ETV Bharat / entertainment

Mastaney Box Office Collection Day 6: 15 ਕਰੋੜ ਤੋਂ ਬਸ ਇੰਨੀ ਕਦਮ ਦੂਰ ਹੈ ਤਰਸੇਮ ਜੱਸੜ ਦੀ ਫਿਲਮ 'ਮਸਤਾਨੇ', 6ਵੇਂ ਦਿਨ ਕੀਤੀ ਇੰਨੀ ਕਮਾਈ

author img

By ETV Bharat Punjabi Team

Published : Aug 30, 2023, 4:35 PM IST

Mastaney: ਸ਼ਰਨ ਆਰਟ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ 'ਮਸਤਾਨੇ' ਜਲਦ ਹੀ ਭਾਰਤ ਵਿੱਚ 15 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਇਸ ਤੋਂ ਇਲਾਵਾ ਫਿਲਮ ਦੇ 6ਵੇਂ ਦਿਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ।

Mastaney Box Office Collection Day 6
Mastaney Box Office Collection Day 6

ਚੰਡੀਗੜ੍ਹ: ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ, ਬਿੰਦੂ ਭੁੱਲਰ, ਆਰਿਫ ਜ਼ਕਰੀਆ ਵਰਗੇ ਮੰਝੇ ਹੋਏ ਕਲਾਕਾਰ ਨਾਲ ਭਰੀ ਹੋਈ ਪੰਜਾਬੀ ਫਿਲਮ 'ਮਸਤਾਨੇ' ਦਿਨੋਂ ਦਿਨ ਬਾਕਸ ਆਫਿਸ ਉਤੇ ਕਬਜ਼ਾ ਕਾਇਮ ਕਰਦੀ ਨਜ਼ਰ ਆ ਰਹੀ ਹੈ। ਫਿਲਮ ਨੇ ਭਾਰਤ ਵਿੱਚ 14 ਕਰੋੜ ਤੋਂ ਜਿਆਦਾ ਦੀ ਕਮਾਈ ਕਰ ਲਈ ਹੈ। ਫਿਲਮ ਹੁਣ 15 ਕਰੋੜ ਤੋਂ ਬਸ ਕੁੱਝ ਕਦਮ ਹੀ ਦੂਰ ਹੈ। ਆਉਣ ਵਾਲੇ ਦਿਨਾਂ ਵਿੱਚ ਫਿਲਮ ਇਸ ਅੰਕੜੇ ਨੂੰ ਵੀ ਪਾਰ ਕਰਦੀ ਨਜ਼ਰ ਆਵੇਗੀ।

ਹੁਣ ਇਥੇ ਫਿਲਮ ਦੇ 6ਵੇਂ ਦਿਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ, ਸੈਕਨਿਲਕ ਮੁਤਾਬਕ ਫਿਲਮ ਨੇ 6ਵੇਂ ਦਿਨ 1 ਕਰੋੜ 61 ਲੱਖ ਦੀ ਕਮਾਈ ਕੀਤੀ ਹੈ, ਜੋ ਕਿ 5ਵੇਂ ਦਿਨ ਵਾਲੇ ਕਲੈਕਸ਼ਨ ਤੋਂ ਜਿਆਦਾ ਹੈ। ਫਿਲਮ ਨੇ ਪਹਿਲੇ ਦਿਨ 2.4 ਕਰੋੜ ਦੀ ਕਮਾਈ ਕੀਤੀ ਸੀ, ਫਿਰ ਦੂਜੇ ਦਿਨ 3 ਕਰੋੜ, ਤੀਜੇ ਦਿਨ 3.8 ਕਰੋੜ, ਚੌਥੇ ਦਿਨ 1.76 ਕਰੋੜ, ਪੰਜਵੇਂ ਦਿਨ 1.55 ਕਰੋੜ ਅਤੇ ਅੱਜ 6ਵੇਂ ਦਿਨ ਫਿਲਮ ਨੇ ਪੂਰੇ ਭਾਰਤ ਵਿਚੋਂ 1.61 ਕਰੋੜ ਇੱਕਠੇ ਕੀਤੇ ਹਨ। ਹੁਣ ਫਿਲਮ ਦਾ ਸਾਰਾ ਕਲੈਕਸ਼ਨ 14.12 ਕਰੋੜ ਹੋ ਗਿਆ ਹੈ। ਜੇਕਰ ਪੂਰੀ ਦੁਨੀਆਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 25 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਮਸਤਾਨੇ ਫਿਲਮ ਦੀ ਕਹਾਣੀ: ਤਰਸੇਮ ਜੱਸੜ ਦੀ ਇਹ ਫਿਲਮ ਸੱਚੀਆਂ ਘਟਨਾਵਾਂ ਉਤੇ ਆਧਾਰਿਤ ਹੈ, ਇਹ ਉਸ ਸਮੇਂ ਦੀ ਹੈ, ਜਦੋਂ ਨਾਦਰ ਸ਼ਾਹ ਨੇ ਸਿੱਖਾਂ ਉਤੇ ਹਮਲਾ ਕੀਤਾ ਸੀ। ਮਸਤਾਨੇ ਇੱਕ ਬਹਾਦਰ ਅਤੇ ਧਰਮ ਦੀ ਕਹਾਣੀ ਹੈ। ਫਿਲਮ ਦੇ ਡਾਇਲਾਗ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ। ਫਿਲਮ ਸਿੱਖਾਂ ਦੀ ਅਜ਼ਾਦੀ ਦੀ ਲੜਾਈ ਅਤੇ ਬਹਾਦਰੀ ਦੀ ਯਾਦ ਦਿਵਾਉਂਦੀ ਹੈ। 15 ਕਰੋੜ ਦੇ ਬਜਟ ਉਤੇ ਬਣੀ 'ਮਸਤਾਨੇ' ਫਿਲਮ ਨੂੰ ਸ਼ਰਨ ਆਰਟ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.