ETV Bharat / entertainment

Mastaney Box Office Collection 3: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਆ ਰਹੀ ਲੋਕਾਂ ਨੂੰ ਪਸੰਦ, ਜਾਣੋ ਫਿਲਮ ਨੇ ਤੀਜੇ ਦਿਨ ਕਿੰਨੀ ਕੀਤੀ ਕਮਾਈ

author img

By ETV Bharat Punjabi Team

Published : Aug 27, 2023, 3:02 PM IST

ਪੰਜਾਬੀ ਫਿਲਮ 'ਮਸਤਾਨੇ' ਦੇ ਤੀਜੇ ਦਿਨ ਦੇ ਅੰਕੜੇ ਸਾਹਮਣੇ ਆ ਗਏ ਹਨ, ਫਿਲਮ ਨੇ ਤੀਜੇ ਦਿਨ ਵੀ ਵਧੀਆਂ ਕਮਾਈ ਕੀਤੀ ਹੈ।

Mastaney Box Office Collection 3
Mastaney Box Office Collection 3

ਚੰਡੀਗੜ੍ਹ: ਪਾਲੀਵੁੱਡ ਗਾਇਕ-ਅਦਾਕਾਰ ਤਰਸੇਮ ਜੱਸੜ ਅਤੇ ਅਦਾਕਾਰਾ ਸਿੰਮੀ ਚਾਹਲ ਦੀ ਪੰਜਾਬੀ ਫਿਲਮ 'ਮਸਤਾਨੇ' 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਪਹਿਲੇ ਅਤੇ ਦੂਜੇ ਦਿਨ ਕਾਫੀ ਚੰਗੀ ਕਮਾਈ ਕੀਤੀ ਹੈ ਅਤੇ ਹੁਣ ਫਿਲਮ ਦੇ ਤੀਜੇ ਦਿਨ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਫਿਲਮ ਲੋਕਾਂ ਵੱਲੋ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਕਈ ਲੋਕ ਫਿਲਮ ਦੇਖਣ ਤੋਂ ਬਾਅਦ ਰੋਂਦੇ ਹੋਏ ਵੀ ਨਜ਼ਰ ਆਏ।

ਫਿਲਮ ਮਸਤਾਨੇ ਦਾ ਤੀਜੇ ਦਿਨ ਦਾ ਕਲੈਕਸ਼ਨ: ਫਿਲਮ ਨੇ ਪਹਿਲੇ ਦਿਨ 2.15 ਕਰੋੜ ਦੀ ਕਮਾਈ ਕੀਤੀ ਹੈ ਅਤੇ ਦੂਜੇ ਦਿਨ ਫਿਲਮ ਨੇ 3.20 ਕਰੋੜ ਦੀ ਕਮਾਈ ਕੀਤੀ ਹੈ। ਜੇਕਰ ਫਿਲਮ ਦੇ ਤੀਜੇ ਦਿਨ ਦੇ ਕਲੈਕਸ਼ਨ ਦੀ ਗੱਲ ਕੀਤੀ ਜਾਵੇ, ਤਾਂ ਇਸ ਫਿਲਮ ਨੇ ਆਪਣੇ ਤੀਜੇ ਦਿਨ 3.50 ਕਰੋੜ ਰੁਪਏ ਕਮਾ ਲਏ ਹਨ। ਹੁਣ ਫਿਲਮ ਦਾ ਕੁੱਲ ਕਲੈਕਸ਼ਨ 9 ਕਰੋੜ ਹੋ ਗਿਆ ਹੈ। ਇਸ ਫਿਲਮ ਨੂੰ ਸ਼ਰਨ ਆਰਟ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ ਅਤੇ ਫਤਿਹ ਫਿਲਮ ਪ੍ਰੋਡਕਸ਼ਨ ਅਤੇ ਓਮਜੀ ਸਟਾਰ ਸਟੂਡੀਓਜ਼ ਅਤੇ ਵੇਹਲੀ ਜਨਤਾ ਫਿਲਮਜ਼ ਦੁਆਰਾ ਨਿਰਮਿਤ ਹੈ। 'ਮਸਤਾਨੇ' ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਲ ਦੇਵ ਅਤੇ ਆਰਿਫ਼ ਜ਼ਕਰੀਆ ਮੁੱਖ ਭੂਮਿਕਾਵਾਂ ਵਿੱਚ ਹਨ।

ਫਿਲਮ ਮਸਤਾਨੇ ਦੀ ਕਹਾਣੀ: 'ਮਸਤਾਨੇ' ਨੂੰ 80 ਦੇ ਦਹਾਕੇ ਵਿੱਚ ਸੈੱਟ ਕੀਤਾ ਗਿਆ ਹੈ। ਇਹ ਫਿਲਮ ਨਾਦਰ ਸ਼ਾਹ ਦੇ ਦਿੱਲੀ ਉੱਤੇ ਹੋਏ ਹਮਲੇ ਦੀ ਕਹਾਣੀ ਬਿਆਨ ਕਰਦੀ ਹੈ ਅਤੇ ਉਸ ਸਮੇਂ ਦੀ ਕਹਾਣੀ ਦੱਸਦੀ ਹੈ ਜਦੋਂ ਉਸਦੀ ਫੌਜ ਨੂੰ ਨਿਡਰ ਅਤੇ ਮਜ਼ਬੂਤ ਸਿੱਖ ਯੋਧਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ ਸਿੱਖ ਯੋਧਿਆਂ ਦੀ ਦਲੇਰੀ ਅਤੇ ਬਹਾਦਰੀ ਬਾਰੇ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਕਈ ਦਿੱਗਜਾਂ ਨੇ ਫਿਲਮ ਦਾ ਪ੍ਰਮੋਸ਼ਨ ਕੀਤਾ ਸੀ। ਇਸ ਵਿੱਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਵੀ ਸ਼ਾਮਿਲ ਹਨ। ਉਹਨਾਂ ਨੇ ਫਿਲਮ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.