ETV Bharat / technology

Realme 12 ਸੀਰੀਜ਼ ਇਸ ਦਿਨ ਹੋਵੇਗੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Punjabi Team

Published : Jan 24, 2024, 4:11 PM IST

Realme 12 Series Launch Date: Realme ਆਪਣੇ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 29 ਜਨਵਰੀ ਦੇ ਦਿਨ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ।

Realme 12 Series Launch Date
Realme 12 Series Launch Date

ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Realme 12 ਪ੍ਰੋ ਅਤੇ Realme 12 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹਨ। ਇਸ ਸਮਾਰਟਫੋਨ ਨੂੰ 29 ਜਨਵਰੀ ਦੇ ਦਿਨ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਪਿਛਲੇ ਹਫ਼ਤੇ ਇਸ ਸੀਰੀਜ਼ ਦੇ ਕੁਝ ਫੀਚਰਸ ਆਨਲਾਈਨ ਲੀਕ ਹੋ ਗਏ ਸੀ ਅਤੇ ਹੁਣ ਪੈਕਜਿੰਗ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਰਾਹੀ Realme 12 ਪ੍ਰੋ ਪਲੱਸ ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਆਈ ਹੈ।

Realme 12 ਸੀਰੀਜ਼ ਬਾਰੇ ਜਾਣਕਾਰੀ ਆਈ ਸਾਹਮਣੇ: Realme 12 ਪ੍ਰੋ ਪਲੱਸ ਦੇ ਰਿਟੇਲ ਬਾਕਸ ਦਾ ਪਿਛਲਾ ਭਾਗ ਕਿਵੇਂ ਦਾ ਨਜ਼ਰ ਆਉਦਾ ਹੈ, ਇਸ ਬਾਰੇ ਜਾਣਕਾਰੀ ਲੀਕ ਹੋਈ ਹੈ। ਇਸ 'ਚ ਸਮਾਰਟਫੋਨ ਦਾ ਨਾਮ ਵੀ ਲਿਖਿਆ ਹੈ। ਬਾਕਸ 'ਤੇ ਦੱਸੇ ਗਏ ਫੀਚਰਸ 'ਚ OIS ਦੇ ਨਾਲ ਇੱਕ ਪੈਰੀਸਕੋਪ ਪੋਰਟਰੇਟ ਕੈਮਰਾ, ਸੋਨੀ IMX890 OIS ਕੈਮਰਾ ਮਿਲਦਾ ਹੈ। ਪ੍ਰੋਸੈਸਰ ਦੇ ਤੈਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਦੀ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ।

Realme 12 Pro+ ਦੇ ਫੀਚਰਸ: ਪਿਛਲੇ ਲੀਕ ਅਤੇ ਕੰਪਨੀ ਦੁਆਰਾ ਸ਼ੇਅਰ ਕੀਤੇ ਗਏ ਫੀਚਰਸ ਇੱਕ ਸਮਾਨ ਹਨ। ਇਸ ਸਮਾਰਟਫੋਨ 'ਚ 6.7 ਇੰਚ ਦੀ AMOLED FHD+ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਮਿਲਣ ਦੀ ਗੱਲ ਵੀ ਕਹੀ ਜਾ ਰਹੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 12GB ਰੈਮ ਅਤੇ 512GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Realme 12 Pro+ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਸੋਨੀ IMX890 ਪ੍ਰਾਈਮਰੀ ਲੈਂਸ OIS ਦੇ ਨਾਲ ਅਤੇ 120x ਜ਼ੂਮ ਦੇ ਨਾਲ 64MP ਪੈਰੀਸਕੋਪ ਲੈਂਸ ਮਿਲਣ ਦੀ ਉਮੀਦ ਹੈ। ਤੀਜੇ ਕੈਮਰੇ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Realme 12 Pro+ ਦੇ ਕਲਰ: ਕੰਪਨੀ ਨੇ ਖੁਲਾਸਾ ਕੀਤਾ ਹੈ ਕਿ Realme 12 Pro+ ਸਮਾਰਟਫੋਨ ਨੂੰ Navigator Beige ਅਤੇ Submarine Blue Color ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.