ETV Bharat / science-and-technology

Astronomical Events in August 2023: ਅਗਸਤ ਮਹੀਨਾ ਹੋਣ ਵਾਲਾ ਹੈ ਖਾਸ, ਦਿਖਾਈ ਦੇਣਗੇ ਇਹ Astronomical ਨਜ਼ਾਰੇ

author img

By

Published : Aug 11, 2023, 3:06 PM IST

Updated : Sep 2, 2023, 5:32 PM IST

Astronomical Events in August 2023
Astronomical Events in August 2023

ਇਸ ਸਾਲ ਅਗਸਤ ਮਹੀਨਾ ਬਹੁਤ ਖਾਸ ਹੋਣ ਵਾਲਾ ਹੈ। ਦਰਅਸਲ, ਇਸ ਵਾਰ ਇੱਕ ਹੀ ਮਹੀਨੇ ਵਿੱਚ ਦੋ ਸੂਪਰਮੂਨ ਨਜ਼ਰ ਆਉਣਗੇ। ਇਸ ਮਹੀਨੇ 3 ਅਸਮਾਨੀ ਘਟਨਾਵਾ ਹੋਣ ਜਾ ਰਹੀਆਂ ਹਨ।

ਹੈਦਰਾਬਾਦ: ਅਗਸਤ ਦਾ ਮਹੀਨਾ ਇਸ ਵਾਰ ਤੁਹਾਡੇ ਲਈ ਖਾਸ ਹੋਣ ਵਾਲਾ ਹੈ। ਇੱਕ ਪਾਸੇ ਇਸ ਮਹੀਨੇ 'ਚ ਕਈ ਵੱਡੇ ਤਿਓਹਾਰ ਆਉਣ ਜਾ ਰਹੇ ਹਨ। ਇਸਦੇ ਨਾਲ ਹੀ ਇਹ ਮਹੀਨਾ ਅਸਮਾਨੀ ਘਟਨਾਵਾਂ ਦੇ ਲਿਹਾਜ਼ ਨਾਲ ਵੀ ਸ਼ਾਨਦਾਰ ਹੋਵੇਗਾ। ਇਸ ਮਹੀਨੇ 3 ਅਜਿਹੀਆਂ ਅਸਮਾਨੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਦੁਰਲੱਭ ਮੰਨਿਆਂ ਜਾਂਦਾ ਹੈ।

ਅਗਸਤ ਮਹੀਨੇ ਨਜ਼ਰ ਆਉਣਗੀਆਂ ਇਹ ਤਿੰਨ ਅਸਮਾਨੀ ਘਟਨਾਵਾਂ:-

ਸੂਪਰਮੂਨ ਅਤੇ ਬਲੂ ਮੂਨ: ਇਸ ਮਹੀਨੇ ਦੀ ਸ਼ੁਰੂਆਤ ਇੱਕ ਵਿਸ਼ੇਸ਼ ਘਟਨਾ ਨਾਲ ਹੋਈ ਹੈ। ਇਸ ਮਹੀਨੇ ਇੱਕ ਸੂਪਰਮੂਨ ਅਤੇ ਇੱਕ ਬਲੂ ਮੂਨ ਦੇਖਿਆ ਜਾਣਾ ਸੀ, ਜਿਨ੍ਹਾਂ ਵਿੱਚੋ ਸੂਪਰਮੂਨ 1 ਅਗਸਤ ਨੂੰ ਦੇਖਿਆ ਜਾ ਚੁੱਕਾ ਹੈ ਅਤੇ ਦੂਜਾ ਬਲੂਮੂਨ 30 ਅਗਸਤ ਦੀ ਰਾਤ ਨੂੰ ਦੇਖਿਆ ਜਾਵੇਗਾ। ਕਿਉਕਿ ਇਸ ਦਿਨ ਚੰਦ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ। ਜਿਸ ਕਰਕੇ ਇਹ ਬਹੁਤ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਬਲੂ ਮੂਨ 30 ਅਗਸਤ ਨੂੰ ਦੇਖਿਆ ਜਾਵੇਗਾ। ਇਸਦਾ ਚੰਦ ਦੇ ਰੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਆਮ ਤੌਰ 'ਤੇ ਕਿਸੇ ਵੀ ਮਹੀਨੇ ਦੀ ਦੂਜੀ ਪੂਰਨਮਾਸ਼ੀ ਨੂੰ ਦੇਖਿਆ ਜਾਂਦਾ ਹੈ। ਇਸ ਵਾਰ ਅਗਸਤ ਮਹੀਨੇ 'ਚ ਦੋ ਵਾਰ ਪੂਰਨਮਾਸ਼ੀ ਆਉਦੀ ਹੈ। ਇਸ ਲਈ ਦੂਜੀ ਪੂਰਨਮਾਸ਼ੀ ਵਾਲੇ ਦਿਨ ਇੱਕ ਸੂਪਰ ਬਲੂ ਮੂਨ ਦੇਖਿਆ ਜਾਵੇਗਾ। ਬਲੂ ਮੂਨ ਪਹਿਲਾ 22 ਅਗਸਤ 2021 ਨੂੰ ਦੇਖਿਆ ਗਿਆ ਸੀ।

ਜ਼ੀਰੋ ਸ਼ੈਡੋ ਡੇ: 18 ਅਗਸਤ ਨੂੰ ਜ਼ੀਰੋ ਸ਼ੈਡੋ ਡੇ ਹੋਵੇਗਾ। ਇਹ ਘਟਨਾ ਉਦੋਂ ਵਾਪਰਦੀ ਹੈ, ਜਦੋ ਸੂਰਜ ਧਰਤੀ ਤੋਂ ਸਿੱਧਾ ਉੱਪਰ ਆਉਦਾ ਹੈ। ਇਹ ਕਿਸੇ ਵੀ ਚੀਜ਼ ਦਾ ਪਰਛਾਵਾ ਨਹੀਂ ਬਣਾਉਦਾ। ਵਿਗਿਆਨੀਆਂ ਅਨੁਸਾਰ, ਇਹ ਘਟਨਾ ਸਾਡੇ ਦੇਸ਼ 'ਚ ਕਰਕ ਅਤੇ ਮਕਰ ਰਾਸ਼ੀ ਦੇ ਵਿਚਕਾਰ ਸਥਾਨਾਂ ਅਤੇ ਸ਼ਹਿਰਾਂ 'ਚ ਵਾਪਰਦੀ ਹੈ। ਕੌਟਿਲਯ ਭਾਰਤ ਵਿੱਚ ਇਸ ਘਟਨਾ ਨੂੰ ਧਿਆਨ ਵਿੱਚ ਰੱਖਣ ਵਾਲਾ ਪਹਿਲਾ ਵਿਅਕਤੀ ਸੀ। ਜ਼ੀਰੋ ਸ਼ੈਡੋ ਡੇ ਇਵੈਂਟ ਸਾਲ 'ਚ ਦੋ ਵਾਰ ਹੁੰਦਾ ਹੈ। ਇਸ ਵਿੱਚ ਪਹਿਲੀ ਘਟਨਾ ਉਦੋ ਵਾਪਰਦੀ ਹੈ ਜਦੋਂ ਸੂਰਜ ਉੱਤਰ ਵੱਲ ਜਾਂਦਾ ਹੈ ਅਤੇ ਦੂਜੀ ਘਟਨਾ ਉਦੋ ਵਾਪਰਦੀ ਹੈ ਜਦੋਂ ਸੂਰਜ ਦੱਖਣ ਵੱਲ ਜਾਂਦਾ ਹੈ।

ਅਸਮਾਨ 'ਚ ਨਜ਼ਰ ਆਵੇਗਾ ਸ਼ਨੀ ਦਾ ਰਿੰਗ: 27 ਅਗਸਤ ਦਾ ਦਿਨ ਵੀ ਖਾਸ ਰਹੇਗਾ। ਇਸ ਦਿਨ ਤੁਸੀਂ ਆਪਣੀਆਂ ਅੱਖਾਂ ਨਾਲ ਅਸਮਾਨ ਵਿੱਚ ਸ਼ਨੀ ਗ੍ਰਹਿ ਅਤੇ ਸ਼ਨੀ ਦਾ ਰਿੰਗ ਦੇਖ ਸਕੋਗੇ। ਇਸ ਦਿਨ ਸ਼ਨੀ ਸੂਰਜ ਦੇ ਬਿਲਕੁਲ ਉਲਟ ਅਤੇ ਧਰਤੀ ਦੇ ਬਹੁਤ ਨੇੜੇ ਹੋਵੇਗਾ। ਇਸ ਲਈ ਧਰਤੀ 'ਤੇ ਰਹਿਣ ਵਾਲੇ ਲੋਕ ਇਸ ਨਜ਼ਾਰੇ ਨੂੰ ਦੇਖ ਸਕਣਗੇ। ਇਹ ਘਟਨਾ ਕਈ ਸਾਲਾਂ ਬਾਅਦ ਦੇਖੀ ਜਾਂਦੀ ਹੈ।

Last Updated :Sep 2, 2023, 5:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.