ETV Bharat / science-and-technology

Xiaomi Mix Fold 3 ਅਤੇ Band 8 Pro ਸਮਾਰਟਵਾਚ ਅੱਜ ਹੋਵੇਗੀ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By

Published : Aug 14, 2023, 10:38 AM IST

Updated : Aug 14, 2023, 11:00 AM IST

ਇਲੈਕਟ੍ਰੋਨਿਕਸ ਕੰਪਨੀ Xiaomi ਅੱਜ ਆਪਣੇ ਯੂਜ਼ਰਸ ਲਈ ਦੋ ਨਵੇਂ ਡਿਵਾਈਸ Xiaomi Mix Fold 3 ਅਤੇ Band 8 Pro ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਦੋਨਾਂ ਡਿਵਾਈਸਾਂ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। Xiaomi Mix Fold 3 ਦੀ ਐਂਟਰੀ Xiaomi ਦੇ ਤੀਸਰੇ Foldable ਫੋਨ ਦੇ ਰੂਪ 'ਚ ਹੋ ਰਹੀ ਹੈ। Foldable ਫੋਨ ਦੇ ਨਾਲ Xiaomi Band 8 Pro ਸਮਾਰਟਵਾਚ ਨੂੰ ਵੀ ਲਿਆਂਦਾ ਜਾ ਰਿਹਾ ਹੈ।

Xiaomi Mix Fold 3 and Band 8 Pro
Xiaomi Mix Fold 3 and Band 8 Pro

ਹੈਦਰਾਬਾਦ: ਇਲੈਕਟ੍ਰੋਨਿਕਸ ਕੰਪਨੀ Xiaomi ਅੱਜ ਆਪਣੇ ਯੂਜ਼ਰਸ ਲਈ ਦੋ ਨਵੇਂ ਡਿਵਾਈਸ Xiaomi Mix Fold 3 ਅਤੇ Band 8 Pro ਪੇਸ਼ ਕਰਨ ਜਾ ਰਹੀ ਹੈ। Xiaomi Mix Fold 3 ਦੀ ਐਂਟਰੀ Xiaomi ਦੇ ਤੀਸਰੇ Foldable ਫੋਨ ਦੇ ਰੂਪ 'ਚ ਹੋ ਰਹੀ ਹੈ। Xiaomi ਨੇ ਇਸ Foldable ਫੋਨ ਦੇ ਨਾਲ Xiaomi Band 8 Pro ਸਮਾਰਟਵਾਚ ਵੀ ਲਿਆਂਦੀ ਹੈ।

ਇਸ ਸਮੇਂ ਸ਼ੁਰੂ ਹੋਵੇਗਾ Xiaomi ਦਾ ਲਾਂਚਿੰਗ ਇਵੈਂਟ: Xiaomi ਨੇ ਇਨ੍ਹਾਂ ਦੋਨਾਂ ਡਿਵਾਈਸਾਂ ਨੂੰ ਚੀਨ 'ਚ ਲਾਂਚ ਕੀਤਾ ਹੈ। ਚੀਨ ਵਿੱਚ ਇਵੈਂਟ ਦੀ ਲਾਂਚਿੰਗ ਦਾ ਸਮਾਂ ਚੀਨ ਦੇ ਸਮੇਂ ਅਨੁਸਾਰ ਸ਼ਾਮ 7:00 ਵਜੇ ਰੱਖਿਆ ਗਿਆ ਹੈ ਅਤੇ ਭਾਰਤੀ ਸਮੇਂ ਅਨੁਸਾਰ ਇਹ ਲਾਂਚਿੰਗ ਇਵੈਂਟ ਸ਼ਾਮ 4:30 ਵਜੇ ਤੋਂ ਸ਼ੁਰੂ ਹੋਵੇਗਾ।

Xiaomi Mix Fold 3 ਦੇ ਫੀਚਰਸ: Xiaomi Mix Fold 3 ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ Mix Fold 2 ਨਾਲੋਂ ਵੱਡਾ ਕੈਮਰਾ ਹੋਵੇਗਾ। Xiaomi Mix Fold 3 ਨੂੰ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 8Gen 2 ਪ੍ਰੋਸੈਸਰ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਫੋਨ ਨੂੰ ਕੰਪਨੀ 8.02 ਇੰਚ ਦੀ ਫੁੱਲ HD ਪਲੱਸ ਇਨਰ ਡਿਸਪਲੇ ਅਤੇ 6.5 ਇੰਚ ਦੇ ਕਵਰ ਪੈਨਲ ਦੇ ਨਾਲ ਪੇਸ਼ ਕਰ ਸਕਦੀ ਹੈ। ਫੋਨ 'ਚ 16GB ਰੈਮ ਅਤੇ 1TB ਤੱਕ ਸਟੋਰੇਜ ਦਿੱਤੀ ਜਾ ਸਕਦੀ ਹੈ।

Xiaomi Band 8 Pro ਸਮਾਰਟਵਾਚ ਦੇ ਫੀਚਰਸ: Xiaomi Band 8 Pro ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਡਿਵਾਈਸ ਨੂੰ ਬਲੈਕ ਡਾਇਲ 'ਚ ਲਿਆਂਦਾ ਜਾ ਸਕਦਾ ਹੈ। ਇਸ ਸਮਾਰਟਵਾਚ 'ਚ 1.74 ਇੰਚ ਦਾ ਡਿਸਪਲੇ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਚ 60Hz ਰਿਫ੍ਰੇਸ਼ ਦਰ ਨਾਲ ਲਿਆਂਦੀ ਜਾ ਸਕਦੀ ਹੈ। ਇਸ ਡਿਵਾਈਸ ਨੂੰ 1.62 ਇੰਚ ਦੇ AMOLED ਡਿਸਪਲੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ, ਤਾਂ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਵਾਚ ਦੀ ਕੀਮਤ 2,800 ਰੁਪਏ ਹੋ ਸਕਦੀ ਹੈ।

Xiaomi ਅੱਜ ਟੈਬਲੇਟ ਵੀ ਕਰੇਗਾ ਲਾਂਚ: Xiaomi ਆਪਣੇ ਨਵੇਂ ਟੈਬਲੇਟ ਨੂੰ ਵੀ ਲਾਂਚ ਕਰਨ ਲਈ ਤਿਆਰ ਹੈ। ਇਹ ਟੈਬਲੇਟ ਵੀ ਅੱਜ Xiaomi ਦੇ ਲਾਂਚਿੰਗ ਇਵੈਂਟ 'ਚ ਲਾਂਚ ਕੀਤਾ ਜਾਵੇਗਾ। ਇਹ ਟੈਬਲੇਟ ਗ੍ਰੇ ਕਲਰ ਆਪਸ਼ਨ 'ਚ ਆਵੇਗਾ। ਇਸ ਟੈਬਲੇਟ ਦੇ ਡਿਜ਼ਾਈਨ ਅਤੇ ਕੁਝ ਫੀਚਰਸ Xiaomi ਚੀਨ ਵੈੱਬਸਾਈਟ 'ਤੇ ਪਹਿਲਾ ਹੀ ਟੀਜ ਕਰ ਦਿੱਤੇ ਗਏ ਸੀ। Xiaomi ਦੇ ਨਵੇਂ ਟੈਬ 'ਚ 14 ਇੰਚ ਦਾ ਡਿਸਪਲੇ ਹੋਵੇਗਾ। ਪਿਛੇ ਦੇ ਪਾਸੇ ਦੋਹਰਾ ਰਿਅਰ ਕੈਮਰਾ ਸੈੱਟਅੱਪ ਹੋਵੇਗਾ।

Last Updated : Aug 14, 2023, 11:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.