ ਦੌਰਾਨ, ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਯੂਟਿਊਬ ਵੀਡੀਓ ਵਾਲੇ ਅਕਾਊਟਸ ਨੂੰ ਨਹੀਂ ਹਟਾਏਗਾ, ਇਹ ਐਲਾਨ ਕਰਨ ਤੋਂ ਬਾਅਦ ਕਿ ਉਹ ਨਿੱਜੀ ਅਕਾਊਟਸ ਅਤੇ ਉਹਨਾਂ ਦੇ ਕੰਟੇਟ ਨੂੰ ਹਟਾ ਦੇਵੇਗਾ ਜੋ ਘੱਟੋ ਘੱਟ ਦੋ ਸਾਲਾਂ ਤੋਂ ਵਰਤੇ ਜਾਂ ਸਾਈਨ ਇਨ ਨਹੀਂ ਕੀਤੇ ਗਏ ਹਨ। ਕੰਪਨੀ ਨੇ ਆਪਣੇ ਬਲਾਗ ਪੋਸਟ ਨੂੰ ਅਪਡੇਟ ਕਰਦੇ ਹੋਏ ਕਿਹਾ, ਇਸ ਸਮੇਂ YouTube ਵੀਡੀਓ ਵਾਲੇ ਅਕਾਊਟਸ ਨੂੰ ਹਟਾਉਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.