ETV Bharat / science-and-technology

Jio Independence Day Offer 2023: ਆਜ਼ਾਦੀ ਦਿਵਸ ਮੌਕੇ Jio ਨੇ ਲਾਂਚ ਕੀਤਾ ਪਲੈਨ, ਮਿਲਣਗੇ ਇਹ ਫਾਇਦੇ

author img

By

Published : Aug 14, 2023, 9:51 AM IST

ਰਿਲਾਇੰਸ ਜੀਓ ਨੇ ਆਪਣੇ ਪ੍ਰੀਪੇਡ ਗ੍ਰਾਹਕਾਂ ਲਈ ਇੱਕ ਖਾਸ ਆਫ਼ਰ ਆਜ਼ਾਦੀ ਦਿਵਸ ਮੌਕੇ ਲਾਂਚ ਕੀਤਾ ਹੈ। ਇਸ ਆਫ਼ਰ ਦਾ ਲਾਭ ਲੈਂਦੇ ਹੋਏ ਤੁਸੀਂ ਕਈ ਜਗ੍ਹਾਂ 'ਤੇ ਭਾਰੀ ਛੋਟ ਦਾ ਫਾਇਦਾ ਉਠਾ ਸਕਦੇ ਹੋ।

Jio Independence Day Offer 2023
Jio Independence Day Offer 2023

ਹੈਦਰਾਬਾਦ: ਰਿਲਾਇੰਸ ਜੀਓ ਆਪਣੇ ਪ੍ਰੀਪੇਡ ਗ੍ਰਾਹਕਾਂ ਨੂੰ ਆਜ਼ਾਦੀ ਦਿਵਸ ਮੌਕੇ ਖਾਸ ਆਫ਼ਰ ਦੇਣ ਜਾ ਰਿਹਾ ਹੈ। ਕੰਪਨੀ ਆਪਣੇ ਸਾਲਾਨਾ ਪਲੈਨ ਦੇ ਨਾਲ ਕਈ ਜਗ੍ਹਾਂ ਡਿਸਕਾਊਂਟ ਆਫ਼ਰ ਕਰ ਰਹੀ ਹੈ। ਕਾਲਿੰਗ ਅਤੇ ਡੈਟਾ ਤੋਂ ਇਲਾਵਾ jio ਦੇ ਆਫ਼ਰ 'ਚ ਕਈ ਲਾਭ ਮਿਲਣਗੇ। ਇਸ ਵਿੱਚ ਭੋਜਨ 'ਤੇ, ਸਫ਼ਰ, ਆਨਲਾਈਨ ਖਰੀਦਦਾਰੀ ਅਤੇ ਹੋਰ ਵੀ ਬਹੁਤ ਚੀਜ਼ਾਂ 'ਤੇ ਛੋਟ ਦਿੱਤੀ ਜਾ ਰਹੀ ਹੈ।

Jio Independence Day Offer 'ਚ ਮਿਲਣਗੇ ਇਹ ਫਾਇਦੇ: Jio ਦੇ 2,999 ਰੁਪਏ ਦੇ ਪਲੈਨ 'ਚ ਤੁਹਾਨੂੰ 365 ਦਿਨ ਲਈ ਹਰ ਦਿਨ 2.5GB ਡੇਟਾ, ਅਨਲਿਮਿਟਡ ਵਾਈਸ ਕਾਲ ਅਤੇ ਹਰ ਦਿਨ 100 Sms ਮਿਲਦੇ ਹਨ। ਇਸ ਪਲੈਨ 'ਚ ਤੁਸੀਂ 5G ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹੋ। Jio Independence Day Offer 2023 ਨੇ ਪ੍ਰੀਪੇਡ Jio ਗ੍ਰਾਹਕਾਂ ਲਈ ਕੁਝ ਹੋਰ ਲਾਭ ਵੀ ਲਿਆਂਦੇ ਹਨ। ਜੇਕਰ ਤੁਸੀਂ 249 ਰੁਪਏ ਜਾਂ ਇਸ ਤੋਂ ਜ਼ਿਆਦਾ ਕੀਮਤ ਦਾ Swigy ਆਰਡਰ ਕਰਦੇ ਹੋ, ਤਾਂ ਤੁਹਾਨੂੰ 100 ਰੁਪਏ ਦੀ ਛੋਟ ਮਿਲੇਗੀ। ਇਸੇ ਤਰ੍ਹਾਂ ਸਫ਼ਰ ਲਈ ਬੁੱਕ ਕੀਤੀ ਗਈ ਫਲਾਈਟ 'ਤੇ ਤੁਸੀਂ 1,500 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸਦੇ ਅੰਦਰ ਯੂਜ਼ਰਸ ਸਫ਼ਰ ਰਾਹੀ ਘਰੇਲੂ ਹੋਟਲ ਬੁਕਿੰਗ 'ਤੇ 15 ਫੀਸਦ ਦਾ ਆਨੰਦ ਲੈ ਸਕਦੇ ਹਨ। Jio 'ਤੇ ਚੁਣੇ ਉਤਪਾਦਾ ਲਈ 999 ਰੁਪਏ ਜਾਂ ਉਸ ਤੋਂ ਵਧ ਦੇ ਆਰਡਰ 'ਤੇ 200 ਰੁਪਏ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਰਿਲਾਇੰਸ ਡਿਜੀਟਲ ਤੋਂ ਖਰੀਦੇ ਗਏ ਸਪੈਸ਼ਲ ਆਡੀਓ ਪ੍ਰੋਡਕਟਸ ਅਤੇ ਘਰੇਲੂ ਸਮਾਨ 'ਤੇ 10 ਫੀਸਦ ਦੀ ਛੋਟ ਮਿਲ ਰਹੀ ਹੈ। ਕੁੱਲ ਮਿਲਾ ਕੇ Jio Independence Day Offer 2023 ਤੁਹਾਡੇ ਲਈ ਇੱਕ ਵਧੀਆਂ ਮੌਕਾਂ ਹੈ।

ਇਸ ਤਰ੍ਹਾਂ ਪਾਓ ਆਫ਼ਰ: Jio Independence Day Offer ਪਾਉਣ ਲਈ ਸਭ ਤੋਂ ਪਹਿਲਾ ਆਪਣੇ ਸਮਾਰਟਫੋਨ 'ਤੇ MyJio ਐਪ ਖੋਲ੍ਹੋ। ਹੁਣ ਰਿਚਾਰਜ ਟੈਬ 'ਤੇ ਟੈਪ ਕਰੋ ਅਤੇ 2,999 ਰੁਪਏ ਦਾ ਪਲੈਨ ਚੁਣ ਲਓ। ਭੁਗਤਾਨ ਕਰਨ 'ਤੇ ਤੁਹਾਡੇ ਨੰਬਰ 'ਤੇ ਸਾਲਾਨਾ ਪਲੈਨ ਐਕਟਿਵ ਹੋ ਜਾਵੇਗਾ ਅਤੇ ਆਫ਼ਰ ਦੀ ਜਾਣਕਾਰੀ ਤੁਹਾਨੂੰ ਐਪ 'ਤੇ ਨਜ਼ਰ ਆਉਣ ਲੱਗੇਗੀ।

18 ਅਗਸਤ ਤੱਕ ਵੋਡਾਫੋਨ-ਆਈਡੀਆ ਵੀ ਦੇ ਰਿਹਾ ਆਜ਼ਾਦੀ ਦਿਵਸ ਆਫ਼ਰ: ਟੈਲੀਕਾਮ ਕੰਪਨੀਆਂ ਆਪਣੇ ਗ੍ਰਾਹਕਾਂ ਲਈ ਅਲੱਗ-ਅਲੱਗ ਰਿਚਾਰਜ ਪਲੈਨ ਲਾਂਚ ਕਰਦੀਆਂ ਰਹਿੰਦੀਆਂ ਹਨ। ਦੇਸ਼ ਵਿੱਚ 15 ਅਗਸਤ ਨੂੰ 76ਵਾਂ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਅਜਿਹੇ 'ਚ ਵੋਡਾਫੋਨ-ਆਈਡੀਆ ਨੇ ਵੀ ਆਪਣੇ ਗ੍ਰਾਹਕਾਂ ਲਈ ਆਜ਼ਾਦੀ ਦਿਵਸ ਆਫ਼ਰ ਦਾ ਐਲਾਨ ਕੀਤਾ ਹੈ। ਵੋਡਾਫੋਨ-ਆਈਡੀਆ ਨੇ ਆਪਣੇ ਪ੍ਰੀ-ਪੇਡ ਯੂਜ਼ਰਸ ਲਈ ਆਜ਼ਾਦੀ ਦਿਵਸ ਆਫ਼ਰ ਪੇਸ਼ ਕੀਤਾ ਹੈ। ਯੂਜ਼ਰਸ 18 ਅਗਸਤ ਤੱਕ ਇਸ ਆਫ਼ਰ ਦਾ ਫਾਇਦਾ ਉਠਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.