ETV Bharat / technology

Tecno Spark 20 ਸੀਰੀਜ਼ ਜਲਦ ਹੋਵੇਗੀ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Tech Team

Published : Jan 24, 2024, 10:40 AM IST

Tecno Spark 20 Launch Date: Tecno ਆਪਣੇ ਗ੍ਰਾਹਕਾਂ ਲਈ Tecno Spark 20 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ।

Tecno Spark 20 Launch Date
Tecno Spark 20 Launch Date

ਹੈਦਰਾਬਾਦ: Tecno ਆਪਣੇ ਭਾਰਤੀ ਗ੍ਰਾਹਕਾਂ ਲਈ Tecno Spark 20 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। Tecno Spark 20 ਸੀਰੀਜ਼ 'ਚ Tecno Spark 20, Tecno Spark 20 ਪ੍ਰੋ ਅਤੇ Tecno Spark 20 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਨੇ ਇਹ ਫੋਨ ਬੀਤੇ ਸਾਲ ਦਸੰਬਰ ਮਹੀਨੇ 'ਚ ਅਧਿਕਾਰਿਤ ਵੈੱਬਸਾਈਟ 'ਤੇ ਲਿਸਟ ਕੀਤੇ ਸੀ। ਵੈੱਬਸਾਈਟ 'ਤੇ ਲਿਸਟ ਹੋਣ ਤੋਂ ਬਾਅਦ ਹੀ ਇਨ੍ਹਾਂ ਸਮਾਰਟਫੋਨਾਂ ਦੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਸੀ। ਫਿਲਹਾਲ, ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Tecno Spark 20 ਦੇ ਫੀਚਰਸ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Tecno Spark 20 ਸੀਰੀਜ਼ ਦੇ ਫੀਚਰਸ ਬਾਰੇ ਅਜੇ ਕੋਈ ਖੁਲਾਸਾ ਨਹੀ ਹੋਇਆ ਹੈ, ਪਰ Tecno Spark 20 ਸਮਾਰਟਫੋਨ ਨੂੰ ਪਿਛਲੇ ਸਾਲ Tecno ਦੀ ਅਧਿਕਾਰਿਤ ਵੈੱਬਸਾਈਟ 'ਤੇ ਲਿਸਟ ਕੀਤੇ ਜਾਣ ਕਰਕੇ ਇਸ ਫੋਨ ਦੇ ਫੀਚਰਸ ਦੀ ਜਾਣਕਾਰੀ ਪਹਿਲਾ ਤੋਂ ਹੀ ਜਾਰੀ ਹੋ ਚੁੱਕੀ ਹੈ। Tecno Spark 20 ਸਮਾਰਟਫੋਨ 'ਚ 6.56 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 720x1612 ਪਿਕਸਲ ਦੀ HD+Resolution ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਗੇਮਿੰਗ ਚਿਪਸੈੱਟ ਦਿੱਤੀ ਗਈ ਹੈ। Tecno Spark 20 ਸਮਾਰਟਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਅਲਟ੍ਰਾ ਕੈਮਰਾ ਅਤੇ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਡਿਵਾਈਸ 'ਚ ਕਈ ਕੈਮਰੇ ਅਤੇ ਲਾਈਟ ਮੋਡਸ ਦਿੱਤੇ ਜਾਣਗੇ।

Tecno Spark 20 ਦੀ ਕੀਮਤ: ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ Tecno Spark 20 ਸਮਾਰਟਫੋਨ ਨੂੰ ਭਾਰਤ 'ਚ 10 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

Tecno Spark 20 ਸੀਰੀਜ਼ ਦੇ ਕਲਰ: Tecno Spark 20 ਸੀਰੀਜ਼ ਦੇ ਕਲਰ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। Tecno Spark 20 ਸਮਾਰਟਫੋਨ ਨੂੰ ਬਲੂ, Tecno Spark 20 ਪ੍ਰੋ ਨੂੰ sunset blush ਅਤੇ Tecno Spark 20 ਪ੍ਰੋ ਪਲੱਸ ਨੂੰ Magic Skin 2.0 Green ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।

Honor X9b ਸਮਾਰਟਫੋਨ ਅਗਲੇ ਮਹੀਨੇ ਹੋਵੇਗਾ ਲਾਂਚ: ਇਸ ਤੋਂ ਇਲਾਵਾ, Honor ਵੀ ਆਪਣੇ ਗ੍ਰਾਹਕਾਂ ਲਈ Honor X9b ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ Honor X9b ਦੇ ਭਾਰਤ 'ਚ ਲਾਂਚ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇੱਕ ਨਵੀਂ ਰਿਪੋਰਟ ਅਨੁਸਾਰ, ਜਲਦ ਹੀ Honor X9b ਸਮਾਰਟਫੋਨ ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ ਫਰਵਰੀ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.