ETV Bharat / technology

Vivo T3x 5G ਸਮਾਰਟਫੋਨ ਦੀ ਮੁੜ ਇਸ ਦਿਨ ਹੋਵੇਗੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Vivo T3x 5G Sale

author img

By ETV Bharat Tech Team

Published : Apr 28, 2024, 4:50 PM IST

Vivo T3x 5G Sale
Vivo T3x 5G Sale

Vivo T3x 5G Sale: Vivo ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Vivo T3x 5G ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ ਦੀ ਪਹਿਲੀ ਸੇਲ ਵੀ ਹੋ ਚੁੱਕੀ ਹੈ। ਜੇਕਰ ਤੁਸੀਂ ਸੇਲ ਦੌਰਾਨ ਇਸ ਫੋਨ ਨੂੰ ਨਹੀਂ ਖਰੀਦ ਸਕੇ, ਤਾਂ ਕੰਪਨੀ ਗ੍ਰਾਹਕਾਂ ਨੂੰ ਇੱਕ ਹੋਰ ਮੌਕਾ ਦੇ ਰਹੀ ਹੈ।

ਹੈਦਰਾਬਾਦ: Vivo ਨੇ ਆਪਣੇ ਗ੍ਰਾਹਕਾਂ ਲਈ Vivo T3x 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਪਹਿਲੀ ਸੇਲ ਵੀ ਲਾਈਵ ਹੋ ਚੁੱਕੀ ਹੈ। ਹੁਣ ਕੰਪਨੀ Vivo T3x 5G ਦੀ ਅਗਲੀ ਸੇਲ ਨੂੰ ਲਾਈਵ ਕਰਨ ਦੀ ਤਿਆਰੀ 'ਚ ਹੈ। Vivo T3x 5G ਸਮਾਰਟਫੋਨ ਦੀ 1 ਮਈ ਨੂੰ ਦੁਬਾਰਾ ਸੇਲ ਹੋਣ ਜਾ ਰਹੀ ਹੈ। ਇਸ ਸੇਲ 'ਚ ਬੈਂਕ ਆਫ਼ਰਸ ਦੇ ਨਾਲ ਤੁਸੀਂ ਘੱਟ ਕੀਮਤ 'ਤੇ ਇਹ ਫੋਨ ਖਰੀਦ ਸਕਦੇ ਹੋ।

Vivo T3x 5G ਦੀ ਮੁੜ ਹੋਵੇਗੀ ਸੇਲ: Vivo T3x 5G ਦੀ ਅਗਲੀ ਸੇਲ 1 ਮਈ ਨੂੰ ਦੁਪਹਿਰ 12 ਵਜੇ ਲਾਈਵ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਸੇਲ ਦੌਰਾਨ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।

Vivo T3x 5G ਸਮਾਰਟਫੋਨ 'ਤੇ ਮਿਲਣਗੇ ਆਫ਼ਰਸ: Vivo T3x 5G ਦੀ ਦੂਸਰੀ ਸੇਲ 'ਚ ਵੀ ਇਸ ਫੋਨ 'ਤੇ ਕਈ ਆਫ਼ਰਸ ਦਿੱਤੇ ਜਾ ਰਹੇ ਹਨ। ਇਸ ਫੋਨ ਦੇ 6GB+128GB ਸਟੋਰੇਜ ਵਾਲੇ ਮਾਡਲ 'ਤੇ 1000 ਰੁਪਏ ਦਾ ਡਿਸਕਾਊਂਟ ਅਤੇ 8GB+128GB 'ਤੇ 1500 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਹ ਡਿਸਕਾਊਂਟ HDFC ਅਤੇ SBI ਬੈਂਕ ਕਾਰਡ ਦੇ ਨਾਲ ਖਰੀਦਦਾਰੀ ਕਰਨ 'ਤੇ ਦਿੱਤਾ ਜਾ ਰਿਹਾ ਹੈ।

Vivo T3x 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+128GB ਵਾਲੇ ਮਾਡਲ ਦੀ ਕੀਮਤ 13,499 ਰੁਪਏ, 6GB+128GB ਦੀ ਕੀਮਤ 14,999 ਰੁਪਏ ਅਤੇ 8GB+128GB ਦੀ ਕੀਮਤ 16,499 ਰੁਪਏ ਰੱਖੀ ਗਈ ਹੈ। ਸੇਲ ਦੌਰਾਨ ਮਿਲ ਰਹੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਦੇ 4GB+128GB ਵਾਲੇ ਮਾਡਲ ਨੂੰ 12,499 ਰੁਪਏ, 6GB+128GB ਨੂੰ 13,499 ਰੁਪਏ ਅਤੇ 8GB+128GB ਨੂੰ 14,999 ਰੁਪਏ 'ਚ ਖਰੀਦ ਸਕੋਗੇ।

vivo T3x 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ ਫੁੱਲ HD+LCD ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1000nits ਪੀਕ ਬ੍ਰਾਈਟਨੈੱਸ ਅਤੇ 2400x1080 ਪਿਕਸਲ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 4GB+6GB+8GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP+2MP ਦਾ ਬੈਕ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 44 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.