ETV Bharat / bharat

ਭਾਜਪਾ ਦਫ਼ਤਰ 'ਚ Security ਦੀ ਨੌਕਰੀ ਲਈ ਅਗਨੀਵੀਰ ਨੂੰ ਪਹਿਲ ਦੇਣ ਦੇ ਬਿਆਨ ’ਤੇ ਭੜਕੇ ਲੋਕ, ਕਿਹਾ ਆਪਣੇ ਪੁੱਤ ਨੂੰ ਕਿਉਂ ਨਹੀਂ ਰੱਖ ਲੈਂਦਾ ਸੁਰੱਖਿਆ ਗਾਰਡ ?

author img

By

Published : Jun 19, 2022, 6:11 PM IST

Updated : Jun 19, 2022, 10:58 PM IST

ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦਾ ਬਿਆਨ, 'ਚਾਰ ਸਾਲ ਦੀ ਸੇਵਾ ਤੋਂ ਬਾਅਦ ਅਗਨੀਵੀਰ ਨੂੰ ਭਾਜਪਾ ਦਫ਼ਤਰ ਦੀ ਸੁਰੱਖਿਆ ਦਾ ਮੌਕਾ ਦਿੱਤਾ ਜਾਵੇਗਾ', ਹੁਣ ਵਿਵਾਦਾਂ 'ਚ ਘਿਰ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਸਾਂਸਦ ਵਰੁਣ ਗਾਂਧੀ ਨੇ ਇਸ ਨੂੰ ਅਪਮਾਨਜਨਕ ਦੱਸਿਆ ਹੈ।

ਅਗਨੀਵੀਰ ਤੇ ਭਾਜਪਾ ਆਗੂ ਦਾ ਵਿਵਾਦਿਤ ਬਿਆਨ
ਅਗਨੀਵੀਰ ਤੇ ਭਾਜਪਾ ਆਗੂ ਦਾ ਵਿਵਾਦਿਤ ਬਿਆਨ

ਨਵੀਂ ਦਿੱਲੀ: ਭਾਰਤੀ ਫੌਜ ਵਿੱਚ ਭਰਤੀ ਲਈ ਨਵੀਂ ਅਗਨੀਪੱਥ ਯੋਜਨਾ ਨੂੰ ਲੈ ਕੇ ਨੌਜਵਾਨਾਂ ਦੇ ਵਿਰੋਧ ਦੇ ਵਿਚਕਾਰ, ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੂੰ ਐਤਵਾਰ ਨੂੰ ਆਪਣੇ ਇਸ ਬਿਆਨ ਲਈ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਦਫਤਰ ਵਿੱਚ ਸੁਰੱਖਿਆ ਬਣਾਈ ਰੱਖਣੀ ਹੈ ਤਾਂ ਉਹ ਸਾਬਕਾ ਅਗਨੀਵੀਰ ਨੂੰ ਪਹਿਲ ਦੇਣਗੇ। ਉਨ੍ਹਾਂ ਇਹ ਗੱਲ ਨੌਜਵਾਨਾਂ ਲਈ ਇਸ ਸਕੀਮ ਦੇ ਵੱਖ-ਵੱਖ ਲਾਭਾਂ ਬਾਰੇ ਦੱਸਦਿਆਂ ਕਹੀ।

  • जिस महान सेना की वीर गाथाएँ कह सकने में समूचा शब्दकोश असमर्थ हो, जिनके पराक्रम का डंका समस्त विश्व में गुंजायमान हो, उस भारतीय सैनिक को किसी राजनीतिक दफ़्तर की ‘चौकीदारी’ करने का न्यौता, उसे देने वाले को ही मुबारक।

    भारतीय सेना माँ भारती की सेवा का माध्यम है, महज एक ‘नौकरी’ नहीं। pic.twitter.com/Ehq0rwx0zV

    — Varun Gandhi (@varungandhi80) June 19, 2022 " class="align-text-top noRightClick twitterSection" data=" ">

ਬਿਆਨ 'ਤੇ ਘਿਰਨ ਤੋਂ ਬਾਅਦ ਵਿਜੇਵਰਗੀਆ ਨੇ ਇਲਜ਼ਾਮ ਲਗਾਇਆ ਕਿ 'ਟੂਲਕਿੱਟ' ਗੈਂਗ ਨਾਲ ਜੁੜੇ ਲੋਕ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ 'ਕਰਮਵੀਰਾਂ' ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਜੇਵਰਗੀਆ ਨੇ ਇੰਦੌਰ 'ਚ ਭਾਜਪਾ ਦਫਤਰ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਫੌਜ ਦੀ ਸਿਖਲਾਈ 'ਚ ਅਨੁਸ਼ਾਸਨ ਅਤੇ ਆਗਿਆਕਾਰੀ ਸਭ ਤੋਂ ਮਹੱਤਵਪੂਰਨ ਚੀਜ਼ਾਂ ਹਨ ਅਤੇ ਅਗਨੀਪਥ ਯੋਜਨਾ ਤਹਿਤ ਸੇਵਾ ਦੌਰਾਨ ਨੌਜਵਾਨਾਂ 'ਚ ਇਹ ਦੋਵੇਂ ਗੁਣ ਵਿਕਸਿਤ ਹੋਣਗੇ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਫੌਜ ਵਿੱਚ ਅਗਨੀਪਥ ਸਕੀਮ ਤਹਿਤ ਸਿਖਲਾਈ ਲੈ ਕੇ ਚਾਰ ਸਾਲ ਸੇਵਾ ਕਰਨ ਤੋਂ ਬਾਅਦ ਉੱਥੋਂ ਨਿਕਲਦਾ ਹੈ ਤਾਂ ਉਸ ਦੇ ਹੱਥ ਵਿੱਚ 11 ਲੱਖ ਰੁਪਏ ਹੋਣਗੇ ਅਤੇ ਉਹ ਸੀਨੇ ’ਤੇ ਅਗਨੀਪੱਥ ਦਾ ਟੈਗ ਲਗਾ ਕੇ ਘੁੰਮੇਗਾ। ਭਾਜਪਾ ਦੇ ਜਨਰਲ ਸਕੱਤਰ ਨੇ ਅੱਗੇ ਕਿਹਾ, 'ਜੇਕਰ ਮੈਨੂੰ ਇਸ ਭਾਜਪਾ ਦਫ਼ਤਰ ਵਿੱਚ ਸੁਰੱਖਿਆ ਰੱਖਣੀ ਪਈ ਤਾਂ ਮੈਂ ਸਾਬਕਾ ਅਗਨੀਵੀਰ ਨੂੰ ਪਹਿਲ ਦੇਵਾਂਗਾ।'

ਕੇਜਰੀਵਾਲ ਨੇ ਭਾਜਪਾ ਤੇ ਚੁੱਕੇ ਸਵਾਲ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਸੰਸਦ ਵਰੁਣ ਗਾਂਧੀ ਸਮੇਤ ਕਈ ਸਿਆਸੀ ਹਸਤੀਆਂ ਨੇ ਵਿਜੇਵਰਗੀਆ ਦੇ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਬਿਆਨ 'ਤੇ ਹੰਗਾਮਾ ਮੱਚਣ ਤੋਂ ਬਾਅਦ ਵਿਜੇਵਰਗੀਆ ਨੇ ਟਵੀਟ ਕਰਕੇ ਸਪੱਸ਼ਟੀਕਰਨ ਦਿੱਤਾ, 'ਅਗਨੀਪਥ ਯੋਜਨਾ ਤੋਂ ਬਾਹਰ ਆਏ ਅਗਨੀਵੀਰ ਨੂੰ ਯਕੀਨੀ ਤੌਰ 'ਤੇ ਡਿਊਟੀ ਪ੍ਰਤੀ ਵਚਨਬੱਧ ਹੋਵੇਗਾ। ਫੌਜ ਵਿੱਚ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ, ਉਹ ਜਿਸ ਵੀ ਖੇਤਰ ਵਿੱਚ ਜਾਵੇਗਾ, ਉਸਦੀ ਉੱਤਮਤਾ ਵਰਤੀ ਜਾਵੇਗੀ। ਮੇਰਾ ਮਤਲਬ ਸਾਫ਼ ਸੀ।'

ਅਗਨੀਵੀਰ ਤੇ ਭਾਜਪਾ ਆਗੂ ਦਾ ਵਿਵਾਦਿਤ ਬਿਆਨ
ਅਗਨੀਵੀਰ ਤੇ ਭਾਜਪਾ ਆਗੂ ਦਾ ਵਿਵਾਦਿਤ ਬਿਆਨ

ਭਾਜਪਾ ਆਗੂ ਨੇ ਅੱਗੇ ਕਿਹਾ, 'ਟੂਲਕਿੱਟ ਗੈਂਗ ਨਾਲ ਜੁੜੇ ਲੋਕ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਵਰਕਰਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੇਸ਼ ਦੇ ਮਜ਼ਦੂਰਾਂ ਦਾ ਅਪਮਾਨ ਹੋਵੇਗਾ। ਦੇਸ਼ ਦੇ ਕੌਮੀ ਨਾਇਕਾਂ ਅਤੇ ਧਾਰਮਿਕ ਨਾਇਕਾਂ ਵਿਰੁੱਧ ਇਸ ਟੂਲਕਿੱਟ ਗੈਂਗ ਦੀਆਂ ਸਾਜ਼ਿਸ਼ਾਂ ਨੂੰ ਦੇਸ਼ ਚੰਗੀ ਤਰ੍ਹਾਂ ਜਾਣਦਾ ਹੈ।

ਰਾਹੁਲ ਗਾਂਧੀ ਨੇ ਘੇਰੀ ਭਾਜਪਾ: ਰਾਹੁਲ ਗਾਂਧੀ ਨੇ ਭਾਜਪਾ ਆਗੂ ਦੇ ਬਿਆਨ ਨੂੰ ਲੈਕੇ ਕੇਂਦਰ ਸਰਕਾਰ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਜਿੰਨ੍ਹਾਂ ਨੇ ਆਜ਼ਾਦੀ ਦੇ 52 ਸਾਲ ਤੱਕ ਤਿਰੰਗਾ ਨਹੀਂ ਲਹਿਰਾਇਆ, ਉਨ੍ਹਾਂ ਤੋਂ ਜਵਾਨਾਂ ਦੇ ਸਨਮਾਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਰਾਹੁਲ ਨੇ ਕਿਹਾ ਕਿ ਨੌਜਵਾਨਾਂ ਵਿੱਚ ਫੌਜ ਵਿੱਚ ਭਰਤੀ ਹੋਣ ਦਾ ਜੋਸ਼ ਹੈ, ਚੌਕੀਦਾਰ ਬਣ ਕੇ ਭਾਜਪਾ ਦੇ ਦਫ਼ਤਰਾਂ ਦੀ ਰਾਖੀ ਕਰਨ ਦਾ ਨਹੀਂ, ਸਗੋਂ ਦੇਸ਼ ਦੀ ਰੱਖਿਆ ਕਰਨ ਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਚੁੱਪੀ ਇਸ ਬੇਇੱਜ਼ਤੀ 'ਤੇ ਮੋਹਰ ਹੈ।

  • जिन्होंने आज़ादी के 52 सालों तक तिरंगा नहीं फहराया, उनसे जवानों के सम्मान की उम्मीद नहीं की जा सकती।

    युवा, सेना में भर्ती होने का जज़्बा, चौकीदार बन कर भाजपा कार्यालयों की रक्षा करने के लिए नहीं, देश की रक्षा के लिए रखते हैं।

    प्रधानमंत्री की चुप्पी इस बेइज़्ज़ती पर मोहर है।

    — Rahul Gandhi (@RahulGandhi) June 19, 2022 " class="align-text-top noRightClick twitterSection" data=" ">

ਅਗਨੀਵੀਰ ਨੂੰ ਲੈਕੇ ਭਾਜਪਾ ਆਗੂ ਦੇ ਆਏ ਇਸ ਬਿਆਨ ਤੋਂ ਬਾਅਦ ਜਿੱਥੇ ਸਿਆਸਤ ਭਖ ਚੁੱਕੀ ਹੈ ਉੱਥੇ ਹੀ ਦੇਸ਼ ਦੇ ਆਮ ਲੋਕਾਂ ਵਿੱਚ ਵੀ ਉਸ ਬਿਆਨ ਨੂੰ ਲੈਕੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵੱਖ ਵੱਖ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਨੌਜਵਾਨਾਂ ਦੀਆਂ ਸਾਹਮਣੇ ਆ ਰਹੀਆਂ ਹਨ।

ਸੋਸ਼ਲ ਮੀਡੀਆ ’ਤੇ ਮੱਚਿਆ ਬਵਾਲ: ਸੋਸ਼ਲ ਮੀਡੀਆ ਵੱਲੋਂ ਜਨਰਲ ਵੀਕੇ ਸਿੰਘ ਉੱਪਰ ਵੀ ਸਵਾਲ ਚੁੱਕੇ ਗਏ ਹਨ ਜਿੰਨ੍ਹਾਂ ਨੇ 40 ਸਾਲ ਦੇ ਕਰੀਬ ਸੇਵਾ ਨਿਭਾਉਣ ਤੋਂ ਬਾਅਦ ਵੀ ਕਾਰਜਕਾਲ ਵਿੱਚ ਵਾਧੇ ਦੀ ਮੰਗ ਕੀਤੀ ਸੀ। ਉਨ੍ਹਾਂ ਨੇ 6 ਮਹੀਨੇ ਦੇ ਵਾਧੇ ਲਈ ਅਦਾਲਤ ਦਾ ਰੁਖ ਕੀਤਾ ਸੀ। ਇਸਦੇ ਨਾਲ ਹੀ ਉਸ ਸੋਸ਼ਲ ਮੀਡੀਆ ਵਰਤੋਕਾਰ ਨੇ ਕਿਹਾ ਕਿ ਪਰ ਵੀਕੇ ਸਿੰਘ ਵੀ ਇਹ ਗੱਲ ਕਹਿ ਰਹਿ ਹਨ ਕਿ 4 ਸਾਲ ਦੀ ਨੌਕਰੀ ਚੰਗੀ ਹੈ। ਉਨ੍ਹਾਂ ਕਿਹਾ ਕਿ ਸੰਸਦ ਹੋਣ ਅਤੇ ਇੱਕ ਫੌਜ ਦੀ ਪੈਨਸ਼ਨ ਲੈਣਗੇ ਦੂਸਰੇ ਪਾਸੇ ਨੌਜਵਾਨਾਂ ਲਈ ਜਾਅਲੀ ਨੌਕਰੀ ਦੀ ਵਕਾਲਤ ਕਰਨਗੇ।

ਇਸ ਦੇ ਨਾਲ ਹੀ ਇੱਕ ਸੋਸ਼ਲ ਮੀਡੀਆ ਵਰਤੋਕਾਰ ਨੇ ਲਿਖਿਆ ਹੈ ਕਿ ਕੈਲਾਸ਼ ਵਿਜੇਵਰਗੀਆ ਨੂੰ ਆਪਣੇ ਪੁੱਤ ਨੂੰ ਭਾਜਪਾ ਦਫਤਰ ਵਿੱਚ ਸੁਰੱਖਿਆ ਲਈ ਕਿਉਂ ਨਹੀਂ ਰੱਖਦੇ। ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਕਿ ਉਸ ਕੰਮ ਤਾਂ ਗਰੀਬ ਅਬਦੁੱਲ ਦੀ ਲਿਚਿੰਗ ਕਰਨਾ ਹੈ। ਅਜਿਹੇ ਹੀ ਇੱਕ ਹੋਰ ਨੇ ਲਿਖਿਆ ਹੈ ਕਿ ਫੌਜ ਨੂੰ ਭਾਜਪਾ ਆਗੂਆਂ ਦਾ ਕੋਰਟ ਮਾਰਸ਼ਲ ਕਰਨਾ ਚਾਹੀਦਾ ਹੈ।

ਇਸਦੇ ਨਾਲ ਹੀ ਇੱਕ ਵਰਤੋਕਾਰ ਨੇ ਕਿਹਾ ਹੈ ਕਿ ਸੱਚ ਗੱਲ ਸਾਹਮਣੇ ਆ ਗਈ ਹੈ ਕਿ ਇਹ ਗਰੀਬ ਨੌਜਵਾਨ ਤੋਂ ਭਾਜਪਾ ਦਫਤਰ ਦਾ ਨਿਗਰਾਨੀ ਕਰਵਾਉਣ ਚਾਹੁੰਦੇ ਹਨ। ਇਸਦੇ ਨਾਲ ਹੀ ਇੱਕ ਹੋਰ ਨੇ ਕਿਹਾ ਕਿ ਅਸਲ ਵਿੱਚ ਸਕੀਮ ਇਹ ਹੈ ਕਿ ਭਾਜਪਾ ਦਫਤਰ ਦੇ ਨਾਲ ਨਾਲ ਅੰਬਾਨੀ-ਅੰਡਾਨੀ ਨੂੰ ਵੀ ਚੌਕੀਦਾਰ ਮਿਲ ਸਕਣ।

ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਕਿਹਾ ਕਿ ਇਹ ਦੇਸ਼ ਲਈ ਬਲਕਿ ਆਪਣੇ ਲਈ ਟਰੇਨਿੰਗ ਦਿਵਾ ਰਹੇ ਹਨ ਤਾਂ ਕਿ ਉਨ੍ਹਾਂ ਦੀ ਰਾਖੀ ਕਰ ਸਕਣ। ਨੌਜਵਾਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਜਾਗਣਾ ਪਵੇਗਾ।

ਇਹ ਵੀ ਪੜ੍ਹੋ: ਅਗਨੀਪਥ ਸਕੀਮ ਨਹੀਂ ਹੋਵੇਗੀ ਵਾਪਸ, 'ਅਗਨੀਵੀਰ' ਰਾਹੀਂ ਹੀ ਹੋਵੇਗੀ ਭਰਤੀ

Last Updated : Jun 19, 2022, 10:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.