ETV Bharat / state

ਕਿਸਾਨਾਂ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ, ਭਾਜਪਾ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ - Opposition to Rana Gurmeet Sodhi

author img

By ETV Bharat Punjabi Team

Published : May 24, 2024, 8:35 PM IST

Opposition to Rana Gurmeet Singh Sodhi: ਫਿਰੋਜ਼ਪੁਰ ਦੇ ਮੱਲਾਵਾਲਾ ਰੋਡ 'ਤੇ ਪਿੰਡ ਆਰਿਫ਼ਕੇ ਬਸਤੀ ਰਾਮ ਲਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੜ੍ਹੋ ਪੂਰੀ ਖਬਰ...

Opposition to Rana Gurmeet Singh Sodhi
ਕਿਸਾਨਾਂ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ (Etv Bharat Ferozepur)

ਕਿਸਾਨਾਂ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ (Etv Bharat Ferozepur)

ਫਿਰੋਜ਼ਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਲਈ ਕਿਸਾਨਾਂ ਕੋਲ ਕਈ ਸਵਾਲ ਸਨ ਅਤੇ ਉਹ ਪੁੱਛਣਾ ਚਾਹੁੰਦੇ ਸਨ ਕਿ ਬੀ.ਜੇ.ਪੀ. ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ।

ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ : ਕਿਸਾਨ ਮਜ਼ਦੂਰ ਏਕਤਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭਾਜਪਾ ਦੇ ਉਮੀਦਵਾਰ ਜਦੋਂ ਵੀ ਚੋਣ ਪ੍ਰਚਾਰ ਲਈ ਪਿੰਡਾਂ ਵਿੱਚ ਆਉਂਦੇ ਹਨ। ਉਨ੍ਹਾਂ ਨੂੰ ਸਵਾਲ ਜ਼ਰੂਰ ਪੁੱਛੇ ਜਾਣਗੇ। ਉਹ ਸ਼ਾਂਤ ਮਈ ਢੰਗ ਨਾਲ ਮੰਗਾਂ ਨੂੰ ਮੰਨਾਉਂਣ ਲਈ ਗਏ ਸਨ ਤਾਂ ਉਨ੍ਹਾਂ ਨੂੰ ਕਿੱਲ ਗੱਡ ਕੇ ਕਿਉਂ ਰੋਕਿਆ ਗਿਆ। ਸਾਡਾ ਕੀ ਕਸੂਰ ਹੈ ਅਸੀਂ ਉਨ੍ਹਾਂ ਨੂੰ ਇਹ ਸਵਾਲ ਕਰਨ ਆਏ ਸੀ। ਅਸੀਂ ਦੇਸ਼ ਦੇ ਨਾਗਰਿਕ ਹਾਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ। ਸਾਡੇ ਕਿਸਾਨ ਖਾਲੀ ਹੱਥਾਂ ਨਾਲ ਲੜਾਈ ਲੜ ਰਹੇ ਸਨ, ਉਨ੍ਹਾਂ ਨੂੰ ਰੋੜ ਉੱਤੇ ਖੜੇ ਕਰਕੇ ਉਨ੍ਹਾਂ ਉੱਤੇ ਅੱਥਰੂ ਸੈਗ ਦੇ ਗੋਲੇ ਸੁੱਟੇ ਗਏ, ਪਟਾਸ ਦੇ ਬੰਬ ਸੁੱਟੇ ਗਏ, ਬੁਲਟ ਪਰੁਫ ਗੋਲੀਆਂ ਚਲਾਈਆ ਗਈਆ, ਸ਼ਭਕਰਨ ਨੁੰ ਬਾਰਡਰ ਉੱਤੇ ਸ਼ਹੀਦ ਕੀਤਾ ਗਿਆ ਤਾਂ ਉਨ੍ਹਾਂ ਦਾ ਕੀ ਕਸੂਰ ਸੀ। MSP ਦੀ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਸੀ, ਜਿਸ ਕਾਰਨ ਅੰਦੋਲਨ ਚੱਲਿਆ ਸੀ, ਇਸ ਵਿੱਚ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਤਾਂ ਫਿਰ ਉਹ ਕਿਉਂ ਨਹੀਂ ਲਾਗੂ ਕੀਤਾ ਗਿਆ। ਬਿਜਲੀ ਸੋਧ ਬਿੱਲ ਰੱਦ ਕਰਨ ਦੀ ਗੱਲ ਹੋਈ ਸੀ , ਫਿਰ ਉਹ ਕਿਉਂ ਲਾਗੂ ਕੀਤਾ ਗਿਆ।

ਕਾਲੇ ਝੰਡੇ ਦਿਖਾ ਕੇ ਵਿਰੋਧ: ਇਸ ਦੇ ਨਾਲ ਹੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ। ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਰਾਣਾ ਗੁਰਮੀਤ ਸਿੰਘ ਸੋਢੀ ਵਿਰੁੱਧ ਪੈਲੇਸ ਦੇ ਬਾਹਰ ਇਕੱਠੇ ਹੋਏ ਸਨ। ਅਸੀਂ ਮੈਸਜ ਲਾਇਆ ਤਾਂ ਉਹ ਉੱਥੇ ਵੀ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜੇ ਸੀ। ਹੁਣ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਸਤੀ ਰਾਮ ਲਾਲ ਵਿਖੇ ਇਕੱਠੇ ਹੋਏ ਹਾਂ। ਇੱਥੇ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਦਿੱਤੇ ਬਿਨ੍ਹਾਂ ਭੱਜੇ ਹਨ। ਅਸੀਂ ਸ਼ਾਂਤ ਮਈ ਢੰਗ ਨਾਲ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਹੈ। ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ 'ਚ ਜਿੱਥੇ-ਜਿੱਥੇ ਵੀ ਉਹ ਪ੍ਰਚਾਰ ਕਰਨਗੇ, ਅਸੀਂ ਉੱਥੇ ਜਾ ਕੇ ਇਸੇ ਤਰ੍ਹਾਂ ਵਿਰੋਧ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.