ਪੰਜਾਬ

punjab

ਘੱਟ ਉਮਰ 'ਚ ਸਿਹਤ ਬੀਮਾ ਕਰਵਾਉਣਾ ਕਿਉਂ ਜ਼ਰੂਰੀ, ਪੜ੍ਹੋ ਇਹ ਜ਼ਰੂਰੀ ਜਾਣਕਾਰੀ

By

Published : Jan 25, 2022, 3:09 PM IST

Updated : Jan 25, 2022, 4:55 PM IST

ਜ਼ਿੰਦਗੀ ਅਨਿਸ਼ਚਿਤ ਹੈ ਅਤੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਭਵਿੱਖ ਵਿੱਚ ਕੀ ਹੋਵੇਗਾ। ਹਾਲਾਂਕਿ, ਇਸ ਦਾ ਅਹਿਸਾਸ ਜ਼ਿਆਦਾ ਹੋਇਆ, ਜਦੋਂ ਕਿਸੇ ਵੀ ਉਮਰ ਦੇ ਵਿਅਕਤੀ ਕੋਵਿਡ ਦਾ ਸ਼ਿਕਾਰ ਹੋਏ। ਫਿਰ ਲੋਕਾਂ ਨੂੰ ਸਿਹਤ ਬੀਮੇ ਦੀ ਮਹੱਤਤਾ ਬਾਰੇ ਪਤਾ ਲੱਗਾ, ਪਰ ਮਾਹਿਰਾਂ ਨੇ ਛੋਟੀ ਉਮਰ ਵਿਚ ਪਾਲਿਸੀ ਲੈਣ ਦਾ ਸੁਝਾਅ ਦਿੱਤਾ ਹੈ, ਕਿਉਂਕਿ ਇਹ ਨਾ ਸਿਰਫ਼ ਤੁਹਾਡੇ ਲਈ ਫਾਇਦੇਮੰਦ ਹੈ, ਸਗੋਂ ਇਸ ਵਿੱਚ ਲਾਗਤ ਵੀ ਘੱਟ ਹੈ।

health insurance,  Lifestyle diseases
ਘੱਟ ਉਮਰ 'ਚ ਸਿਹਤ ਬੀਮਾ ਕਰਵਾਉਣਾ ਕਿਉਂ ਜ਼ਰੂਰੀ, ਪੜ੍ਹੋ ਇਹ ਜ਼ਰੂਰੀ ਜਾਣਕਾਰੀ

ਹੈਦਰਾਬਾਦ: ਕੋਵਿਡ ਨੇ ਲੋਕਾਂ ਨੂੰ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣ ਅਤੇ ਫੈਲਣ ਦੇ ਜੋਖ਼ਮ ਨੂੰ ਘਟਾਉਣ ਲਈ ਨਵੇਂ ਵਿਵਹਾਰ ਅਪਣਾਉਣ ਲਈ ਪ੍ਰੇਰਿਆ ਹੈ। ਜਿਵੇਂ ਕਿ, ਨਿਯਮਤ ਹੱਥ ਧੋਣਾ, ਵਿਆਪਕ ਤੌਰ 'ਤੇ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਵਜੋਂ ਜਾਣਿਆ ਜਾਂਦਾ ਹੈ। ਜਦਕਿ, ਵੱਡੀ ਗਿਣਤੀ ਵਿੱਚ ਲੋਕ ਹੁਣ ਬਿਮਾਰੀ ਦੇ ਫੈਲਣ ਤੋਂ ਬਚਣ ਲਈ ਵਾਧੂ ਸਾਵਧਾਨੀਆਂ ਵਰਤ ਰਹੇ ਹਨ।

ਬਹੁਤੇ ਲੋਕ ਸਿਹਤ ਬੀਮਾ ਪਾਲਿਸੀ ਲੈ ਕੇ ਆਪਣੀ ਸਿਹਤ ਨੂੰ ਆਪਣੇ ਹੱਥਾਂ ਵਿੱਚ ਲੈਣਾ ਮਹੱਤਵਪੂਰਨ ਸਮਝਦੇ ਹਨ। ਜਦਕਿ ਮਾਹਿਰਾਂ ਦਾ ਸੁਝਾਅ ਹੈ ਕਿ ਜਿੰਨੀ ਜਲਦੀ ਹੋ ਸਕੇ ਸਿਹਤ ਬੀਮਾ ਲੈਣਾ ਲਾਭਦਾਇਕ ਹੈ, ਕਿਉਂਕਿ ਇਸ ਨਾਲ ਤੁਹਾਡੀ ਜੇਬ ਉੱਤੇ ਕੋਈ ਬੋਝ ਨਹੀਂ ਪਵੇਗਾ।

ਬੀਮੇ ਨਾਲ ਮੈਡੀਕਲ ਐਮਰਜੈਂਸੀ ਦੌਰਾਨ ਮਿਲਦੀ ਸਹਾਇਤਾ

ਬਹੁਤ ਸਾਰੇ ਨੌਜਵਾਨਾਂ ਦਾ ਮੰਨਣਾ ਹੈ ਕਿ ਸਿਹਤ ਬੀਮਾ ਸਿਰਫ ਬਜ਼ੁਰਗ ਵਿਅਕਤੀਆਂ ਲਈ ਹੈ, ਪਰ ਕੋਵਿਡ ਤੋਂ ਬਾਅਦ ਇਹ ਵਿਚਾਰ ਬਦਲ ਗਿਆ ਹੈ। ਜਿਵੇਂ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿੰਦਗੀ ਅਨਿਸ਼ਚਿਤ ਹੈ ਅਤੇ ਜੇਕਰ ਉਹ ਬੀਮਾਰ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇਲਾਜ ਲਈ ਵੱਡੀ ਰਕਮ ਖ਼ਰਚ ਕਰਨੀ ਪੈਂਦੀ ਹੈ। ਹਾਲਾਂਕਿ, ਅੱਜ ਦੇ ਨੌਜਵਾਨ ਆਪਣੇ ਵਿੱਤੀ ਮਾਮਲਿਆਂ ਦਾ ਪ੍ਰਬੰਧਨ ਕਰਨ ਵਿੱਚ ਚੰਗੇ ਹਨ। ਛੋਟੀ ਉਮਰ ਵਿੱਚ ਸਿਹਤ ਬੀਮਾ ਖ਼ਰੀਦਣਾ ਉਨ੍ਹਾਂ ਨੂੰ ਮੈਡੀਕਲ ਐਮਰਜੈਂਸੀ ਦੌਰਾਨ ਵੀ ਵਿੱਤੀ ਬੋਝ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ। ਕੋਈ ਵੀ ਸਿਹਤ ਸੰਕਟ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਇਸ ਲਈ ਮਾਨਸਿਕ ਤਣਾਅ ਤੋਂ ਛੁਟਕਾਰਾ ਪਾ ਕੇ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰਨਾ ਚਾਹੀਦਾ ਹੈ। ਕੋਵਿਡ ਨੇ ਹਰੇਕ ਵਿਅਕਤੀ ਦੀ ਉਮਰ ਦੇ ਬਾਵਜੂਦ ਸਿਹਤ ਬੀਮਾ ਯੋਜਨਾ ਦੀ ਲੋੜ ਨੂੰ ਰੇਖਾਂਕਿਤ ਕੀਤਾ। ਇੱਕ ਵਿਅਕਤੀ ਨੂੰ 30 ਸਾਲ ਦੀ ਉਮਰ ਤੱਕ ਪਹੁੰਚਦੇ ਹੀ ਵਿਅਕਤੀਗਤ ਸਿਹਤ ਬੀਮਾ ਪ੍ਰਾਪਤ ਕਰਨਾ ਚਾਹੀਦਾ ਹੈ।

ਛੋਟੀ ਉਮਰ ਵਿੱਚ ਬੀਮਾ ਕਰਾਉਣਾ ਕਿਉਂ ਜ਼ਰੂਰੀ ...

ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਹਾਨੂੰ ਛੋਟੀ ਉਮਰ ਵਿੱਚ ਇਸ ਨੂੰ ਕਿਉਂ ਲੈਣਾ ਚਾਹੀਦਾ ਹੈ, ਇਸ ਦੇ ਕਈ ਕਾਰਨ ਹਨ:

ਘੱਟ ਪ੍ਰੀਮੀਅਮ: ਛੋਟੀ ਉਮਰ ਵਿੱਚ ਖ਼ਰੀਦੇ ਗਏ ਕਿਸੇ ਵੀ ਸਿਹਤ ਬੀਮੇ ਲਈ ਪ੍ਰੀਮੀਅਮ ਚਾਰਜ ਘੱਟ (Low Premium) ਹਨ। 30 ਸਾਲ ਪਾਰ ਕਰਨ ਤੋਂ ਬਾਅਦ ਪ੍ਰੀਮੀਅਮ ਵਧੇਗਾ। ਤੁਸੀਂ 20 ਸਾਲ ਦੇ ਹੋ ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਸਿਹਤਮੰਦ ਹੋ ਤਾਂ ਇਹ ਸਿਹਤ ਬੀਮਾ ਖ਼ਰੀਦਣ ਦਾ ਸਹੀ ਸਮਾਂ ਹੈ। ਜਦੋਂ ਕੋਈ ਗੰਭੀਰ ਸਮੱਸਿਆਵਾਂ ਨਹੀਂ ਹੁੰਦੀਆਂ ਹਨ, ਉਸ ਸਮੇਂ ਬੀਮਾ ਬਹੁਤ ਘੱਟ ਪ੍ਰੀਮੀਅਮ 'ਤੇ ਆਉਂਦਾ ਹੈ।

ਉਡੀਕ ਦੀ ਮਿਆਦ: ਕਿਸੇ ਵੀ ਸਿਹਤ ਬੀਮਾ ਕੰਪਨੀ ਕੋਲ ਆਪਣੀਆਂ ਯੋਜਨਾਵਾਂ ਲਈ ਕੁਝ ਉਡੀਕ ਸਮਾਂ (Waiting period) ਹੁੰਦਾ ਹੈ। ਪਹਿਲਾਂ ਤੋਂ ਮੌਜੂਦ ਵੱਖ-ਵੱਖ ਬਿਮਾਰੀਆਂ ਵਿੱਚ ਇੱਕ ਸਾਲ ਤੋਂ ਦੋ ਸਾਲ ਤੱਕ ਅਤੇ ਇੱਕ ਸਮੇਂ ਵਿੱਚ ਚਾਰ ਸਾਲ ਤੱਕ ਦੇ ਵੱਖ-ਵੱਖ ਉਡੀਕ ਸਮੇਂ ਹੁੰਦੇ ਹਨ। ਜੇਕਰ ਤੁਹਾਨੂੰ ਤੁਰੰਤ ਬੀਮੇ ਦੀ ਲੋੜ ਹੈ, ਤਾਂ ਇਹ ਉਡੀਕ ਸਮੇਂ ਨੂੰ ਘਟਾ ਨਹੀਂ ਸਕਦਾ। ਇਸ ਲਈ ਜਿੰਨੀ ਜਲਦੀ ਤੁਸੀਂ ਜੀਵਨ ਵਿੱਚ ਬੀਮਾ ਕਰਵਾ ਲੈਂਦੇ ਹੋ, ਐਮਰਜੈਂਸੀ ਵਿੱਚ ਇਹ ਉਨਾਂ ਹੀ ਲਾਭਦਾਇਕ ਹੁੰਦਾ ਹੈ।

ਜੀਵਨ ਸ਼ੈਲੀ ਸਬੰਧਤ ਬਿਮਾਰੀਆਂ: ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਤੋਂ ਇਲਾਵਾ, ਨੌਜਵਾਨ ਡਿਪ੍ਰੈਸ਼ਨ ਅਤੇ ਫਿਰ ਡਿਪ੍ਰੈਸ਼ਨ ਕਾਰਨ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦੇ ਰੋਗਾਂ ਤੋਂ ਇਲਾਵਾ ਉਹ ਕਈ ਹੋਰ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ। ਇਸ ਲਈ, ਇਸ ਨਾਲ ਨਿਪਟਨ ਲਈ ਲਈ ਤਿਆਰ ਰਹੋ। ਭਵਿੱਖ ਦੇ ਡਾਕਟਰੀ ਇਲਾਜਾਂ ਅਤੇ ਸੰਕਟਕਾਲਾਂ ਵਿੱਚ ਹੁਣ ਨਿਵੇਸ਼ ਕਰਨਾ ਇੱਕ ਚੰਗਾ ਵਿਚਾਰ ਹੈ।

ਬਿਹਤਰ ਵਿੱਤੀ ਯੋਜਨਾਬੰਦੀ: ਤੁਹਾਡੇ ਲਈ 20 ਜਾਂ 30 ਦੇ ਦਹਾਕੇ ਤੋਂ ਪਹਿਲਾਂ ਬੀਮਾ ਖ਼ਰੀਦਣਾ ਬੇਹਤਰ ਵਿੱਤੀ ਯੋਜਨਾ ਬਣਾ ਸਕਦਾ ਹੈ। ਤੁਸੀਂ ਜੋ ਪੈਸਾ ਕਮਾਉਂਦੇ ਹੋ ਉਸ ਦੇ ਸਹੀ ਪ੍ਰਬੰਧਨ ਨਾਲ, ਤੁਸੀਂ ਜ਼ਿੰਦਗੀ ਦਾ ਪੂਰਾ ਆਨੰਦ ਲੈ ਸਕੋਗੇ। ਉਨ੍ਹਾਂ ਖ਼ਤਰਿਆਂ ਨੂੰ ਸਮਝੋ ਜੋ ਬਿਨਾਂ ਚੇਤਾਵਨੀ ਦੇ ਆ ਸਕਦੇ ਹਨ। ਜੇਕਰ ਤੁਹਾਡੇ ਕੋਲ ਢੁਕਵੀਂ ਸਿਹਤ ਕਵਰੇਜ ਹੈ, ਤਾਂ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਰਹਿ ਸਕਦੇ ਹੋ।

ਵਿਆਪਕ ਸਿਹਤ ਬੀਮਾ ਯੋਜਨਾ ਜੀਵਨ ਭਰ ਲਈ ਫ਼ਾਇਦੇਮੰਦ

ਜੇਕਰ ਕੋਈ ਵਿਆਪਕ ਸਿਹਤ ਬੀਮਾ ਯੋਜਨਾ ਹੈ, ਤਾਂ ਇਲਾਜ ਲਈ ਫੰਡਾਂ ਦੀ ਭਾਲ ਕਰਨ ਦੀ ਲੋੜ ਨਹੀਂ ਹੈ। ਸਿਹਤ ਦੇਖ-ਰੇਖ ਦੀ ਵੱਧ ਰਹੀ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਚ ਪੱਧਰੀ ਦੇਖਭਾਲ ਵਾਲੀਆਂ ਯੋਜਨਾਵਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਸਾਰੀਆਂ ਵੱਡੀਆਂ ਬਿਮਾਰੀਆਂ ਨੂੰ ਕਵਰ ਕਰਨਾ ਚਾਹੀਦਾ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ 50 ਲੱਖ ਰੁਪਏ ਤੋਂ 3 ਕਰੋੜ ਰੁਪਏ ਤੱਕ ਦੀ ਕਵਰੇਜ ਦੀਆਂ ਯੋਜਨਾਵਾਂ ਹਨ। ਉਹ ਅਤਿ-ਆਧੁਨਿਕ ਇਲਾਜ ਵੀ ਪ੍ਰਦਾਨ ਕਰਦੇ ਹਨ। ਮੌਜੂਦਾਂ ਸਿਹਤ ਸੰਭਾਲ ਲੋੜਾਂ ਤੋਂ ਇਲਾਵਾ, ਉਹ ਜੀਵਨ ਦੇ ਵੱਖ-ਵੱਖ ਪੜਾਵਾਂ ਦੀਆਂ ਲੋੜਾਂ ਨੂੰ ਵੀ ਪੂਰਾ ਕਰਦੇ ਹਨ। ਪ੍ਰੀਮੀਅਮ ਯੋਜਨਾਵਾਂ ਬੀਮਤ ਆਧਾਰ ਕੀਮਤ 'ਤੇ ਵਫ਼ਾਦਾਰੀ ਛੋਟਾਂ ਦੇ ਨਾਲ ਅਸੀਮਤ ਬਹਾਲੀ ਦੀ ਪੇਸ਼ਕਸ਼ ਕਰਦੀਆਂ ਹਨ।

ਮਨੀਪਾਲ ਸਿਗਮਾ ਨੂੰ ਹੈਲਥ ਇੰਸ਼ੋਰੈਂਸ ਦੀ ਡਿਜ਼ੀਟਲ ਸੇਲਜ਼ ਐਂਡ ਮਾਰਕੀਟਿੰਗ ਹੈੱਡ ਸਪਨਾ ਦੇਸਾਈ ਪੁੱਛਦੀ ਹੈ ਕਿ "ਜਿੰਨੀ ਜਲਦੀ ਤੁਸੀਂ ਬੀਮਾ ਖ਼ਰੀਦੋਗੇ, ਉਨਾਂ ਹੀ ਜ਼ਿਆਦਾ ਮੁਨਾਫ਼ਾ। ਫਿਰ ਦੇਰੀ ਕਿਉਂ", ਸਪਨਾ ਦੇਸਾਈ ਪੁੱਛਦੀ ਹੈ।

ਇਹ ਵੀ ਪੜ੍ਹੋ:ਜੇਕਰ ਤੁਸੀਂ ਵੀ ਕਰੋਨਾ ਕਾਰਨ ਘਰ ਵਿੱਚ ਹੋ ਤਾਂ ਆਪਣੀ ਮਾਨਸਿਕ ਸਿਹਤ ਦਾ ਇੰਝ ਰੱਖੋ ਖਿਆਲ

Last Updated :Jan 25, 2022, 4:55 PM IST

ABOUT THE AUTHOR

...view details