ਪੰਜਾਬ

punjab

Walking Benefits: ਸੈਰ ਕਰਨ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਫਾਇਦੇ, ਜਾਣੋ ਕਿੰਨੇ ਕਦਮ ਚਲਣਾ ਹੋ ਸਕਦੈ ਫਾਇਦੇਮੰਦ

By

Published : Aug 18, 2023, 3:08 PM IST

ਸਿਹਤਮੰਦ ਰਹਿਣ ਲਈ ਕਈ ਲੋਕ ਕਸਰਤ ਕਰਦੇ ਹਨ, ਤਾਂ ਕਈ ਲੋਕ ਜਿਮ ਜਾਂਦੇ ਹਨ। ਇਸਦੇ ਨਾਲ ਹੀ ਕੁਝ ਲੋਕ ਸੈਰ ਕਰਕੇ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਸੈਰ ਕਰਨਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ।

Walking Benefits
Walking Benefits

ਹੈਦਰਾਬਾਦ:ਸਿਹਤਮੰਦ ਰਹਿਣ ਲਈ ਜਿੰਨਾਂ ਜ਼ਰੂਰੀ ਸਿਹਤਮੰਦ ਭੋਜਨ ਖਾਣਾ ਹੈ, ਉਨ੍ਹਾਂ ਹੀ ਸੈਰ ਕਰਨਾ ਵੀ ਜ਼ਰੂਰੀ ਹੈ। ਕਈ ਲੋਕ ਸਿਹਤਮੰਦ ਰਹਿਣ ਲਈ ਅਕਸਰ ਸੈਰ ਕਰਦੇ ਹਨ। ਸੈਰ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

ਇੰਨੇਂ ਸਮੇਂ ਤੱਕ ਸੈਰ ਕਰਨਾ ਹੋ ਸਕਦੈ ਫਾਇਦੇਮੰਦ: ਦੁਨੀਆਂ ਭਰ ਦੇ ਕਰੀਬ 2,26,889 ਲੋਕਾਂ 'ਤੇ ਕੀਤੀਆਂ ਗਈਆ 17 ਅਲੱਗ-ਅਲੱਗ ਖੋਜਾ ਤੋਂ ਪਤਾ ਲੱਗਿਆ ਹੈ ਕਿ ਤੁਸੀਂ ਜਿਨ੍ਹਾਂ ਜ਼ਿਆਦਾ ਚਲੋਗੇ, ਉਨ੍ਹਾਂ ਹੀ ਤੁਹਾਡੀ ਸਿਹਤ ਨੂੰ ਫਾਇਦਾ ਮਿਲੇਗਾ। ਇਸ ਖੋਜ 'ਚ ਦੱਸਿਆ ਗਿਆ ਹੈ ਕਿ 500 ਤੋਂ 1,000 ਕਦਮ ਚਲਣ ਨਾਲ ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲਾ ਮੌਤ ਦਾ ਖਤਰਾ 15 ਫੀਸਦ ਤੱਕ ਘਟ ਹੋ ਸਕਦਾ ਹੈ।

ਸੈਰ ਕਰਨ ਦੇ ਫਾਇਦੇ:

ਸੈਰ ਕਰਨ ਨਾਲ ਖਰਾਬ ਕੋਲੇਸਟ੍ਰੋਲ ਘਟ ਹੁੰਦਾ:ਜੇਕਰ ਤੁਸੀਂ ਰੋਜ਼ਾਨਾ ਸਵੇਰ ਨੂੰ ਸੈਰ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਸਰੀਰ 'ਚ ਮੌਜ਼ੂਦ ਖਰਾਬ ਕੋਲੇਸਟ੍ਰੋਲ ਘਟ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿਦਾ ਹੈ।

ਸੈਰ ਕਰਨ ਨਾਲ ਹਾਈ ਬਲੱਡ ਪ੍ਰੇਸ਼ਰ ਨੂੰ ਕੀਤਾ ਜਾ ਸਕਦਾ ਕੰਟਰੋਲ:ਰੋਜ਼ਾਨਾ 30 ਮਿੰਟ ਸੈਰ ਕਰਨ ਨਾਲ ਹਾਈ ਬਲੱਡ ਪ੍ਰੇਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸੈਰ ਕਰਨਾ ਬੀਪੀ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ।

ਭਾਰ ਘਟ ਕਰਨ ਲਈ ਸੈਰ ਕਰਨਾ ਫਾਇਦੇਮੰਦ:ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਸੈਰ ਕਰਨਾ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਰੋਜ਼ਾਨਾ ਸੈਰ ਕਰਨ ਨਾਲ ਕੈਲੇਰੀ ਬਰਨ ਹੁੰਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਸੈਰ ਫਾਇਦੇਮੰਦ:ਸ਼ੂਗਰ ਦੇ ਮਰੀਜ਼ਾਂ ਲਈ ਵੀ ਸੈਰ ਕਰਨਾ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 30 ਮਿੰਟ ਸੈਰ ਕਰਨ ਸ਼ੂਗਰ ਦੀ ਸਮੱਸਿਆਂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲੇਗਾ।

ਜੋੜਾ ਦੇ ਦਰਦ ਤੋਂ ਛੁਟਕਾਰਾ ਪਾਉਣ 'ਚ ਸੈਰ ਮਦਦਗਾਰ:ਜੇਕਰ ਤੁਸੀਂ ਜੋੜਾ ਦੇ ਦਰਦ ਤੋਂ ਪਰੇਸ਼ਾਨ ਹੋ, ਤਾਂ ਰੋਜ਼ਾਨਾ 30 ਮਿੰਟ ਸੈਰ ਕਰੋ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਅਤੇ ਜੋੜਾ ਦੇ ਦਰਦ ਤੋਂ ਆਰਾਮ ਮਿਲੇਗਾ।

ABOUT THE AUTHOR

...view details