ETV Bharat / technology

OnePlus Buds 3 ਭਾਰਤ 'ਚ ਹੋਏ ਲਾਂਚ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ

author img

By ETV Bharat Tech Team

Published : Jan 24, 2024, 11:03 AM IST

OnePlus Buds 3 Launch: OnePlus ਨੇ ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬਡਸ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਹੁਣ ਇਸਦੀ ਪਹਿਲੀ ਸੇਲ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।

OnePlus Buds 3 Launch
OnePlus Buds 3 Launch

ਹੈਦਰਾਬਾਦ: OnePlus ਨੇ ਆਪਣੇ ਭਾਰਤੀ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬਡਸ ਨੂੰ OnePlus ਦੇ ਇੱਕ ਇਵੈਂਟ ਦੌਰਾਨ ਪੇਸ਼ ਕੀਤਾ ਗਿਆ ਹੈ। ਇਸ ਇਵੈਂਟ 'ਚ OnePlus Buds 3 ਦੇ ਨਾਲ OnePlus 12 ਸੀਰੀਜ਼ ਨੂੰ ਵੀ ਲਾਂਚ ਕੀਤਾ ਗਿਆ ਹੈ। OnePlus Buds 3 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

OnePlus Buds 3 ਦੀ ਪਹਿਲੀ ਸੇਲ: OnePlus Buds 3 ਨੂੰ 5,499 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਨ੍ਹਾਂ ਏਅਰਬਡਸ ਨੂੰ plendid Blue ਅਤੇ Metallic Gray ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। OnePlus Buds 3 ਦੀ ਪਹਿਲੀ ਸੇਲ 6 ਫਰਵਰੀ ਤੋਂ ਸੁਰੂ ਹੋਵੇਗੀ। ਤੁਸੀਂ ਇਨ੍ਹਾਂ ਏਅਰਬਡਸ ਨੂੰ OnePlus ਅਤੇ ਐਮਾਜ਼ਾਨ ਤੋਂ ਖਰੀਦ ਸਕੋਗੇ।

OnePlus Buds 3 ਦੇ ਫੀਚਰਸ: OnePlus Buds 3 'ਚ 10.4mm ਵੂਫਰ ਅਤੇ 6mm ਟਵੀਟਰ ਡਿਊਲ ਡਰਾਈਵਰ ਦਿੱਤੇ ਗਏ ਹਨ। ਇਨ੍ਹਾਂ ਏਅਰਬਡਸ 'ਚ ਕੰਪਨੀ ਨੇ ਕੁੱਲ 6 ਮਾਈਕ੍ਰੋਫੋਨ ਫਿੱਟ ਕੀਤੇ ਹਨ। ਇਨ੍ਹਾਂ ਮਾਈਕ੍ਰੋਫੋਨਾਂ ਦੀ ਮਦਦ ਨਾਲ ਯੂਜ਼ਰਸ ਨੂੰ ਅਵਾਜ਼ ਸੁਣਨ 'ਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਕੰਪਨੀ ਨੇ OnePlus Buds 3 'ਚ ਕਨੈਕਟੀਵਿਟੀ ਲਈ 5.3 ਬਲੂਟੁੱਥ ਦਾ ਸਪੋਰਟ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਬਡਸ 10 ਮੀਟਰ ਦੀ ਦੂਰੀ ਤੱਕ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਸਮਰੱਥ ਹਨ। OnePlus Buds 3 'ਚ 58mAh ਦੀ ਬੈਟਰੀ ਦਿੱਤੀ ਗਈ ਹੈ। ਇਹ ਏਅਰਬਡਸ ANC ਸਪੋਰਟ ਦੇ ਨਾਲ 6.5 ਘੰਟੇ ਦਾ ਪਲੇਬੈਕ ਦਿੰਦੇ ਹਨ, ਜਦਕਿ ANC ਆਫ਼ ਹੋਣ 'ਤੇ 10 ਘੰਟੇ ਦਾ ਬੈਕਅੱਪ ਦੇ ਸਕਦੇ ਹਨ। ਚਾਰਜਿੰਗ ਲਈ OnePlus Buds 3 'ਚ 520mAh ਦੀ ਬੈਟਰੀ ਮਿਲਦੀ ਹੈ, ਜੋ ਕਿ 28 ਘੰਟੇ ਦਾ ਬੈਕਅੱਪ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਏਅਰਬਡਸ ਨੂੰ 10 ਮਿੰਟ ਚਾਰਜ਼ ਕਰਨ ਤੋਂ ਬਾਅਦ ਤੁਸੀਂ 7 ਘੰਟੇ ਤੱਕ ਇਸਤੇਮਾਲ ਕਰ ਸਕਦੇ ਹੋ।

OnePlus 12 ਸੀਰੀਜ਼ ਲਾਂਚ: ਇਸ ਤੋਂ ਇਲਾਵਾ, OnePlus ਨੇ OnePlus Buds 3 ਦੇ ਨਾਲ OnePlus 12 ਸੀਰੀਜ਼ ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ OnePlus 12 ਅਤੇ OnePlus 12R ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.