ETV Bharat / technology

Realme Narzo 70 5G ਦੀ ਕੱਲ੍ਹ ਹੋਵੇਗੀ ਸਪੈਸ਼ਲ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Realme Narzo 70 5G Sale

author img

By ETV Bharat Tech Team

Published : Apr 28, 2024, 11:59 AM IST

Realme Narzo 70 5G Sale
Realme Narzo 70 5G Sale

Realme Narzo 70 5G Sale: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme Narzo 70 5G ਨੂੰ ਲਾਂਚ ਕੀਤਾ ਹੈ। ਕੱਲ ਇਸ ਫੋਨ ਦੀ ਸਪੈਸ਼ਲ ਸੇਲ ਸ਼ੁਰੂ ਹੋਣ ਜਾ ਰਹੀ ਹੈ।

ਹੈਦਰਾਬਾਦ: Realme ਨੇ 24 ਅਪ੍ਰੈਲ ਨੂੰ ਆਪਣੇ ਗ੍ਰਾਹਕਾਂ ਲਈ Realme Narzo 70 5G ਨੂੰ ਲਾਂਚ ਕੀਤਾ ਸੀ। ਇਹ ਫੋਨ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੀ ਕੱਲ੍ਹ ਸਪੈਸ਼ਲ ਸੇਲ ਲਾਈਵ ਹੋਣ ਜਾ ਰਹੀ ਹੈ। ਇਹ ਸੇਲ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਅਤੇ ਤੁਸੀਂ Realme Narzo 70 5G ਨੂੰ ਦੁਪਹਿਰ 2 ਵਜੇ ਤੱਕ ਖਰੀਦ ਸਕੋਗੇ।

Realme Narzo 70 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme Narzo 70 5G ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਅਤੇ 8GB+128GB ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਪਹਿਲੀ ਸੇਲ 'ਚ ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ।

Realme Narzo 70 5G 'ਤੇ ਮਿਲਣਗੇ ਆਫ਼ਰਸ: ਸੇਲ ਦੌਰਾਨ Realme Narzo 70 5G 'ਤੇ ਡਿਸਕਾਊਂਟ ਵੀ ਆਫ਼ਰ ਕੀਤਾ ਜਾ ਰਿਹਾ ਹੈ। ਇਸ ਫੋਨ ਦੇ 6GB+128GB ਵਾਲੇ ਮਾਡਲ 'ਤੇ 1,000 ਰੁਪਏ ਦੇ ਕੂਪਨ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 14,999 ਰੁਪਏ ਅਤੇ 8GB+128GB ਨੂੰ 1,000 ਰੁਪਏ ਦੇ ਕੂਪਨ ਡਿਸਕਾਊਂਟ ਤੋਂ ਬਾਅਦ 15,999 ਰੁਪਏ 'ਚ ਖਰੀਦ ਸਕੋਗੇ।

Realme Narzo 70 5G ਦੀ ਖਰੀਦਦਾਰੀ: Realme Narzo 70 5G ਨੂੰ ਤੁਸੀਂ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ realme.com ਜਾਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਇਸ ਫੋਨ ਨੂੰ Ice Blue ਅਤੇ Forest Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Realme Narzo 70 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2000nits ਪੀਕ ਬ੍ਰਾਈਟਨੈੱਸ, 2400x 1080 ਪਿਕਸਲ FHD+Resolution ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 5G ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB+128GB ਅਤੇ 6GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 2MP ਦਾ ਮੋਨੋ ਕੈਮਰਾ, 50MP ਦਾ AI ਕੈਮਰਾ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.