ETV Bharat / science-and-technology

PUBG-BGMI 'ਤੇ ਲਗਾਈ ਪਾਬੰਦੀ ਸਰਕਾਰ ਨੇ ਹਟਾਈ, ਹੁਣ ਭਾਰਤ 'ਚ ਲਾਂਚ ਹੋ ਸਕਦੀ ਇਹ ਗੇਮ

author img

By

Published : May 26, 2023, 11:20 AM IST

ਪਿਛਲੇ ਸਾਲ ਜੂਨ ਵਿੱਚ ਸੁਰੱਖਿਆ ਕਾਰਨਾਂ ਕਰਕੇ Battlegrounds Mobile India ਗੇਮ ਨੂੰ ਪਲੇਅਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਹੁਣ ਇਹ ਗੇਮ ਜਲਦ ਵਾਪਸੀ ਕਰਨ ਵਾਲੀ ਹੈ।

PUBG-BGMI
PUBG-BGMI

ਹੈਦਰਾਬਾਦ: Battlegrounds Mobile India (BGMI) ਦੇ ਨਿਰਮਾਤਾ ਕ੍ਰਾਫਟਨ ਨੇ ਕੁਝ ਦਿਨ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਜਲਦ ਹੀ ਇਹ ਪ੍ਰਸਿੱਧ ਗੇਮ ਭਾਰਤ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੋਵੇਗਾ। ਭਾਰਤ ਸਰਕਾਰ ਆਖਰਕਾਰ BGMI 'ਤੇ ਪਾਬੰਦੀ ਹਟਾਉਣ ਲਈ ਸਹਿਮਤ ਹੋ ਗਈ ਹੈ। ਗੇਮ ਨੂੰ ਜਲਦ ਹੀ ਦੁਬਾਰਾ ਲਾਂਚ ਕੀਤਾ ਜਾਵੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਸੀ ਕਿ ਪ੍ਰਸਿੱਧ ਬੈਟਲ ਰੋਇਲ ਗੇਮ ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (BGMI) ਜਲਦ ਹੀ ਭਾਰਤ ਵਿੱਚ ਵਾਪਸੀ ਕਰ ਰਹੀ ਹੈ। ਜੁਲਾਈ 2022 'ਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਹੁਣ 10 ਮਹੀਨਿਆਂ ਬਾਅਦ ਇਸ ਗੇਮ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਹੁਣ ਇਹ ਗੇਮ ਸ਼ੁਰੂਆਤੀ ਤੌਰ 'ਤੇ 3 ਮਹੀਨਿਆਂ ਦੀ ਮਿਆਦ ਲਈ ਉਪਲਬਧ ਹੋਵੇਗੀ ਅਤੇ ਇਸ ਸਮੇਂ ਦੇ ਤਹਿਤ ਸਰਕਾਰੀ ਅਧਿਕਾਰੀਆਂ ਦੁਆਰਾ ਇਸ ਦੀ ਨਿਗਰਾਨੀ ਕੀਤੀ ਜਾਵੇਗੀ।

ਕ੍ਰਾਫਟਨ ਇਸ ਦਿਸ਼ਾ 'ਚ ਚੁੱਕ ਰਹੇ ਕਦਮ: ਇਸ ਐਲਾਨ ਤੋਂ ਬਾਅਦ ਲੋਕਾਂ ਨੇ ਗੇਮ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਲੱਗਾ ਕਿ ਇਹ ਸਾਰਿਆਂ ਲਈ ਉਪਲਬਧ ਨਹੀਂ ਹੈ ਕਿਉਂਕਿ ਇਹ ਅਜੇ ਤੱਕ ਲੋਕਾਂ ਲਈ ਜਾਰੀ ਨਹੀਂ ਕੀਤਾ ਗਿਆ ਹੈ। ਪਰ ਕ੍ਰਾਫਟਨ ਇਸ ਦਿਸ਼ਾ 'ਚ ਕਦਮ ਚੁੱਕ ਰਹੇ ਹਨ ਕਿਉਂਕਿ ਇਸ ਨੇ ਹਾਲ ਹੀ 'ਚ ਗੂਗਲ ਪਲੇ ਸਟੋਰ 'ਤੇ ਬੈਟਲਗ੍ਰਾਊਂਡਸ ਮੋਬਾਈਲ ਇੰਡੀਆ ਦੇ ਵੇਰਵੇ ਬਦਲੇ ਹਨ, ਜਿਸ ਨਾਲ ਲੋਕਾਂ ਨੇ ਗੇਮ 'ਚ ਆਉਣ ਵਾਲੇ ਸੰਭਾਵੀ ਬਦਲਾਅ ਦਾ ਅੰਦਾਜ਼ਾ ਲਗਾਇਆ ਹੈ।
BGMI 'ਤੇ ਪਿਛਲੇ ਸਾਲ ਲਗਾਈ ਗਈ ਸੀ ਪਾਬੰਦੀ: ਪਿਛਲੇ ਸਾਲ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ BGMI ਗੇਮ 'ਤੇ ਪਾਬੰਦੀ ਲਗਾ ਦਿੱਤੀ ਸੀ। ਕ੍ਰਾਫਟਨ ਨੂੰ ਇੱਕ ਵਾਰ ਫਿਰ ਕੁਝ ਪਾਬੰਦੀਆਂ ਦੇ ਨਾਲ ਗੇਮ ਨੂੰ ਦੁਬਾਰਾ ਲਾਂਚ ਕਰਨ ਲਈ ਅਧਿਕਾਰਤ ਮਨਜ਼ੂਰੀ ਮਿਲ ਗਈ ਹੈ। ਫਿਲਹਾਲ ਸਰਕਾਰ ਨੇ ਤਿੰਨ ਮਹੀਨਿਆਂ ਲਈ ਪਾਬੰਦੀ ਹਟਾ ਦਿੱਤੀ ਹੈ। ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਸਰਕਾਰ ਯੂਜ਼ਰਸ ਨੂੰ ਗੇਮ ਦੁਆਰਾ ਹੋਣ ਵਾਲੇ ਨੁਕਸਾਨ, ਨਸ਼ਾਖੋਰੀ ਅਤੇ ਹੋਰ ਮੁੱਦਿਆਂ 'ਤੇ ਨਜ਼ਰ ਰੱਖੇਗੀ, ਜਿਸ ਲਈ ਬੀਜੀਐਮਆਈ ਗੇਮਜ਼ ਨੂੰ ਪਿਛਲੇ ਸਮੇਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।


ਭਾਰਤ ਵਿੱਚ BGMI ਦੀ ਹੋਈ ਵਾਪਸੀ: BGMI ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਹ ਗੇਮ ਭਾਰਤ 'ਚ ਕਈ ਬਦਲਾਅ ਅਤੇ ਐਡਜਸਟਮੈਂਟ ਦੇ ਨਾਲ ਵਾਪਸੀ ਕਰੇਗੀ। ਫਿਲਹਾਲ ਯੂਜ਼ਰਸ ਦਿਨ 'ਚ ਕੁਝ ਘੰਟੇ ਹੀ ਗੇਮ ਖੇਡ ਸਕਣਗੇ। ਇਸ ਦੇ ਨਾਲ ਹੀ ਗੇਮ 'ਚ ਖੂਨ ਦਾ ਰੰਗ ਲਾਲ ਤੋਂ ਹਰੇ 'ਚ ਬਦਲ ਜਾਵੇਗਾ। ਇਸ ਦੇ ਨਾਲ ਹੀ ਵਾਲੀਅਮ ਗਰਾਫਿਕਸ ਨੂੰ ਘੱਟ ਕੀਤਾ ਜਾਵੇਗਾ। ਕ੍ਰਾਫਟਨ ਨੇ ਅਜੇ ਤੱਕ BGMI ਗੇਮ ਦੀ ਅਧਿਕਾਰਤ ਰੀਲੌਂਚ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਗੇਮ ਦੇ ਡਾਉਨਲੋਡ ਲਿੰਕ ਸਾਹਮਣੇ ਆਉਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਲਦ ਹੀ ਭਾਰਤ ਵਿੱਚ ਵਾਪਸੀ ਕਰ ਸਕਦੀ ਹੈ।
  1. ChatGPT For iOS: iOS ਲਈ 11 ਦੇਸ਼ਾਂ ਵਿੱਚ ਲਾਂਚ ਹੋਇਆ ChatGPT ਐਪ , ਦੇਖੋ ਦੇਸ਼ਾਂ ਦੀ ਸੂਚੀ
  2. WhatsApp New Feature: ਹੁਣ ਚੈਟ ਕਰਨ ਲਈ ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ, ਵਟਸਐਪ ਇਸ ਫੀਚਰ 'ਤੇ ਕਰ ਰਿਹਾ ਕੰਮ
  3. JioFibre: ਯੂਜ਼ਰਸ ਲਈ ਕੰਪਨੀ ਨੇ ਲਾਂਚ ਕੀਤਾ ਨਵਾਂ ਪਲਾਨ, ਮਿਲੇਗਾ ਇਹ ਫਾਇਦਾ
ਇਹ ਗੇਮ ਖੇਡਣ ਲਈ ਯੂਜ਼ਰਸ ਕੋਲ ਹੋਣਾ ਚਾਹੀਦਾ ਇਹ ਸਮਾਰਟਫ਼ੋਨ:
ਕ੍ਰਾਫਟਨ ਨੇ ਗੇਮ ਨੂੰ ਚਲਾਉਣ ਲਈ ਘੱਟੋ-ਘੱਟ ਸਿਸਟਮ ਲੋੜਾਂ ਨੂੰ ਵੀ ਸਾਂਝਾ ਕੀਤਾ ਹੈ। BGMI ਚਲਾਉਣ ਲਈ Android ਯੂਜ਼ਰਸ ਕੋਲ Android 4.3 ਜਾਂ ਇਸ ਤੋਂ ਉੱਚਾ ਵਰਜਨ ਹੋਣਾ ਚਾਹੀਦਾ ਹੈ ਅਤੇ ਘੱਟੋ-ਘੱਟ 1.5GB RAM ਵਾਲਾ ਸਮਾਰਟਫੋਨ ਹੋਣਾ ਚਾਹੀਦਾ ਹੈ।BGMI ਇੱਕ ਨਵੀਂ ਬੈਟਲ ਰਾਇਲ ਗੇਮ ਹੈ, ਜਿੱਥੇ ਕਈ ਖਿਡਾਰੀ ਯੁੱਧ ਦੇ ਮੈਦਾਨ ਵਿੱਚ ਖੜ੍ਹੇ ਆਖਰੀ ਆਦਮੀ ਵਜੋਂ ਲੜਨ ਲਈ ਰਣਨੀਤੀਆਂ ਦੀ ਵਰਤੋਂ ਕਰਦੇ ਹਨ ਅਤੇ ਜੇਤੂ ਬਣਦੇ ਹਨ। BGMI ਵਿੱਚ ਇੱਕ ਫ੍ਰੀ-ਟੂ-ਪਲੇ, ਮਲਟੀਪਲੇਅਰ ਅਨੁਭਵ, ਖਿਡਾਰੀ ਵੱਖ-ਵੱਖ ਗੇਮ ਮੋਡਾਂ ਵਿੱਚ, ਟੀਮਾਂ ਵਿੱਚ ਅਤੇ ਇਕੱਲੇ ਲੜ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.