ETV Bharat / entertainment

ਨੈੱਟਫਲਿਕਸ 'ਤੇ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਟੌਪ 5 ਫਿਲਮਾਂ, 'ਐਨੀਮਲ' ਅਤੇ 'ਲਾਪਤਾ ਲੇਡੀਜ਼' ਨਹੀਂ ਤੋੜ ਸਕੀਆਂ ਇਸ ਫਿਲਮ ਦਾ ਰਿਕਾਰਡ - Most Watched Movies On Netflix

author img

By ETV Bharat Entertainment Team

Published : May 24, 2024, 5:33 PM IST

Most Watched Movies On Netflix: ਇਹ 5 ਬਾਲੀਵੁੱਡ ਫਿਲਮਾਂ ਨੈੱਟਫਲਿਕਸ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ ਵੇਖੀਆਂ ਗਈਆਂ ਹਨ। ਇਸ ਲਿਸਟ ਵਿੱਚ ਲਾਪਤਾ ਲੇਡੀਜ਼ ਅਤੇ ਹੋਰ ਕਈ ਫਿਲਮਾਂ ਸ਼ਾਮਿਲ ਹਨ।

Most Watched Movies On Netflix
Most Watched Movies On Netflix (instagram)

ਹੈਦਰਾਬਾਦ: ਪਹਿਲਾਂ ਫਿਲਮ ਥੀਏਟਰ ਉਤੇ ਰਿਲੀਜ਼ ਹੋਣ ਤੋਂ ਬਾਅਦ ਟੀਵੀ 'ਤੇ ਆਉਂਦੀ ਸੀ, ਪਰ ਸੋਸ਼ਲ ਮੀਡੀਆ ਦੇ ਦੌਰ ਵਿੱਚ ਹੁਣ ਅਜਿਹਾ ਨਹੀਂ ਹੈ। ਅੱਜ ਦੇ ਯੁੱਗ ਵਿੱਚ ਫਿਲਮ ਪਹਿਲਾਂ ਸਿਨੇਮਾਘਰਾਂ ਵਿੱਚ ਅਤੇ ਫਿਰ ਓਟੀਟੀ 'ਤੇ ਆਉਂਦੀ ਹੈ।

ਜਿਸ ਕਾਰਨ ਲੋਕ ਇਸਨੂੰ ਘਰ ਵਿੱਚ ਬੈਠ ਕੇ ਟੀਵੀ 'ਤੇ ਦੇਖ ਸਕਦੇ ਹਨ। ਹੁਣ ਇੱਕ ਸੂਚੀ ਸਾਹਮਣੇ ਆਈ ਹੈ, ਜਿਸ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਾਲ ਵਿੱਚ ਹੁਣ ਤੱਕ ਰਿਲੀਜ਼ ਹੋਈਆਂ ਇਨ੍ਹਾਂ ਬਾਲੀਵੁੱਡ ਫਿਲਮਾਂ ਨੂੰ ਕਿੰਨੇ ਵਿਊਜ਼ ਮਿਲੇ ਹਨ, ਜੋ ਕਿ ਥੀਏਟਰ ਤੋਂ ਰਿਲੀਜ਼ ਹੋਣ ਤੋਂ ਬਾਅਦ ਨੈੱਟਫਲਿਕਸ 'ਤੇ ਸਟ੍ਰੀਮ ਕੀਤੀਆਂ ਗਈਆਂ ਸਨ।

ਫਾਈਟਰ: ਤੁਹਾਨੂੰ ਦੱਸ ਦੇਈਏ ਕਿ 25 ਜਨਵਰੀ 2024 ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਏਰੀਅਲ ਐਕਸ਼ਨ ਫਿਲਮ ਫਾਈਟਰ ਇਸ ਸਾਲ ਨੈੱਟਫਲਿਕਸ 'ਤੇ ਸਭ ਤੋਂ ਵੱਧ ਦੇਖੀ ਗਈ ਹੈ। ਪਠਾਨ ਨਿਰਦੇਸ਼ਕ ਸਿਧਾਰਥ ਆਨੰਦ ਨੇ ਫਿਲਮ ਬਣਾਈ ਹੈ। ਫਿਲਮ ਨੂੰ ਨੈੱਟਫਲਿਕਸ 'ਤੇ ਸਭ ਤੋਂ ਵੱਧ 14 ਮਿਲੀਅਨ ਵਿਊਜ਼ ਮਿਲੇ ਹਨ।

ਲਾਪਤਾ ਲੇਡੀਜ਼: ਇਸ ਦੇ ਨਾਲ ਹੀ ਆਮਿਰ ਖਾਨ ਦੀ ਦੂਜੀ ਪਤਨੀ ਕਿਰਨ ਰਾਓ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਲਾਪਤਾ ਲੇਡੀਜ਼ ਨੇ OTT ਦੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਸੋਸ਼ਲ ਡਰਾਮਾ ਫਿਲਮ ਨੂੰ ਨੈੱਟਫਲਿਕਸ 'ਤੇ 13.95 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲਾਪਤਾ ਲੇਡੀਜ਼ ਨੇ ਵਿਊਜ਼ ਦੇ ਮਾਮਲੇ 'ਚ 2023 ਦੀ ਸਭ ਤੋਂ ਵੱਡੀ ਹਿੱਟ ਫਿਲਮ 'ਐਨੀਮਲ' ਨੂੰ ਪਛਾੜ ਦਿੱਤਾ ਹੈ।

ਐਨੀਮਲ: ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ, ਅਨਿਲ ਕਪੂਰ ਅਤੇ ਬੌਬੀ ਦਿਓਲ ਸਟਾਰਰ ਸ਼ਕਤੀਸ਼ਾਲੀ ਫਿਲਮ ਐਨੀਮਲ 1 ਦਸੰਬਰ 2023 ਨੂੰ ਰਿਲੀਜ਼ ਹੋਈ ਸੀ, ਸਿਨੇਮਾਘਰਾਂ ਤੋਂ ਰਿਲੀਜ਼ ਹੋਣ ਤੋਂ ਬਾਅਦ ਨੈੱਟਫਲਿਕਸ 'ਤੇ ਆਈ ਅਤੇ ਇਸ ਨੂੰ 13.60 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਸ਼ੈਤਾਨ: ਸਾਲ 2024 ਵਿੱਚ ਰਿਲੀਜ਼ ਹੋਈ ਅਜੈ ਦੇਵਗਨ ਅਤੇ ਆਰ ਮਾਧਵਨ ਸਟਾਰਰ ਬਲੈਕ ਮੈਜਿਕ ਡਰਾਉਣੀ ਫਿਲਮ ਸ਼ੈਤਾਨ ਨੇ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ। ਜਦੋਂ ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ ਤਾਂ ਇਸ ਫਿਲਮ ਨੂੰ 13 ਮਿਲੀਅਨ ਲੋਕਾਂ ਨੇ ਦੇਖਿਆ ਹੈ।

ਡੰਕੀ: ਸ਼ਾਹਰੁਖ ਖਾਨ ਦੀ ਫਿਲਮ ਡੰਕੀ ਵੀ ਨੈੱਟਫਲਿਕਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਊਜ਼ ਪ੍ਰਾਪਤ ਕਰਨ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਹੈ, ਜਿਸ ਨੇ ਬਾਕਸ ਆਫਿਸ 'ਤੇ 400 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਨੈੱਟਫਲਿਕਸ 'ਤੇ ਡੰਕੀ ਨੂੰ 10.80 ਮਿਲੀਅਨ ਮਿਲੇ ਹਨ। ਇਹ ਫਿਲਮ ਪਿਛਲੇ ਸਾਲ 21 ਦਸੰਬਰ ਨੂੰ ਰਿਲੀਜ਼ ਹੋਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.