ETV Bharat / entertainment

Mastaney Box Office Collection: ਫਿਲਮ 'ਮਸਤਾਨੇ' ਦਾ ਲੋਕਾਂ 'ਤੇ ਚੱਲਿਆ ਜਾਦੂ, ਪੰਜ ਦਿਨਾਂ 'ਚ ਕੀਤੀ ਜ਼ਬਰਦਸਤ ਕਮਾਈ

author img

By ETV Bharat Punjabi Team

Published : Aug 29, 2023, 8:02 PM IST

Mastaney Box Office Collection Day 5: ਤਰਸੇਮ ਜੱਸੜ ਅਤੇ ਸਿੰਮੀ ਚਾਹਲ ਸਟਾਰਰ ਪੰਜਾਬੀ ਫਿਲਮ 'ਮਸਤਾਨੇ' ਬਾਕਸ ਆਫਿਸ ਉਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਵਰਕਿੰਗ ਦਿਨਾਂ ਵਿੱਚ ਵੀ ਚੰਗਾ ਕਾਰੋਬਾਰ ਕੀਤਾ ਹੈ। ਹੁਣ ਇਥੇ ਪੰਜਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆ ਗਿਆ ਹੈ।

Mastaney Box Office Collection
Mastaney Box Office Collection

ਚੰਡੀਗੜ੍ਹ: ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਪੰਜਾਬੀ ਫਿਲਮ 'ਮਸਤਾਨੇ' ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। 15 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ ਪੰਜ ਦਿਨਾਂ ਵਿੱਚ ਲੋਕਾਂ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਮਜ਼ਬੂਰ ਕੀਤਾ ਹੈ। ਫਿਲਮ ਨੂੰ ਬਹੁਤ ਹੀ ਚੰਗੀਆਂ ਪ੍ਰਤੀਕਿਰਿਆ ਮਿਲ ਰਹੀਆਂ ਹਨ। ਹੁਣ ਇਥੇ ਫਿਲਮ ਦੇ ਪੰਜਵੇਂ ਦਿਨ ਦੇ ਅੰਕੜੇ ਸਾਹਮਣੇ ਆ ਗਏ ਹਨ, ਜੋ ਕਹਿ ਰਹੇ ਹਨ ਕਿ ਫਿਲਮ ਵਰਕਿੰਗ ਵਾਲੇ ਦਿਨਾਂ ਵਿੱਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ।

ਫਿਲਮ ਨੇ ਪੰਜ ਦਿਨਾਂ ਵਿੱਚ ਕੀਤੀ ਇੰਨੀ ਕਮਾਈ: ਸੈਕਨਿਲਕ ਮੁਤਾਬਕ ਫਿਲਮ ਨੇ ਪੰਜ ਦਿਨਾਂ ਵਿੱਚ 12.46 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਪਹਿਲੇ ਦਿਨ 2.4 ਕਰੋੜ, ਦੂਜੇ ਦਿਨ 3 ਕਰੋੜ, ਤੀਜੇ ਦਿਨ ਭਾਵ ਕਿ ਐਤਵਾਰ ਨੂੰ 3.8 ਕਰੋੜ, ਚੌਥੇ ਦਿਨ 1.76 ਕਰੋੜ ਅਤੇ ਪੰਜਵੇਂ ਦਿਨ 1.5 ਕਰੋੜ ਦੀ ਚੰਗੀ ਕਮਾਈ ਕੀਤੀ ਹੈ। ਹੁਣ ਇਥੇ ਫਿਲਮ ਦਾ ਸਾਰਾ ਕਲੈਕਸ਼ਨ 12.46 ਕਰੋੜ ਹੋ ਗਿਆ ਹੈ। ਇਹ ਸਿਰਫ਼ ਭਾਰਤ ਦਾ ਕਲੈਕਸ਼ਨ ਹੈ, ਜੇਕਰ ਪੂਰੀ ਦੁਨੀਆਂ ਦੇ ਕਲੈਕਸ਼ਨ ਬਾਰੇ ਗੱਲ ਕਰੀਏ ਤਾਂ ਫਿਲਮ ਨੇ ਵਰਲਡ ਵਾਈਡ 25 ਕਰੋੜ ਦੀ ਕਮਾਈ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਵਰਕਿੰਗ ਦਿਨ ਚੱਲ ਰਹੇ ਹਨ, ਇਹਨਾਂ ਦਿਨਾਂ ਵਿੱਚ ਕਮਾਈ ਦਾ ਪੱਧਰ ਘੱਟਣਾ ਆਮ ਗੱਲ ਹੈ।

ਸਿੱਖ ਲੋਕਾਂ ਦੇ ਇਤਿਹਾਸ 'ਤੇ ਆਧਾਰਿਤ ਇਹ ਫਿਲਮ ਬਹੁਤ ਸਾਰੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਜੋ ਆਮ ਤੌਰ 'ਤੇ ਫਿਲਮਾਂ 'ਤੇ ਨਹੀਂ ਜਾਂਦੇ। 'ਚਾਰ ਸਾਹਿਬਜ਼ਾਦੇ' ਜਿਸਦੀ ਸ਼ੁਰੂਆਤ ਕੁਝ ਧੀਮੀ ਸੀ ਪਰ ਆਖਰਕਾਰ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਸੀ। ਹੁਣ ਇਸ ਫਿਲਮ ਤੋਂ ਵੀ ਇਸ ਤਰ੍ਹਾਂ ਦੀ ਉਮੀਦ ਕਰਨਾ ਗਲਤ ਨਹੀਂ ਹੋਵੇਗਾ।

25 ਅਗਸਤ ਨੂੰ ਰਿਲੀਜ਼ ਹੋਈ ਮਸਤਾਨੇ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਨੀ ਮੱਟੂ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਨੂੰ ਸ਼ਰਨ ਆਰਟ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.