ETV Bharat / city

ਅੱਜ ਭਾਰਤ ਬੰਦ ਲੁਧਿਆਣਾ 'ਚ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

author img

By

Published : Jun 20, 2022, 10:21 AM IST

Updated : Jun 20, 2022, 3:09 PM IST

ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਅੱਜ ਪੰਜਾਬ ਦੀ ਵਿੱਚ ਵੀ ਅਗਨੀਪਥ ਯੋਜਨਾ ਦੇ ਵਿਰੋਧ ਨੂੰ ਲੈ ਕੇ ਹਾਈ ਅਲਰਟ ਜਾਰੀ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੇ ਖਾਸ ਤੌਰ ਤੇ ਸੁਰੱਖਿਆ ਵਧਾਈ ਗਈ ਹੈ...

Heavy security forces deployed at India Bandh, railway stations and other major places today, find out why ...
ਅੱਜ ਭਾਰਤ ਬੰਦ, ਰੇਲਵੇ ਸਟੇਸ਼ਨ ਅਤੇ ਹੋਰ ਮੁੱਖ ਥਾਵਾਂ 'ਤੇ ਭਾਰੀ ਸੁਰੱਖਿਆ ਬਲ ਤਾਇਨਤ, ਜਾਣੋ ਕਿਉਂ...

ਲੁਧਿਆਣਾ : ਅਗਨੀਪਥ ਯੋਜਨਾ ਦੇ ਵਿਰੋਧ ਨੂੰ ਲੈ ਕੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਵੀ ਹਾਈ ਅਲਰਟ ਉੱਤੇ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਅਤੇ ਹੋਰ ਬੱਸ ਸਟੈਂਡ ਮੁੱਖ ਚੌਂਕ ਜਗਰਾਉਂ ਪੁਲ ਫ਼ੌਜ ਭਰਤੀ ਕੇਂਦਰ ਆਦਿ ਵਿਖੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਤ ਕੀਤੇ ਗਏ ਹਨ। ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਅੱਜ ਪੰਜਾਬ ਦੇ ਵਿੱਚ ਵੀ ਅਗਨੀਪਥ ਯੋਜਨਾ ਦੇ ਵਿਰੋਧ ਨੂੰ ਲੈ ਕੇ ਹਾਈ ਅਲਰਟ ਜਾਰੀ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੇ ਖਾਸ ਤੌਰ ਤੇ ਸੁਰੱਖਿਆ ਵਧਾਈ ਗਈ ਹੈ, ਕਿਉਂਕਿ ਬੀਤੇ ਦਿਨੀਂ ਰੇਲਵੇ ਸਟੇਸ਼ਨ ਉੱਤੇ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ ਕੀਤੀ ਗਈ ਸੀ।

ਅੱਜ ਭਾਰਤ ਬੰਦ, ਰੇਲਵੇ ਸਟੇਸ਼ਨ ਅਤੇ ਹੋਰ ਮੁੱਖ ਥਾਵਾਂ 'ਤੇ ਭਾਰੀ ਸੁਰੱਖਿਆ ਬਲ ਤਾਇਨਤ, ਜਾਣੋ ਕਿਉਂ...

ਜਿਸ ਕਰ ਕੇ ਰੇਲਵੇ ਪੁਲਿਸ ਫੋਰਸ, ਪੰਜਾਬ ਪੁਲਿਸ ਦੀਆਂ ਟੁਕੜੀਆਂ ਤੋ ਇਲਾਵਾ ਗੌਰਮਿੰਟ ਰੇਲਵੇ ਪੁਲਿਸ ਦੀ ਵੀ ਕਈ ਦਿਨਾਂ ਤੋਂ ਵਿਸ਼ੇਸ਼ ਤੌਰ ਉੱਤੇ ਤਾਇਨਾਤ ਕੀਤੀ ਗਈ ਹੈ। ਸਟੇਸ਼ਨ ਉੱਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸੇ ਵੀ ਥਾਂ ਉੱਤੇ ਭੀੜ ਇਕੱਠੀ ਕਰਨ ਉੱਤੇ ਵੀ ਸਾਫ ਤੌਰ ਉੱਤੇ ਮਨਾਹੀ ਹੈ।

ਲੁਧਿਆਣਾ ਦੀ ਜੇ ਗੱਲ ਕੀਤੀ ਜਾਵੇ ਤਾਂ ਟਰੇਨਾਂ ਜਿਹੜੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਹਾਲਾਂਕਿ ਬੀਤੇ ਦਿਨ ਫਿਰੋਜ਼ਪੁਰ ਮੰਡਲ ਤੋਂ ਕੁੱਝ ਟਰੇਨਾਂ ਜ਼ਰੂਰ ਰੱਦ ਕੀਤੀਆਂ ਗਈਆਂ ਸੀ ਜਿਨ੍ਹਾਂ ਵਿੱਚ 12332 ਹਿਮਗਿਰੀ ਐਕਸਪ੍ਰੈਸ ਜੰਮੂ ਤਵੀ ਹਾਵੜਾ ਤੱਕ ਜਾਂਦੀ ਹੈ। ਇਸ ਤੋਂ ਇਲਾਵਾ 15532 ਅੰਮ੍ਰਿਤਸਰ ਤੋਂ ਸਰਸਾ ਜਾਣ ਵਾਲੀ "ਜਨ ਸਾਧਾਰਨ ਟਰੇਨ" ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦਿੱਤੀ ਇਹ ਜਾਣਕਾਰੀ : ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਹੈ ਕਿ ਅਲਰਟ ਨੂੰ ਲੈ ਕੇ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਾਧੂ ਫੋਰਸ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਹੋਰ ਮੁੱਖ ਥਾਵਾਂ ਉੱਤੇ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਅਗਨੀਪਥ ਦੇ ਵਿਰੋਧ ਨੂੰ ਲੈ ਕੇ ਅਲਰਟ ਉੱਤੇ ਹੈ। ਨੌ ਐਂਟੀ ਰੌਇਟ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 225 ਦੇ ਕਰੀਬ ਹੋਰ ਵਾਧੂ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰੈਪਿਡ ਐਕਸ਼ਨ ਫੋਰਸ ਦੀ ਵੀ ਇੱਕ ਟੁਕੜੀ ਮਿਲੀ ਹੋਈ ਹੈ। ਸੀਆਰਪੀਐਫ ਦੇ ਅਧੀਨ ਇਹ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਪੁਲੀਸ ਦੇ ਜਵਾਨਾਂ ਨੂੰ ਵੀ ਵੱਖ-ਵੱਖ ਥਾਵਾਂ ਤੇ ਇਸਤੇਮਾਲ ਕੀਤਾ ਗਿਆ ਹੈ।

ਮੈਸੇਜ ਵ੍ਹੱਟਸਐਪ ਗਰੁੱਪਾਂ ਉੱਤੇ ਹੈ ਸਾਈਬਰ ਸੈੱਲ ਦੀ ਪੈਨੀ ਨਜ਼ਰ : ਉੱਥੇ ਹੀ ਦੂਜੇ ਪਾਸੇ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜੋ ਪਹਿਲਾਂ ਵੀ ਹੰਗਾਮਾ ਹੋਇਆ ਸੀ ਉਸ ਨੂੰ ਲੈ ਕੇ ਮੈਸੇਜ ਵ੍ਹੱਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੇ ਗਏ ਸੀ ਅਤੇ ਇਹ ਗਰੁੱਪ ਮੁੜ ਤੋਂ ਐਕਟੀਵ ਹੋਏ ਸੀ ਜਿਨ੍ਹਾਂ ਉੱਤੇ ਸਾਈਬਰ ਸੈੱਲ ਅਤੇ ਹੋਰ ਪੁਲਿਸ ਦੀ ਵੀ ਪੈਨੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਕਰਨ ਵਾਲੇ ਤੋੜ ਭੰਨ ਕਰਨ ਵਾਲੇ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਇਸ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਸੇ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਭਾਜਪਾ ਦਫ਼ਤਰ 'ਚ Security ਦੀ ਨੌਕਰੀ ਲਈ ਅਗਨੀਵੀਰ ਨੂੰ ਪਹਿਲ ਦੇਣ ਦੇ ਬਿਆਨ ’ਤੇ ਭੜਕੇ ਲੋਕ, ਕਿਹਾ ਆਪਣੇ ਪੁੱਤ ਨੂੰ ਕਿਉਂ ਨਹੀਂ ਰੱਖ ਲੈਂਦਾ ਸੁਰੱਖਿਆ ਗਾਰਡ ?

Last Updated :Jun 20, 2022, 3:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.