ETV Bharat / state

ਨਹੀਂ ਰੁਕ ਰਿਹਾ ਸੁਖਪਾਲ ਖਹਿਰਾ ਦੇ ਬਿਆਨ ਤੇ ਵਿਵਾਦ, ਨਰਿੰਦਰ ਮੋਦੀ ਨੇ ਵੀ ਰੈਲੀ ਦੌਰਾਨ ਚੁੱਕਿਆ ਮੁੱਦਾ, ਕਾਂਗਰਸੀ ਦੇ ਰਹੇ ਸਫਾਈ, 'ਆਪ' ਦੀ ਵੀ ਚੁਟਕੀ - The issue of Khaira statement

author img

By ETV Bharat Punjabi Team

Published : May 23, 2024, 7:28 PM IST

The issue of Khaira's statement: ਲੁਧਿਆਣਾ ਦੇ ਵਿੱਚ ਅੱਜ ਪਹੁੰਚੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਨੇ ਵੀ ਕਿਹਾ ਹੈ ਕਿ ਕਾਂਗਰਸ ਗੁਰੂ ਨਾਨਕ ਸਾਹਿਬ ਦੀ ਮਾਨਤਾ ਤੇ ਚੱਲਦੀ ਹੈ। ਦੂਜੇ ਪਾਸੇ ਸੁਖਪਾਲ ਖਹਿਰਾ ਦੇ ਬਿਆਨ ਤੇ ਮੁੱਦਾ ਨਹੀਂ ਰੁਕ ਰਿਹਾ। ਨਰਿੰਦਰ ਮੋਦੀ ਨੇ ਵੀ ਰੈਲੀ ਦੌਰਾਨ ਇਸਦਾ ਮੁੱਦਾ ਚੁੱਕਿਆ ਗਿਆ ਹੈ। ਪੜ੍ਹੋ ਪੂਰੀ ਖਬਰ...

The issue of Khaira's statement
ਨਹੀਂ ਰੁੱਕ ਰਿਹਾ ਖਹਿਰਾ ਦੇ ਬਿਆਨ ਤੇ ਵਿਵਾਦ (Etv Bharat Ludhiana)

ਨਹੀਂ ਰੁੱਕ ਰਿਹਾ ਖਹਿਰਾ ਦੇ ਬਿਆਨ ਤੇ ਵਿਵਾਦ (Etv Bharat Ludhiana)

ਲੁਧਿਆਣਾ: ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਵੱਲੋਂ ਗੈਰ ਪੰਜਾਬੀਆਂ ਦੇ ਪੰਜਾਬ ਦੇ ਵਿੱਚ ਜਮੀਨਾਂ ਖਰੀਦਣ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਤੇ ਵਿਵਾਦ ਲਗਾਤਾਰ ਜਾਰੀ ਹੈ। ਇਸ ਬਿਆਨ ਨੂੰ ਲੈ ਕੇ ਨਾ ਸਿਰਫ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੇ ਨਾਲ ਆਮ ਆਦਮੀ ਪਾਰਟੀ ਅਤੇ ਹੁਣ ਸਿੱਧਾ ਪੀਐਮ ਨਰਿੰਦਰ ਮੋਦੀ ਉਮੀਦਵਾਰ ਭਾਜਪਾ ਵੀ ਸਵਾਲ ਖੜੇ ਕਰ ਰਹੇ ਹਨ। ਉਨ੍ਹਾਂ ਨੇ ਬੀਤੇ ਦਿਨ ਆਪਣੀ ਇੱਕ ਰੈਲੀ ਦੇ ਦੌਰਾਨ ਸਿੱਧੇ ਤੌਰ ਤੇ ਕਿਹਾ ਕਿ ਪੰਜਾਬ ਦੇ ਇੱਕ ਕਾਂਗਰਸ ਦੇ ਆਗੂ ਕਹਿ ਰਹੇ ਹਨ ਕਿ ਪੰਜਾਬ ਦੇ ਵਿੱਚੋਂ ਜਿਹੜੇ ਪਰਵਾਸੀ ਆਉਂਦੇ ਹਨ, ਉਨ੍ਹਾਂ ਨੂੰ ਜਮੀਨਾਂ ਖਰੀਦਣ ਨਹੀਂ ਦਿੱਤੀਆਂ ਜਾਣਗੀਆਂ, ਉਨ੍ਹਾਂ ਨੂੰ ਇੱਥੋਂ ਭਜਾ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਅਤੇ ਕਾਂਗਰਸ ਵੱਲੋਂ ਆਪਣੀ ਸਫਾਈ ਵੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਸਫਾਈ ਦਿੱਤੀ ਗਈ ਹੈ। ਪਰ ਦੂਜੇ ਪਾਸੇ ਲਗਾਤਾਰ ਭਾਜਪਾ ਇਸ ਮੁੱਦੇ ਦੇ ਕਾਂਗਰਸ ਨੂੰ ਘੇਰ ਰਹੀ ਹੈ।

ਨਿਸ਼ਾਨੇ 'ਤੇ ਹੈ ਕਾਂਗਰਸ: ਨਾ ਸਿਰਫ ਭਾਜਪਾ ਦੇ ਸੀਨੀਅਰ ਲੀਡਰ ਸਗੋਂ ਖੁਦ ਨਰਿੰਦਰ ਮੋਦੀ ਵੀ ਇਸ ਮੁੱਦੇ ਨੂੰ ਲੈ ਕੇ ਰੈਲੀਆਂ ਦੇ ਵਿੱਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਹਨ। ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਸਫਾਈਆਂ ਦਿੰਦੀ ਨਜ਼ਰ ਆ ਰਹੀ ਹੈ। ਪੰਜਾਬ ਭਰ ਦੇ ਵਿੱਚ ਪ੍ਰਵਾਸੀ ਭਾਈਚਾਰਾ ਸੁਖਪਾਲ ਖਹਿਰੇ ਦੇ ਇਸ ਬਿਆਨ ਤੇ ਵਿਰੋਧ ਕੀਤਾ ਰਿਹਾ ਹੈ। ਬੀਤੇ ਦਿਨ ਲੁਧਿਆਣਾ ਦੇ ਵਿੱਚ ਵੀ ਪ੍ਰਵਾਸੀ ਭਾਈਚਾਰੇ ਵੱਲੋਂ ਕਾਂਗਰਸ ਦੇ ਮੁੱਖ ਚੋਣ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਸੁਖਪਾਲ ਖਹਿਰਾ ਅਤੇ ਰਾਜਾ ਵੜਿੰਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਅਮਨਦੀਪ ਸਿੰਘ ਮੋਹੀ ਨੇ ਕਿਹਾ ਹੈ ਕਿ ਅਜਿਹੀ ਬਿਆਨਬਾਜ਼ੀ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਸਾਡਾ ਅਹਿਮ ਹਿੱਸਾ ਹੈ, ਉਨ੍ਹਾਂ ਕਰਕੇ ਹੀ ਸਾਡੇ ਕੰਮ ਚਲਦੇ ਹਨ। ਸਾਡੀ ਫੈਕਟਰੀ ਦੇ ਵਿੱਚ, ਸਾਡੇ ਖੇਤਾਂ ਦੇ ਵਿੱਚ ਉਨ੍ਹਾਂ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਉੱਥੇ ਵੀ ਦੂਜੇ ਪਾਸੇ ਪ੍ਰਵਾਸੀ ਭਾਈਚਾਰੇ ਨੇ ਕਿਹਾ ਹੈ ਕਿ ਉਹ ਕਾਂਗਰਸ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ। ਜੇਕਰ ਕੋਈ ਕਾਂਗਰਸ ਦਾ ਸੀਨੀਅਰ ਲੀਡਰ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਲਈ ਆਵੇਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ।

2022 'ਚ ਸਾਬਕਾ ਮੁੱਖ ਮੰਤਰੀ ਦਾ ਬਿਆਨ: ਦਰਅਸਲ ਇਸ ਤੋਂ ਪਹਿਲਾਂ ਵੀ ਕਾਂਗਰਸ ਇਸ ਮੁੱਦੇ ਤੇ ਫਸ ਚੁੱਕੀ ਹੈ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਦਿੱਤੀ ਗਈ ਸੀ। ਜਿਸ ਕਰਕੇ ਪ੍ਰਵਾਸੀ ਭਾਈਚਾਰੇ ਅਤੇ ਪੁਰਵਾਂਚਲੀਆਂ ਨੇ ਜਮ ਕੇ ਇਸ ਦਾ ਵਿਰੋਧ ਕੀਤਾ ਸੀ ਅਤੇ ਕਾਂਗਰਸ ਦੇ ਪੁਤਲੇ ਪੰਜਾਬ ਭਰ ਦੇ ਵਿੱਚ ਫੂਕੇ ਗਏ ਸਨ। ਇੱਥੋਂ ਤੱਕ ਕਿ ਜਦੋਂ ਪ੍ਰਿਅੰਕਾ ਗਾਂਧੀ ਨੇ ਪੰਜਾਬ ਦੌਰੇ ਤੇ ਆਉਣਾ ਸੀ ਤਾਂ ਉਸ ਦਾ ਵੀ ਪ੍ਰਵਾਸੀ ਭਾਈਚਾਰੇ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਸੀ। ਹੁਣ ਸੁਖਪਾਲ ਖਹਿਰਾ ਦੇ ਇਸ ਬਿਆਨ ਨੂੰ ਲੈ ਕੇ ਨਵਾਂ ਬਵਾਲ ਸ਼ੁਰੂ ਹੋ ਗਿਆ ਹੈ। ਨਾ ਸਿਰਫ ਪ੍ਰਵਾਸੀ ਭਾਈਚਾਰਾ ਸਗੋਂ ਵਿਰੋਧੀ ਪਾਰਟੀਆਂ ਨੇ ਵੀ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਕਾਂਗਰਸ ਕਹਿ ਰਹੀ ਹੈ ਜਾਣ ਬੁੱਝ ਕੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਕਾਂਗਰਸ ਦਾ ਸਫਾਇਆ: ਦੂਜੇ ਪਾਸੇ ਸੁਖਪਾਲ ਖਹਿਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਕਿਹਾ ਗਿਆ ਹੈ ਕਿ ਉਹ ਅੱਜ ਵੀ ਆਪਣੇ ਬਿਆਨ ਤੇ ਸਟੈਂਡ ਰੱਖਦੇ ਹਨ। ਉਨ੍ਹਾਂ ਕਿਹਾ ਜਿਸ ਤਰ੍ਹਾਂ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਭਾਈਚਾਰੇ ਦਾ ਨਾਂ ਲੈ ਕੇ ਅਜਿਹੀ ਕੋਈ ਵੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਸਿਰਫ ਉਨ੍ਹਾਂ ਨੇ ਗੈਰ ਪੰਜਾਬੀ ਦੀ ਗੱਲ ਕੀਤੀ ਸੀ ਕਿਉਂਕਿ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ 4000 ਨੌਕਰੀ ਦਿੱਤੀ ਹੈ। ਜਦੋਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਇਸ ਕਰਕੇ ਇਹ ਮੁੱਦਾ ਚੁੱਕਿਆ ਗਿਆ ਸੀ ਜਦੋਂ ਕਿ ਇਸ ਮੁੱਦੇ ਨੂੰ ਭਾਜਪਾ ਕਿਸੇ ਹੋਰ ਢੰਗ ਦੇ ਨਾਲ ਪੇਸ਼ ਕਰ ਰਹੀ ਹੈ।

ਪੀਐਮ ਮੋਦੀ ਜੋ ਮੁੱਦਾ ਚੁੱਕ ਰਹੇ ਹਨ ਉਹ ਮੁੱਦਾ ਅਲੱਗ ਹੈ: ਦੂਜੇ ਪਾਸੇ ਲੁਧਿਆਣਾ ਦੇ ਵਿੱਚ ਅੱਜ ਪਹੁੰਚੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਨੇ ਵੀ ਕਿਹਾ ਹੈ ਕਿ ਕਾਂਗਰਸ ਗੁਰੂ ਨਾਨਕ ਸਾਹਿਬ ਦੀ ਮਾਨਤਾ ਤੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਰੇ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ। ਅਜਿਹੀ ਕੋਈ ਗੱਲ ਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਵਿਆਹ ਨੂੰ ਗਲਤ ਢੰਗ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ। ਉੱਥੇ ਹੀ ਉਨ੍ਹਾਂ ਹਿਮਾਚਲ ਦੇ ਵਿੱਚ ਕਿਸੇ ਗੈਰ ਹਿਮਾਚਲ ਵੱਲੋਂ ਜਮੀਨ ਨਾਖਰੀ ਤੇ ਜਾਣ ਦੇ ਨਿਯਮ ਸਬੰਧੀ ਕਹਿੰਦੇ ਆ ਕਿਹਾ ਕਿ ਉਸ ਵੇਲੇ ਦੇ ਹਾਲਾਤਾਂ ਦੇ ਮੁਤਾਬਿਕ ਅਜਿਹੇ ਕਾਨੂੰਨ ਬਣਾਏ ਗਏ ਸਨ, ਕਿਉਂਕਿ ਉਸ ਵੇਲੇ ਜੋ ਸਥਾਨਕ ਲੋਕ ਸਨ। ਉਨ੍ਹਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ ਸਨ, ਜਿਸ ਕਰਕੇ ਅਜਿਹੇ ਕਾਨੂੰਨ ਬਣਾਏ ਗਏ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅਲੱਗ ਹੈ ਅਤੇ ਜੋ ਪੀਐਮ ਮੋਦੀ ਮੁੱਦਾ ਚੁੱਕ ਰਹੇ ਹਨ ਉਹ ਅਲੱਗ ਮੁੱਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.