ETV Bharat / technology

iOS ਯੂਜ਼ਰਸ ਦਾ ਵਟਸਐਪ ਹੋਇਆ ਗ੍ਰੀਨ, ਲੋਕਾਂ ਨੂੰ ਨਹੀਂ ਆ ਰਿਹਾ ਪਸੰਦ, X 'ਤੇ ਲਗਾਤਾਰ ਕਰ ਰਹੇ ਨੇ ਸ਼ਿਕਾਇਤਾਂ - WhatsApp Latest News

author img

By ETV Bharat Tech Team

Published : Apr 29, 2024, 10:40 AM IST

WhatsApp Latest News
WhatsApp Latest News

WhatsApp Latest News: ਵਟਸਐਪ ਨੇ ਆਪਣੇ ioS ਯੂਜ਼ਰਸ ਲਈ ਕਲਰ 'ਚ ਬਦਲਾਅ ਕਰ ਦਿੱਤਾ ਹੈ। ਪਹਿਲਾ ਆਈਫੋਨ ਯੂਜ਼ਰਸ ਨੂੰ ਵਟਸਐਪ ਬਲੂ ਕਲਰ 'ਚ ਨਜ਼ਰ ਆਉਦਾ ਸੀ, ਪਰ ਹੁਣ ਬਦਲਾਅ ਤੋਂ ਬਾਅਦ iOS ਯੂਜ਼ਰਸ ਦਾ ਵਟਸਐਪ ਗ੍ਰੀਨ ਹੋ ਗਿਆ ਹੈ। ਇਸ ਬਾਰੇ ਲੋਕ ਲਗਾਤਾਰ X 'ਤੇ ਗੱਲ ਕਰ ਰਹੇ ਹਨ।

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ iOS ਯੂਜ਼ਰਸ ਲਈ ਵਟਸਐਪ ਦਾ ਰੰਗ ਬਦਲ ਦਿੱਤਾ ਹੈ। ਇਹ ਰੰਗ ਬਲੂ ਤੋਂ ਗ੍ਰੀਨ ਹੋ ਗਿਆ ਹੈ, ਜਿਸ ਤੋਂ ਬਾਅਦ ਹਰ ਕੋਈ X 'ਤੇ ਵਟਸਐਪ ਦੇ ਇਸ ਅਪਡੇਟ ਨੂੰ ਲੈ ਕੇ ਗੱਲ ਕਰ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਲਈ ਇਹ ਬਦਲਾਅ ਇਸ ਸਾਲ ਫਰਵਰੀ ਮਹੀਨੇ ਹੀ ਰੋਲਆਊਟ ਹੋਇਆ ਸੀ। ਹਾਲਾਂਕਿ, ਭਾਰਤ 'ਚ ਰਹਿਣ ਵਾਲੇ ਯੂਜ਼ਰਸ ਨੂੰ ਇਹ ਅਪਡੇਟ ਹੁਣ ਦੇਖਣ ਨੂੰ ਮਿਲ ਰਿਹਾ ਹੈ।

WhatsApp Latest News
WhatsApp Latest News

ਯੂਜ਼ਰਸ ਦੇ ਰਹੇ ਪ੍ਰਤੀਕਿਰੀਆਂ: ਵਟਸਐਪ ਦੇ ਨਵੇਂ ਲੁੱਕ ਨੂੰ ਲੈ ਕੇ ਲੋਕ ਆਪਣੀ ਅਲੱਗ-ਅਲੱਗ ਪ੍ਰਤੀਕਿਰੀਆ ਦੇ ਰਹੇ ਹਨ। ਵਟਸਐਪ 'ਚ ਹੋਏ ਇਸ ਬਦਲਾਅ ਨੂੰ ਲੋਕ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ। ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਨੂੰ ਪਹਿਲਾ ਤੋਂ ਹੀ ਵਟਸਐਪ ਗ੍ਰੀਨ ਕਲਰ 'ਚ ਮਿਲਦਾ ਹੈ ਅਤੇ ਆਈਫੋਨ ਯੂਜ਼ਰਸ ਦਾ ਵਟਸਐਪ ਬਲੂ ਕਲਰ 'ਚ ਹੁੰਦਾ ਸੀ, ਜੋ ਕਿ ਹੁਣ ਗ੍ਰੀਨ 'ਚ ਕਰ ਦਿੱਤਾ ਗਿਆ ਹੈ।

WhatsApp Latest News
WhatsApp Latest News

ਵਟਸਐਪ ਨੂੰ ਗ੍ਰੀਨ ਕਲਰ 'ਚ ਲਿਆਉਣ ਪਿੱਛੇ ਮਕਸਦ: ਕੰਪਨੀ ਦਾ ਦਾਅਵਾ ਹੈ ਕਿ ਇਸ ਨਵੇਂ ਬਦਲਾਅ ਨੂੰ ਯੂਜ਼ਰਸ ਦੀਆਂ ਅੱਖਾਂ ਦਾ ਧਿਆਨ ਰੱਖਦੇ ਹੋਏ ਲਿਆਂਦਾ ਗਿਆ ਹੈ। ਹਾਲਾਂਕਿ, ਯੂਜ਼ਰਸ ਦਾ ਕਹਿਣਾ ਹੈ ਕਿ ਵਟਸਐਪ ਦਾ ਗ੍ਰੀਨ ਕਲਰ ਜ਼ਿਆਦਾ ਪਰੇਸ਼ਾਨੀ ਦੇ ਰਿਹਾ ਹੈ।

ਵਟਸਐਪ ਕਰ ਰਿਹਾ ਮੁਸ਼ਕਿਲਾਂ ਦਾ ਸਾਹਮਣਾ: ਇਸ ਤੋਂ ਇਲਾਵਾ, ਵਟਸਐਪ ਨੂੰ ਆਪਣੇ ਇੱਕ ਫੀਚਰ ਦੇ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਫੀਚਰ ਦਾ ਨਾਮ ਐਂਡ ਟੂ ਐਂਡ ਇਨਕ੍ਰਿਪਸ਼ਨ ਹੈ। ਇਸ ਫੀਚਰ ਕਰਕੇ ਵਟਸਐਪ ਦਿੱਲੀ ਹਾਈਕੋਰਟ ਦੇ ਕਟਹਿਰੇ ਵਿੱਚ ਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨੂੰ ਬੰਦ ਕਰਨ ਲਈ ਕੰਪਨੀ ਨੂੰ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੰਪਨੀ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਫੀਚਰ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ, ਤਾਂ ਮੈਸੇਜਿੰਗ ਪਲੇਟਫਾਰਮ ਭਾਰਤ 'ਚ ਬੰਦ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.