ਹੁੱਲੜਬਾਜ਼ਾਂ ਨੇ ਚੋਣ ਜ਼ਾਬਤੇ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਕੱਢੀ ਹਵਾ, ਸ਼ਰੇਆਮ ਹਥਿਆਰ ਲਹਿਰਾਉਂਦਿਆ ਦੀ ਵੀਡੀਓ ਵਾਇਰਲ - Upload video on social media

By ETV Bharat Punjabi Team

Published : May 17, 2024, 3:57 PM IST

thumbnail
ਸ਼ਰੇਆਮ ਤੇਜ਼ਧਾਰ ਹਥਿਆਰਾਂ ਦਾ ਵਿਖਾਵਾ (Etv Bharat Faridkot)

ਚੋਣ ਜਾਬਤਾ ਲੱਗੇ ਹੋਣ ਕਾਰਨ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਠੋਕ ਰਹੀ ਹੈ ਪਰ ਅਜਿਹੇ 'ਚ ਇੱਕ ਵਾਇਰਲ ਵੀਡੀਓ ਨੇ ਪੁਲਿਸ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ। ਦਰਅਸਲ ਫਰੀਦਕੋਟ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਸ਼ਰੇਆਮ ਤੇਜ਼ਧਾਰ ਹਥਿਆਰ ਲਹਿਰਾ ਰਹੇ ਕੁੱਝ ਬਾਇਕ ਸਵਾਰ ਹੁੱਲੜਬਾਜ਼ ਸ਼ਹਿਰ 'ਚ ਘੁੰਮ ਰਹੇ ਹਨ। ਇਨ੍ਹਾਂ ਹੀ ਨਹੀਂ ਹੁਲੜਬਾਜ਼ਾਂ ਨੇ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਆਕਉਟ ਉੱਤੇ ਅਪਲੋਡ ਵੀ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਜਦੋਂ ਇਸ ਸਬੰਧੀ ਪੁਲਿਸ ਨੂੰ ਸਵਾਲ ਕੀਤਾ ਗਿਆ ਤਾਂ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ 'ਚ ਆਈ ਹੈ। ਜਿਸ ਸਬੰਧੀ ਪਰਮਜੀਤ ਉਰਫ ਕਾਲਾ ਨਾਮ ਦੇ ਨੌਜਵਾਨ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਹੀ ਦੂਜੇ ਸਾਥੀਆਂ ਦੀ ਵੀ ਪਹਿਚਾਣ ਕਰ ਲਈ ਜਾਵੇਗੀ ਅਤੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.