ਕੰਨ 'ਚ ਮੌਜ਼ੂਦ ਗੰਦਗੀ ਬਣ ਸਕਦੀ ਹੈ ਬੋਲ਼ੇਪਨ ਦਾ ਕਾਰਨ, ਸਫ਼ਾਈ ਕਰਨ ਲਈ ਅਜ਼ਮਾਓ ਇਹ ਤਰੀਕੇ

author img

By ETV Bharat Health Desk

Published : Jan 19, 2024, 3:50 PM IST

Ear Cleaning Tips

Ear Cleaning Tips: ਕੰਨ ਦੀ ਸਫ਼ਾਈ ਨੂੰ ਲੈ ਕੇ ਅਕਸਰ ਲੋਕ ਲਾਪਰਵਾਹੀ ਵਰਤਦੇ ਹਨ, ਜਿਸ ਕਾਰਨ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਕਈ ਲੋਕ ਕੰਨਾਂ ਨੂੰ ਸਾਫ਼ ਕਰਨ ਲਈ ਮੈਚ ਸਟਿਕਸ ਜਾਂ ਕਾਟਨ ਬਡਸ ਦਾ ਇਸਤੇਮਾਲ ਕਰਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ।

ਹੈਦਰਾਬਾਦ: ਸਰੀਰ ਦੀ ਸਫ਼ਾਈ ਦੇ ਨਾਲ-ਨਾਲ ਕੰਨ ਦੀ ਸਫ਼ਾਈ ਰੱਖਣਾ ਵੀ ਬਹੁਤ ਜ਼ਰੂਰੀ ਹੈ, ਪਰ ਕੁਝ ਲੋਕ ਲਾਪਰਵਾਹੀ ਵਰਤਦੇ ਹਨ, ਜਿਸ ਕਰਕੇ ਕੰਨ ਤੋਂ ਸੁਣਾਈ ਨਾ ਦੇਣ ਜਾਂ ਘਟ ਸੁਣਾਈ ਦੇਣ ਵਰਗੀਆਂ ਸਮੱਸਿਆਵਾਂ ਦਾ ਖਤਰਾ ਹੋ ਜਾਂਦਾ ਹੈ। ਇਹ ਸਮੱਸਿਆ ਕਈ ਵਾਰ ਬਚਪਨ ਤੋਂ ਹੀ ਅਤੇ ਕਈ ਵਾਰ ਵਧਦੀ ਉਮਰ 'ਚ ਲਾਪਰਵਾਹੀ ਕਾਰਨ ਹੋ ਜਾਂਦੀ ਹੈ। ਕੰਨ 'ਚ ਗੰਦਗੀ ਜਮ੍ਹਾਂ ਹੋਣਾ ਇੱਕ ਆਮ ਗੱਲ ਹੈ। ਸਮੇਂ 'ਤੇ ਕੰਨ ਦੀ ਸਫ਼ਾਈ ਕਰਦੇ ਰਹਿਣਾ ਚਾਹੀਦਾ ਹੈ। ਇਸ ਕਰਕੇ ਤੁਹਾਨੂੰ ਆਪਣੇ ਕੰਨ ਦੀ ਸਫਾਈ ਰੱਖਣ ਲਈ ਕੁਝ ਆਸਾਨ ਟਿਪਸ ਬਾਰੇ ਜਾਣਨਾ ਚਾਹੀਦਾ ਹੈ।

ਕੰਨ ਦੀ ਸਫ਼ਾਈ ਰੱਖਣ ਲਈ ਆਸਾਨ ਟਿਪਸ:

ਤੇਲ ਦਾ ਇਸਤੇਮਾਲ: ਤੇਲ ਦਾ ਇਸਤੇਮਾਲ ਕੰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਰਾਤ ਦੇ ਸਮੇਂ ਸਰ੍ਹੋ, ਬਦਾਮ ਅਤੇ ਨਾਰੀਅਲ ਦੇ ਥੋੜ੍ਹੇ ਜਿਹੇ ਤੇਲ ਨੂੰ ਗਰਮ ਕਰਕੇ ਕੰਨ 'ਚ ਪਾ ਲਓ ਅਤੇ ਕੁਝ ਮਿੰਟ ਲਈ ਛੱਡ ਦਿਓ। ਇਸ ਤੇਲ ਨਾਲ ਕੰਨ ਦੀ ਗੰਦਗੀ ਆਸਾਨੀ ਨਾਲ ਬਾਹਰ ਆ ਜਾਵੇਗੀ।

ਸੇਬ ਦਾ ਸਿਰਕਾ: ਸੇਬ ਦਾ ਸਿਰਕਾ ਵੀ ਕੰਨ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਕੁਝ ਬੁੰਦਾਂ ਸੇਬ ਦੇ ਸਿਰਕੇ ਦੀਆਂ ਲੈ ਕੇ ਥੋੜ੍ਹੇ ਜਿਹੇ ਪਾਣੀ 'ਚ ਪਾ ਕੇ ਆਪਣੇ ਕੰਨ 'ਚ ਪਾ ਸਕਦੇ ਹੋ। ਕੁਝ ਸਮੇਂ ਤੱਕ ਇਸਨੂੰ ਕੰਨ 'ਚ ਰੱਖਣ ਤੋਂ ਬਾਅਦ ਤੁਸੀਂ ਕੰਨ ਤੋਂ ਬਾਹਰ ਕੱਢ ਸਕਦੇ ਹੋ। ਸਿਰਕੇ ਦਾ ਇਸਤੇਮਾਲ ਕੰਨ ਦੀ ਸਫ਼ਾਈ ਲਈ ਕਾਫ਼ੀ ਮਦਦਗਾਰ ਹੋ ਸਕਦਾ ਹੈ।

ਬੱਚੇ ਦਾ ਤੇਲ: ਕੰਨ ਨੂੰ ਸਾਫ਼ ਕਰਨ ਲਈ ਬੱਚੇ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੇ ਕੰਨਾਂ 'ਚ ਇਸਦੀਆਂ ਕੁਝ ਬੂੰਦਾਂ ਪਾ ਕੇ ਰੂੰ ਦੀ ਮਦਦ ਨਾਲ ਕੰਨ ਨੂੰ ਬੰਦ ਕਰ ਦਿਓ ਅਤੇ ਫਿਰ 5 ਮਿੰਟ ਬਾਅਦ ਰੂੰ ਨੂੰ ਬਾਹਰ ਕੱਢ ਲਓ। ਇਸ ਨਾਲ ਕੰਨ 'ਚ ਇਕੱਠੀ ਹੋਈ ਗੰਦਗੀ ਨੂੰ ਬਾਹਰ ਕੱਢਣ 'ਚ ਮਦਦ ਮਿਲੇਗੀ।

ਬੇਕਿੰਗ ਸੋਡਾ: ਬੇਕਿੰਗ ਸੋਡੇ ਦਾ ਇਸਤੇਮਾਲ ਕੰਨ ਦੀ ਸਫ਼ਾਈ ਲਈ ਕੀਤਾ ਜਾ ਸਕਦਾ ਹੈ। ਇਸ ਲਈ ਅੱਧੇ ਗਲਾਸ ਪਾਣੀ 'ਚ ਬੇਕਿੰਗ ਸੋਡੇ ਨੂੰ ਮਿਲਾ ਲਓ। ਫਿਰ ਇਸਨੂੰ ਕੰਨ 'ਚ ਪਾ ਲਓ। ਅਜਿਹਾ ਕਰਨ ਤੋਂ ਬਾਅਦ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਆਪਣੇ ਸਿਰ ਨੂੰ ਥੱਲੇ ਦੇ ਪਾਸੇ ਝੁਕਾ ਲਓ। ਹੁਣ ਕਾਟਨ ਦਾ ਕੱਪੜਾ ਲੈ ਕੇ ਕੰਨ 'ਚ ਗੰਦਗੀ ਅਤੇ ਪਾਣੀ ਦੋਨਾਂ ਨੂੰ ਸਾਫ਼ ਕਰ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.