ETV Bharat / science-and-technology

Xiaomi Pad 6 Max Launch: 14 ਅਗਸਤ ਨੂੰ ਲਾਂਚ ਹੋਵੇਗਾ ਟੈਬਲੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By

Published : Aug 11, 2023, 9:39 AM IST

Xiaomi ਆਪਣੇ ਨਵੇਂ ਟੈਬਲੇਟ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨਵੇਂ Xiaomi Pad 6 Max ਨੂੰ 14 ਅਗਸਤ ਨੂੰ ਲਾਂਚ ਕਰੇਗੀ।

Xiaomi Pad 6 Max Launch
Xiaomi Pad 6 Max Launch

ਹੈਦਰਾਬਾਦ: Xiaomi ਆਪਣੇ ਨਵੇਂ ਟੈਬਲੇਟ ਨੂੰ ਲਾਂਚ ਕਰਨ ਲਈ ਤਿਆਰ ਹੈ। ਇਹ ਟੈਬਲੇਟ 14 ਅਗਸਤ ਨੂੰ ਲਾਂਚ ਹੋਵੇਗਾ। ਕੰਪਨੀ ਨੇ ਚੀਨ ਦੀ ਸੋਸ਼ਲ ਮੀਡੀਆ ਸਾਈਟ Weibo 'ਤੇ ਲਾਂਚ ਡੇਟ ਦਾ ਐਲਾਨ ਕੀਤਾ ਹੈ। ਟੈਬਲੇਟ ਅਗਲੇ ਹਫ਼ਤੇ ਗ੍ਰੇ ਕਲਰ ਆਪਸ਼ਨ 'ਚ ਆਵੇਗਾ। ਆਉਣ ਵਾਲੇ ਟੈਬਲੇਟ ਦੇ ਡਿਜ਼ਾਈਨ ਅਤੇ ਕੁਝ ਫੀਚਰਸ Xiaomi ਚੀਨ ਵੈੱਬਸਾਈਟ 'ਤੇ ਟੀਜ ਕੀਤੇ ਗਏ ਹਨ। Xiaomi ਦੇ ਨਵੇਂ ਟੈਬ 'ਚ 14 ਇੰਚ ਦਾ ਡਿਸਪਲੇ ਹੋਵੇਗਾ। ਪਿਛੇ ਦੇ ਪਾਸੇ ਦੋਹਰਾ ਰਿਅਰ ਕੈਮਰਾ ਸੈੱਟਅੱਪ ਹੋਵੇਗਾ।

Xiaomi Pad 6 Max ਟੈਬਲੇਟ ਦੇ ਫੀਚਰਸ: Xiaomi ਨੇ 14 ਅਗਸਤ ਨੂੰ ਚੀਨ ਵਿੱਚ Xiaomi Mix Fold 3 ਅਤੇ Xiaomi Band 8 Pro ਦੇ ਨਾਲ Xiaomi Pad 6 Max ਲਾਂਚ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਲਾਂਚ ਪੇਜ ਨੂੰ ਆਪਣੀ ਚੀਨ ਵੈੱਬਸਾਈਟ 'ਤੇ ਲਾਈਵ ਕਰ ਦਿੱਤਾ ਹੈ। ਟੈਬਲੇਟ ਦੇ ਡਿਜ਼ਾਈਨ ਅਤੇ ਕੁਝ ਫੀਚਰਸ ਵੀ ਵੈੱਬਸਾਈਟ 'ਤੇ ਟੀਜ ਕੀਤੇ ਗਏ ਹਨ। ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਵਿੱਚ 14 ਇੰਚ ਦਾ ਡਿਸਪਲੇ ਅਤੇ 8 ਸਪੀਕਰ ਮਿਲਣਗੇ। ਇਸ ਤੋਂ ਇਲਾਵਾ ਇਸ ਵਿੱਚ LED ਫਲੈਸ਼ ਦੇ ਨਾਲ ਦੋਹਰਾ ਰਿਅਰ ਕੈਮਰਾ ਸੈੱਟਅੱਪ ਵੀ ਹੋਵੇਗਾ। ਟੈਬਲੇਟ ਦੇ ਬੈਕ ਪੈਨਲ 'ਤੇ Xiaomi ਦੀ ਬ੍ਰਾਂਡਿੰਗ ਵੀ ਹੋਵੇਗੀ। ਕੰਪਨੀ ਨੇ ਅਜੇ ਤੱਕ ਆਉਣ ਵਾਲੇ Xiaomi Pad 6 Max ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਹਾਲ ਹੀ ਵਿੱਚ ਇਹ ਮਾਡਲ ਨੰਬਰ 2307BRPDCC ਨਾਲ Geekbench 'ਤੇ ਦਿਖਾਈ ਦਿੱਤਾ ਹੈ। ਲਿਸਟਿੰਗ ਤੋਂ ਇਹ ਵੀ ਪਤਾ ਲੱਗਾ ਹੈ ਕਿ ਟੈਬਲੇਟ ਸਨੈਪਡ੍ਰੈਗਨ 8+Gen 1 ਪ੍ਰੋਸੈਸਰ ਨਾਲ ਆ ਸਕਦਾ ਹੈ। ਕਿਉਕਿ ਇਸਨੂੰ ਕੋਡਨੇਮ ਟੈਰੋ ਦੇ ਨਾਲ 3.19GHz ਆਕਟਾ-ਕੋਰ ਪ੍ਰੋਸੈਸਰ ਨਾਲ ਦੇਖਿਆ ਗਿਆ ਹੈ। Xiaomi ਦੇ ਆਉਣ ਵਾਲੇ ਟੈਬਲੇਟ 'ਚ 12GB ਤੱਕ ਰੈਮ ਹੋਣ ਅਤੇ ਇਸਦੇ MIUI 14 'ਤੇ ਆਧਾਰਿਤ Android 13 OS 'ਤੇ ਚੱਲਣ ਦੀ ਜਾਣਕਾਰੀ ਹੈ। Geekbench ਲਿਸਟਿੰਗ 'ਤੇ Xiaomi Pad 6 Max ਨੂੰ ਸਿੰਗਲ-ਕੋਰ ਟੈਸਟ ਵਿੱਚ 1752 ਅੰਕ ਅਤੇ ਮਲਟੀ-ਕੋਰ ਟੈਸਟ ਵਿੱਚ 4618 ਅੰਕ ਮਿਲੇ ਹਨ। ਟੈਬਲੇਟ ਵਿੱਚ 10000mAh ਬੈਟਰੀ ਮਿਲਣ ਦੀ ਗੱਲ ਵੀ ਕਹੀ ਗਈ ਹੈ।

Xiaomi Mix Fold 3: ਇਸ ਤੋਂ ਇਲਾਵਾ 14 ਅਗਸਤ ਨੂੰ ਲਾਂਚ ਤੋਂ ਪਹਿਲਾ Xiaomi Mix Fold ਦਾ ਡਿਜ਼ਾਈਨ ਵੀ ਟੀਜ ਕੀਤਾ ਗਿਆ ਹੈ। ਇਸਦੇ ਰਿਅਰ ਪੈਨਲ 'ਤੇ ਲੀਕਾ-ਬ੍ਰਾਂਡ ਵਾਲਾ ਕਵਾਡ ਕੈਮਰਾ ਸੈੱਟਅੱਪ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਫੋਨ ਨੂੰ ਪਤਲੇ ਡਿਜ਼ਾਈਨ ਨਾਲ ਬਲੈਕ ਅਤੇ ਕ੍ਰੀਮ ਕਲਰ ਵਿੱਚ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.